ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਗੁਰਦੁਅਰਾ ਦੁਖ ਨਿਵਾਰਨ ਸਾਹਿਬ ਵਿਖੇ ਹੋਏ ਨਤਮਸਤਕ
ਪ੍ਰੋ. ਚੰਦੂਮਾਜਰਾ ਤੇ ਰੱਖੜਾ ਦੀ ਅਗਵਾਈ ਹੇਠ ਸਮੁੱਚੀ ਲੀਡਰਸ਼ਿਪ ਨੇ ਕੀਤਾ ਪ੍ਰੋ. ਕ੍ਰਿਪਾਲ ਸਿੰਘ ਬਡੁੰਗਰ ਦਾ ਸਵਾਗਤ
ਪਟਿਆਲਾ, 6 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਪਟਿਆਲਾ ਪਹੁੰਚੇ ਪ੍ਰੋ. ਕ੍ਰਿਪਾਲ ਸਿੰਘ ਬਡੁੰਗਰ ਅੱਜ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। ਪਹਿਲਾਂ ਉਹਨਾਂ ਨੇ ਗੁਰੂ ਵਿਚ ਅਰਦਾਸ ਕੀਤੀ ਅਤੇ ਇਸ ਤੋਂ ਬਾਅਦ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਪ੍ਰੋ. ਬਡੁੰਗਰ ਨੂੰ ਸਨਮਾਨਤ ਵੀ ਕੀਤਾ।
ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਇੱਕ ਉਘੇ ਸਿੱਖ ਵਿਦਵਾਨ ਹਨ ਅਤੇ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਕੰਮ ਕੀਤੇ ਹਨ। ਉਹਨਾਂ ਕਿਹਾ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਕੇਵਲ ਇਕ ਸਫਲ ਰਾਜਨੇਤਾ ਹੀ ਨਹੀਂ ਸਗੋਂ ਸਿੱਖ ਵਿਦਵਾਨ ਅਤੇ ਚਿੰਤਕ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਸਿੱਖ ਇਤਿਹਾਸ, ਸਿੱਖ ਵਿਰਸੇ ਵਾਰੇ ਜਿਥੇ ਉਨ੍ਹਾਂ ਨੇ ਡੂੰਘਾ ਅਧਿਆਨ ਕੀਤਾ ਹੈ। ਉਥੇ ਹੀ ਇਸ ਸਬੰਧੀ ਕਈ ਕਿਤਾਬਾਂ ਅਤੇ ਆਰਟੀਕਲ ਲਿਖੇ ਹਨ। ਉਨ੍ਹਾਂ ਨੂੰ ਸਿੱਖ ਇਤਿਹਾਸਕਾਰ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਿੱਖ ਧਰਮ ਬਾਰੇ ਡੂੰਘਾ ਅਧਿਆਨ ਕਰਨ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਾਫੀ ਕੁੱਝ ਲਿਖਿਆ ਹੈ। ਉਹਨਾਂ ਕਿਹਾ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਬਣਨ ਨਾਲ ਜਿਥੇ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੇ ਲੰਬੇ ਤਜ਼ਰਬੇ ਦਾ ਵੱਡਾ ਲਾਭ ਮਿਲੇਗਾ, ਉਥੇ ਹੀ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਮਿਸ਼ਨ ਲੈ ਕੇ ਸਥਾਪਿਤ ਹੋਈ ਐਸ.ਜੀ.ਪੀ.ਸੀ. ਆਪਣਾ ਇਹ ਮਿਸ਼ਨ ਵੀ ਪੂਰਾ ਕਰੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, Àੁੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਚ ਇੰਜਣ ਲਗਾ ਕੇ ਪ੍ਰੋਫੈ. ਬਡੂੰਗਰ ਨੂੰ ਐਸ.ਜੀ.ਪੀ.ਸੀ ਦੇ ਪ੍ਰਧਾਨ ਬਨਾਉਣ ਲਈ ਫੈਸਲਾ ਲਿਆ ਹੈ, ਉਸ ਦਾ ਕੇਵਲ ਐਸ.ਜੀ.ਪੀ.