ਰੀਨਾ ਜੇਤਲੀ ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੀ ਚੇਅਰਮੈਨ ਅਤੇ ਮੁਖਤਿਆਰ ਸਿੰਘ ਨੂੰ ਉਪ ਚੇਅਰਮੈਨ ਨਿਯੁਕਤ ਕਰਨ ਦੀ ਪ੍ਰਵਾਨਗੀ
ਗੁਰਚਰਨ ਸਿੰਘ ਨੂੰ ਬਾਜ਼ੀਗਰ ਅਤੇ ਟੱਪਰੀਵਾਸ ਭਲਾਈ ਬੋਰਡ ਦਾ ਸੀਨੀਅਰ ਉਪ-ਚੇਅਰਮੈਨ ਬਣਾਇਆ
ਇਕਬਾਲ ਖਾਨ ਪੰਜਾਬ ਮੁਸਲਿਮ ਭਲਾਈ ਅਤੇ ਵਿਕਾਸ ਬੋਰਡ ਦੇ ਮੈਂਬਰ ਨਿਯੁਕਤ
ਪਾਖਰ ਸਿੰਘ ਨਿਮਾਣਾ ਪੰਜਾਬ ਅਨੁਸੂਚਿਤ ਜਾਤਾਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਮੈਂਬਰ ਨਿਯੁਕਤ
ਚੰਡੀਗੜ੍ਹ, 3 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਸ੍ਰੀਮਤੀ ਰੀਨਾ ਜੇਤਲੀ ਅਤੇ ਸ੍ਰੀ ਮੁਖਤਿਆਰ ਸਿੰਘ ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦਾ ਕ੍ਰਮਵਾਰ ਚੇਅਰਮੈਨ ਅਤੇ ਉਪ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ।
ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਸ੍ਰੀ ਗੁਰਚਰਨ ਸਿੰਘ ਨੂੰ ਬਾਜ਼ੀਗਰ ਅਤੇ ਟੱਪਰੀਵਾਸ ਭਲਾਈ ਬੋਰਡ ਦਾ ਸੀਨੀਅਰ ਉਪ-ਚੇਅਰਮੈਨ ਅਤੇ ਸ੍ਰੀ ਇਕਬਾਲ ਖਾਨ ਨੂੰ ਪੰਜਾਬ ਮੁਸਲਿਮ ਭਲਾਈ ਅਤੇ ਵਿਕਾਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਸ੍ਰੀ ਪਾਖਰ ਸਿੰਘ ਨਿਮਾਣਾ ਨੂੰ ਪੰਜਾਬ ਅਨੁਸੂਚਿਤ ਜਾਤਾਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਨਿਯੁਕਤੀਆਂ ਸਬੰਧੀ ਫਾਈਲ ‘ਤੇ ਅੱਜ ਸ਼ਾਮ ਸਹੀ ਪਾ ਦਿੱਤੀ ਹੈ ਅਤੇ ਇਨ੍ਹਾਂ ਨਿਯੁਕਤੀਆਂ ਸਬੰਧੀ ਰਸਮੀ ਹੁਕਮ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ।

