ਪੰਜਾਬਪਟਿਆਲਾ

ਰੀ-ਇੰਪਲਾਈਡ ਕਰਮਚਾਰੀਆਂ ਨੂੰ ਸਿੰਡੀਕੇਟ ਦੀ ਮੀਟਿੰਗ ਬੁਲਾ ਕੇ ਫਾਰਗ ਕੀਤਾ ਜਾਵੇ : ਐਡਹਾਕ ਕਮੇਟੀ

ਪਟਿਆਲਾ 4 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਰੀ-ਇੰਪਲਾਈਡ ਕਰਮਚਾਰੀਆਂ ਨੂੰ ਫਾਰਗ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਐਡਹਾਕ ਕਮੇਟੀ ਦਾ ਵਫ਼ਦ ਨਵੇਂ ਆਏ ਵਾਈਸ ਚਾਂਸਲਰ ਐਸ.ਕੇ. ਸੰਧੂ ਨੂੰ ਮਿਲਿਆ।

ਵਫ਼ਦ ਦੀ ਅਗਵਾਈ ਕਰਦਿਆਂ ਐਡਹਾਕ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਨੇ ਵਾਈਸ ਚਾਂਸਲਰ ਦੇ ਧਿਆਨ ‘ਚ ਲਿਆ ਕੇ ਮੰਗ ਕੀਤੀ ਕਿ ਰੀ-ਇੰਮਪਲਾਈਡ ਕਰਮਚਾਰੀਆਂ ਨੂੰ ਸਿੰਡੀਕੇਟ ਦੀ ਮੀਟਿੰਗ ਬੁਲਾ ਕੇ ਫਾਰਗ ਕਰ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਐਡਹਾਕ ਕਮੇਟੀ ਵੱਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਗਿਆ ਸੀ ਅਤੇ ਭਰੋਸੇ ਤੇ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਵੱਲੋਂ ਕੀਤੀਆਂ ਮੰਗਾਂ ਨੂੰ ਉਲਝਾਇਆ ਗਿਆ ਅਤੇ ਮੁਲਾਜ਼ਮਾਂ ਨੂੰ ਇਨਕੁਆਇਰੀਆਂ ਦੇ ਨਾਮ ‘ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਡਹਾਕ ਕਮੇਟੀ ਨੇ ਧਿਆਨ ‘ਚ ਲਿਆਂਦਾ ਕਿ ਮੰਗਾਂ ਮੰਨੀਆਂ ਗਈਆਂ ਸਨ, ਜਿਨ੍ਹਾਂ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਮੋਸ਼ਨਾਂ ਸਬੰਧੀ ਭੰਬਲਭੂਸਾ ਖਤਮ ਕਰਦੇ ਹੋਏ ਪੁਰਾਣੀ ਪ੍ਰਥਾ ਅਨੁਸਾਰ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ, ਸਾਰੇ ਕਰਮਚਾਰੀਆਂ ਨੂੰ ਤਨਖ਼ਾਹ ਸਮੇਂ ਸਿਰ ਦਿੱਤੀ ਜਾਵੇ, ਦਿਹਾੜੀਦਾਰ, ਵਰਕਚਾਰਜ, ਕੰਟਰੈਕਟਰ ਤੇ ਐਡਹਾਕ ਕਮੇਟੀਆਂ ਦੀਆਂ ਐਕਸਟੈਂਸ਼ਨਾਂ ਸਮੇਂ ਸਿਰ ਕੀਤੀਆਂ ਜਾਣ, ਛੁੱਟੀਆਂ ਵਾਲੇ ਦਿਨਾਂ ਵਿਚ ਕਰਮਚਾਰੀਆਂ ਨੂੰ ਜ਼ਬਰਦਸਤੀ ਨਾ ਬੁਲਾਇਆ ਜਾਵੇ ਅਤੇ ਪਿਛਲੇ ਸਮੇਂ ਅਪ੍ਰੈਲ ਤੋਂ ਬਾਅਦ ਛੁੱਟੀਆਂ ਵਾਲੇ ਦਿਨਾਂ ਵਿਚ ਜੋ ਕਰਮਚਾਰੀ ਦਫਤਰ ਆਏ ਸਨ ਉਨ੍ਹਾਂ ਨੂੰ ਓਵਰਟਾਈਮ ਦਿੱਤਾ ਜਾਵੇ ਜਾਂ ਇਵਜ਼ੀ ਛੁੱਟੀਆਂ ਦਿੱਤੀਆਂ ਜਾਣ।
ਵਫ਼ਦ ‘ਚ ਭੁਪਿੰਦਰ ਸੰਿਘ ਢਿੱਲੋਂ, ਸੁਰਿੰਦਰ ਸਿੰਘ ਚੰਦੇਲ, ਬਲਬੀਰ ਸਿੰਘ, ਮੁਹੰਮਦ ਜ਼ਹੀਰ, ਪਰਮਜੀਤ ਸਿੰਘ ਤੋਂ ਇਲਾਵਾ ਕਮੇਟੀ ਦੇ ਮੈਂਬਰ ਸ਼ਾਮਲ ਸਨ।

Leave a Reply

Your email address will not be published. Required fields are marked *