ਸੀ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਅਤੇ ਪੰਜਾਬੀਅਤ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਜਿਲਾ ਦਿਹਾਤੀ ਪ੍ਰਧਾਨ ਰਣਧੀਰ ਸਿੰਘ ਰੱਖੜਾ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਤੇਜਿੰਦਰਪਾਲ ਸਿੰਘ ਸੰਧੂ, ਹਲਕਾ ਪਟਿਆਲਾ ਦੇ ਇੰਚਾਰਜ਼ ਭਗਵਾਨ ਦਾਸ ਜੁਨੇਜਾ, ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਚੇਅਰਮੈਨ ਵਿਸ਼ਨੂੰ ਸ਼ਰਮਾ, ਚੇਅਰਮੈਨ ਨਰਦੇਵ ਸਿੰਘ ਆਕੜੀ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਹਰਪਾਲਪੁਰ, ਗਗਨਦੀਪ ਸਿੰਘ ਸੋਨੂੰ ਮੈਣੀ, ਜਤਿੰਦਰ ਸਿੰਘ ਬਿੱਟੂ ਮੈਣੀ, ਉਦਯੋਗਪਤੀ ਸ੍ਰੀ ਰਾਜ ਕਟਾਰੀਆ, ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਅਕਾਲੀ ਦਲ ਦੇ ਸਿਆਸੀ ਸਕੱਤਰ ਰਣਜੀਤ ਸਿੰਘ ਨਿਕੜਾ,ਮੇਅਰ ਅਮਰਿੰਦਰ ਬਜਾਜ, ਚੇਅਰਮੈਨ ਜਸਪਾਲ ਕਲਿਆਣਾ ਇੰਦਰਮੋਹਨ ਸਿੰਘ ਬਜਾਜ, ਰਵਿੰਦਰ ਸਿੰਘ ਵਿੰਦਾ, ਸੱਕੂ ਗਰੋਵਰ, ਨਿਰਮਲ ਸਿੰਘ ਹਰਿਆਉ, ਜਥੇਦਾਰ ਸੁਰਜੀਤ ਸਿੰਘ ਗੜੀ, ਜਰਨੈਲ ਸਿੰਘ ਕਰਤਾਰਪੁਰ, ਲਾਭ ਸਿੰਘ ਦੇਵੀਨਗਰ, ਸ਼ਵਿੰਦਰ ਸਿੰਘ ਸਭਰਵਾਲ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ਼ ਖਟੜਾ, ਮੱਖਣ ਸਿੰਘ ਲਾਲਕਾ, ਯੂਥ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਮਨਜੋਤ ਚਹਿਲ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ਼, ਚੇਅਰਮੈਨ ਬਲਵਿੰਦਰ ਬਰਸਟ, ਗੁਰਸੇਵਕ ਸਿੰਘ ਗੋਲੂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਿਲਾ ਯੋਜਨਾ ਕਮੇਟੀ ਦੇ ਚੇਅਮੈਨ ਮਹਿੰਦਰ ਲਾਲਵਾ, ਹਰਦੇਵ ਸਿੰਘ ਹਰਪਾਲਪੁਰ,ਜਗਜੀਤ ਸਿੰਘ ਕੋਹਲੀ, ਸੁਖਜੀਤ ਬਘੌਰਾ, ਚੇਅਰਮੈਨ ਲਖਬੀਰ ਸਿੰਘ ਲੋਟ, ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ, ਸੁਖਬੀਰ ਸਿੰਘ ਅਬਲੋਵਾਲ, ਰਜਿੰਦਰ ਵਿਰਕ, ਹਰਵਿੰਦਰ ਬੱਬੂ, ਗੁਰਿੰਦਰ ਧੀਮਾਨ, ਮਾਲਵਿੰਦਰ ਮਾਲੀ, ਸੁਖਵਿੰਦਰਪਾਲ ਮਿੰਟਾ, ਹਰਬਖਸ਼ ਚਹਿਲ, ਸੁਖਵਿੰਦਰ ਗਾਗੂ, ਭਗਵੰਤ ਸਿੰਘ ਧੰਗੇੜਾ, ਸਤਪਾਲ ਸਿੰਘ ਪੰਜੌਲਾ, ਪਰਮਜੀਤ ਸਰੋਆ, ਰਣਜੀਤ ਪੂਨੀਆ, ਗੁਰਦੀਪ ਸੇਖੁਪੁਰਾ, ਗੁਰਦੀਪ ਖਾਂਘ, ਮਨਵਿੰਦਰ ਸਿੰਘ ਕੋੜਾ, ਬਲਵਿੰਦਰ ਦੌਣ ਕਲਾਂ, ਦਲੀਪ ਕੁਮਾਰ ਬਿੱਟੂ, ਕੁਲਦੀਪ ਸਿੰਘ ਅਲਹੋਰਾਂ ਅਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

