ਪਟਿਆਲਾ

ਮੰਡੀਆ ਦੇ ਕੀਤੇ ਚੰਗੇ ਪ੍ਰਬੰਧਾ ਤੋ ਕਿਸਾਨ ਆੜਤੀ ਪੂਰੀ ਤਰਾ ਸੰਤੁਸ਼ਟ ਹਨ- ਚੇਅਰਮੈਨ ਭੁੱਟਾ

ਫਤਹਿਗੜ੍ਹ ਸਾਹਿਬ/ਪਟਿਆਲਾ (ਮਧੂਸਾਰ ਬਿਊਰੋ)
ਆੜਤੀ ਅਸੋਸੈਸ਼ੀਅਨ ਚੁੰਨੀ ਕਲਾ ਵਲੋ ਅਨਾਜ ਮੰਡੀ ਵਿਚ ਝੋਨੇ ਦੇ ਸੀਜਨ ਦਾ ਕੰਮ ਸਹੀ ਤਰੀਕੇ ਨਾਲ ਨੇਪਰੇ ਚੜਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਕਰਾਨੇ ਵਜੋ ਸੁਖਮਨੀ ਸਾਹਿਬ ਦਾ ਪਾਠ ਕਰਵਾਕੇ ਭੋਗ ਪਾਏ ਗਏ।
ਇਸ ਮੌਕੇ ਬਲਜੀਤ ਸਿੰਘ ਭੁੱਟਾ ਚੇਅਰਮੈਨ ਜਿਲਾ ਪ੍ਰੀਸ਼ਦ ਫਤਹਿਗੜ ਸਾਹਿਬ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਮੰਡੀਆ ਵਿਚ ਝੋਨੇ ਦੀ ਖ੍ਰੀਦ ਅਤੇ ਚੁਕਾਈ ਪੈਮੇਟ ਵਿਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।ਸ. ਭੁੱਟਾ ਨੇ ਕਿਹਾ ਕਿ ਮੰਡੀਆ ਦੇ ਕੀਤੇ ਚੰਗੇ ਪ੍ਰਬੰਧਾ ਤੋ ਕਿਸਾਨ ਆੜਤੀ ਪੂਰੀ ਤਰਾ ਸੰਤੁਸ਼ਟ ਹਨ। ਇਸ ਮੌਕੇ ਹਰਪਾਲ ਸਿੰਘ ਆੜਤੀਆ ਜਮੀਤਗੜ, ਨੇਤਰ ਸਿੰਘ ਢੋਲਾ ਮੈਬਰ ਮਾਰਕੀਟ ਕਮੇਟੀ, ਸੁਖਦੇਵ ਸਿੰਘ ਪਵਾਲਾ ਪ੍ਰਧਾਨ, ਸੁਰਿੰਦਰਜੀਤ ਸਿੰਘ ਪਟਵਾਰੀ, ਸੁਰਮੁੱਖ ਸਿੰਘ ਚੁੰਨੀ, ਭੁਪਿੰਦਰ ਸਿੰਘ ਬਡਾਲੀ, ਐਫ.ਸੀ.ਆਈ ਇੰਸਪੈਕਟਰ ਜੋਸ਼ੀ, ਸੁਖਜੀਤ ਸਿੰਘ ਇੰਸਪੈਕਟਰ ਪਨਸਪ, ਹਰਨੇਕ ਸਿੰਘ ਮੰਡੀ ਸੁਪਰਵੈਜਰ, ਅਵਤਾਰ ਸਿੰਘ ਚੁੰਨੀ, ਜਤਿੰਦਰ ਕੁਮਾਰ ਚੁੰਨੀ, ਮਨਜੀਤ ਸਿੰਘ ਜਮੀਤਗੜ, ਮੇਜਰ ਸਿੰਘ ਘੇਲ, ਕਾਬਲ ਸਿੰਘ ਝਾਮਪੁਰ, ਬਲਵਿੰਦਰ ਸਿੰਘ ਬਰਾਸ, ਜੈ ਸਿੰਘ ਬਾੜਾ ਆਦਿ ਹਾਜਰ ਸਨ।

Leave a Reply

Your email address will not be published. Required fields are marked *