ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ 21 ਤਮਗੇ ਪਾਏ ਝੋਲੀ ‘ਚ
ਕਾਲਜ ਦੀਆਂ 8 ਵਿਦਿਆਰਥਣਾਂ ਦੀ ‘ਆਲ ਇੰਡੀਆ ਇੰਟਰਵਰਸਿਟੀ ਕੈਂਪ’ ਲਈ ਹੋਈ ਚੋਣ : ਪ੍ਰਿੰ: ਮਾਹਲ
ਇੰਟਰ ਕਾਲਜ ਮੁਕਾਬਲੇ ‘ਚ 9 ਸੋਨੇ, 6 ਚਾਂਦੀ ਅਤੇ 6 ਕਾਂਸੇ ਦੇ ਤਮਗੇ ਕੀਤੇ ਹਾਸਲ
ਅੰਮ੍ਰਿਤਸਰ 7 ਨਵੰਬਰ (ਰਾਜਨ ਮਾਨ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਐਥਲੈਟਿਕਸ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਦਾ ਪ੍ਰਦਰਸ਼ਨ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਇੰਟਰ ਕਾਲਜ ਮੁਕਾਬਲੇ ‘ਚ 80–30 ਅੰਕਾਂ ਦੇ ਫ਼ਰਕ ਨਾਲ ਜੇਤੂ ਰਹਿ ਕੇ ਪਹਿਲਾ ਸਥਾਨ ਹਾਸਲ ਕੀਤੀ। ਖ਼ਾਲਸਾ ਕਾਲਜ ਵੂਮੈਨ ਦੀ ਇਹ ਲਗਾਤਾਰ ਤੀਸਰੀ ਜਿੱਤ ਹੈ।
ਕਾਲਜ ਦੀ ਉਕਤ ਟੀਮ ਨੇ ਇਸ ਮੁਕਾਬਲੇ ‘ਚ 9 ਸੋਨੇ, 6 ਚਾਂਦੀ ਅਤੇ 6 ਕਾਂਸੇ ਦੇ ਤਮਗੇ ਜਿੱਤਕੇ ਪਹਿਲਾ ਸਥਾਨ ਹਾਸਲ ਕਰਦਿਆ ਕਾਲਜ ਦਾ ਨਾਂਅ ਰੌਸ਼ਨ ਕੀਤਾ।
ਕਾਲਜ ਪਿੰ੍ਰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਇਸ ਸਫ਼ਲਤਾ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਦੀਆਂ ਖਿਡਾਰਣਾਂ ਨੇ ਐੱਚ. ਐੱਮ. ਵੀ. ਕਾਲਜ, ਜਲੰਧਰ ਨੂੰ ਹਰਾ ਕੇ ਆਪਣਾ ਸਿੱਕਾ ਜਮਾਇਆ ਹੈ। ਉਨ੍ਹਾਂ ਕਿਹਾ ਕਿ ਟੀਮ ਦੀਆਂ ਵਿਦਿਆਰਥਣਾਂ ਨਪਿੰਦਰ ਕੌਰ, ਕਿਰਨਦੀਪ ਕੌਰ, ਗਗਨਦੀਪ ਕੌਰ, ਖੁਸ਼ਪ੍ਰੀਤ ਕੌਰ, ਨਵਰੀਤ ਕੌਰ, ਹਰਪ੍ਰੀਤ ਕੌਰ, ਪ੍ਰਤਿਕਸ਼ਾ ਅਤੇ ਮਨਪ੍ਰਤੀ ਕੌਰ ਨੂੰ ਚੇਨਈ ਵਿਖੇ ਹੋਣ ਜਾ ਰਹੇ ‘ਆਲ ਇੰਡੀਆ ਇੰਟਰਵਰਸਿਟੀ ਕੈਂਪ’ ਲਈ ਚੁਣੀਆਂ ਗਈਆਂ ਹਨ।
ਡਾ. ਮਾਹਲ ਨੇ ਇਸ ਮੌਕੇ ਕਾਲਜ ਦੇ ਅਧਿਆਪਕ ਮੁੱਖੀ ਸੁਖਦੀਪ ਕੌਰ, ਕੋਚ ਸ: ਰਣਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਇਸ ਉਪਲਬੱਧੀ ‘ਤੇ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਨੂੰ ਅਗਾਂਹ ਭਵਿੱਖ ‘ਚ ਵੀ ਵੱਡੇ ਪੱਧਰ ਦੀਆਂ ਉਪਲਬੱਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।

