ਰਿਆਤ-ਬਾਹਰਾ ਵਲੋਂ ਮੂਟ ਕੋਰਟ ਪ੍ਰਤੀਯੋਗਤਾ ਦਾ ਆਯੋਜਨ
ਪਟਿਆਲਾ (ਮਧੂਸਾਰ ਬਿਊਰੋ)
ਰਿਆਤ-ਬਾਹਰਾ ਗਰੁੱਪ ਦੇ ਬਾਹਰਾ ਕਾਲਜ ਆਫ ਲਾਅ, ਪਟਿਆਲਾ ਕੈਂਪਸ ਦੇ ਲਾਅ ਵਿਭਾਗ ਵਿਚ ਮੂਟ ਕੋਰਟ ਪ੍ਰਤੀਯੋਗਤਾ-2016 ਦਾ ਆਯੋਜਨ ਕੀਤਾ ਗਿਆ।
ਲਾਅ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਰਿਸਰਚ ਸਕਿੱਲਸ ਲਈ ਤਿਆਰ ਕਰਨਾ ਹੀ ਉਕਤ ਪ੍ਰਤੀਯੋਗਤਾ ਦਾ ਮੁਖ ਮਕਸਦ ਸੀ। ਇਸ ਵਿਚ ਸੰਵਿਧਾਨਕ ਕਾਨੂੰਨ, ਕ੍ਰਿਮੀਨਲ ਕਾਨੂੰਨ ਅਤੇ ਲੇਬਰ ਕਾਨੂੰਨ ਵਿਸ਼ੇ ਦੇ ਆਧਾਰ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਤੀਯੋਗਤਾ ਵਿਚ 6 ਮੂਟ ਕੋਰਟ ਗਰੁੱਪਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ ਤਿੰਨ ਗਰੁੱਪਾਂ ਨੂੰ ਸੰਪੂਰਨਤਾ ਦੇ ਤੌਰ ‘ਤੇ ਐਲਾਨ ਕੀਤਾ ਗਿਆ। ਜੇਤੂ ਟੀਮ ਵਿਚ ਸ਼ਕਤੀਪ੍ਰੀਤ ਸਿੰਘ, ਸੂਰੀਆ ਤ੍ਰੇਹਣ ਅਤੇ ਪੂਜਾ ਗਾਂਧੀ ਨੂੰ ਚੁਣਿਆ ਗਿਆ। ਫਸਟ ਰਨਰਅੱਪ ਟੀਮ ਵਿਚ ਸੁਖਨਮੀਤ ਕੌਰ, ਲਵਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਗਰੇਵਾਲ ਅਤੇ ਸੈਂਕੰਡ ਰਨਰਅੱਪ ਟੀਮ ਵਿਚ ਵਿਸ਼ਾਲੀ ਸ਼ਰਮਾ, ਆਰਜੂ ਗੌਤਮ ਅਤੇ ਅਰਸ਼ਿਆ ਜਗਤ ਐਲਾਨੇ ਗਏ। ਵਿਸ਼ਾਲੀ ਸ਼ਰਮਾ ਬੈਸਟ ਐਡਵੋਕੇਟ ਅਤੇ ਗੁਰਲੀਨ ਸ਼ਰਮਾ ਬੈਸਟ ਫਾਈਲ ਮੇਕਰ ਵਜੋਂ ਚੁਣੇ ਗਏ। ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਟ (ਆਰਬੀਜੀਆਈ) ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਲਾਅ ਵਿਭਾਗ ਵਲੋਂ ਪ੍ਰਤੀਯੋਗਤਾ ਕਰਵਾਉਣ ਦੀ ਸਲਾਘਾ ਕੀਤੀ। ਕੈਂਪਸ ਡਾਇਰੈਕਟਰ ਡਾ. ਪਿਯੂਸ਼ ਵਰਮਾ ਨੇ ਸਮਾਰੋਹ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਲਾਅ ਡਾ. ਹਰਸ਼ਰਨਕੌਰ, ਕੋਅਰਡੀਨੇਟਰ ਪ੍ਰੋ. ਸੁਮੀਤ ਪਾਲ ਸਿੰਘ ਬਰਾੜ, ਡਾਇਰੈਕਟਰ ਐਡਮਨੀਸਟ੍ਰੇਸ਼ਨ, ਪਟਿਆਲਾ ਕੈਂਪਸ ਨਾਲ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਸ, ਲਾਅ ਫੈਕਲਟੀ ਮੈਂਬਰਸ ਅਤੇ ਲਾਅ ਵਿਦਿਆਰਥੀ ਹਾਜ਼ਰ ਸਨ। ਜੇਤੂ ਟੀਮਾਂ ਨੂੰ ਡਾ. ਵਰਮਾ ਨੇ ਸਰਟੀਫਿਕੇਟਾਂ ਦੀ ਵੰਡ ਕੀਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਨਾਲ ਲਾਅ ਦੇ ਵਿਦਿਆਰਥੀਆਂ ਵਿਚ ਜੱਜਾਂ ਦੇ ਸਾਹਮਣੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਆਪਣਾ ਪੱਖ ਪੇਸ਼ ਕਰਨ ਲਈ ਆਤਮਵਿਸ਼ਵਾਸ਼ ਵਧਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀਆਂ ਬਾਰੀਕੀਆਂ ਸਿੱਖਣ ਲਈ ਮੂਟ ਕੋਰਟ ਇਕ ਵਧੀਆ ਤਰੀਕਾ ਹੈ। ਅੰਤ ਵਿਚ ਡਾ. ਵਰਮਾ ਨੇ ਕਿਹਾ ਕਿ ਉਮੀਦ ਹੈ ਕਿ ਇਹ ਮੂਟ ਕੋਰਟ ਪ੍ਰਤੀਯੋਗਤਾ ਲਾਅ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ।

