ਪੰਜਾਬਪਟਿਆਲਾ

ਜਾਅਲੀ ਡਾਕਟਰਾ ਦੇ ਗਿਰੋਹ ਦਾ ਪਰਦਾਫਾਸ਼ : ਅਗਵਾ ਇਕ ਮਹੀਨੇ ਦਾ ਮਸੂਮ ਬੱਚਾ ਬਰਾਮਦ

ਜਾਅਲੀ ਡਾਕਟਰ ਬਣੇ ਅਗਵਾਕਾਰਾ ਦੀ ਇਕ ਟੀਮ ਦੇ 8 ਅਗਵਾਕਾਰ ਗ੍ਰਿਫਤਾਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਈ.ਪੀ.ਐਸ, ਐਸ.ਐਸ.ਪੀ.ਪਟਿਆਲਾ .ਗੁਰਮੀਤ ਸਿੰਘ ਚੌਹਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸਨ ਅਤੇ ਸਤਵੀਰ ਸਿੰਘ ਅਟਵਾਲ ਐਸ.ਪੀ.ਸਿਟੀ ਪਟਿਆਲਾ ਦੀ ਯੋਗ ਅਗਵਾਈ ਵਿੱਚ ਕਰਨਸੇ ਸਿੰਘ ਡੀ.ਐਸ.ਪੀ (ਇੰਨਵੈ:) ਪਟਿਆਲਾ, ਹੰਸ ਰਾਜ ਡੀ.ਐਸ.ਪੀ.ਸਿਟੀ-1 ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਵੱਲੋਂ ਸੀ.ਆਈ.ਏ ਸਟਾਫ ਪਟਿਆਲਾ ਦੀਆਂ ਪੁਲਿਸ ਟੀਮਾਂ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਵੱਲੋਂ ਚਲਾਏ ਵਿਸ਼ੇਸ਼ ਖੁਫੀਆ ਅਪਰੇਸਨ ਦੌਰਾਨ ਜਾਅਲੀ ਡਾਕਟਰਾ ਦੇ ਗਿਰੋਹ ਦਾ ਪਰਦਾਫਾਸ ਕਰਕੇ ਪਟਿਆਲਾ ਪੁਲਿਸ ਨੇ ਅੱਜ 8 ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ,ਅਗਵਾ ਹੋਏ ਮਾਸੂਮ ਨੂੰ ਤੰਦਰੁਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਚੌਹਾਨ ਨੇ ਘਟਨਾ ਦਾ ਵੇਰਵਾ ਦਿੰਦਿਆ ਦੱਸਿਆ ਕਿ ਕਰੀਬ 16 ਦਿਨ ਪਹਿਲਾ 21/10/2016 ਨੂੰ ਟਰੈਕਟਰ ਮਾਰਕੀਟ ਪਟਿਆਲਾ ਵਿਖੇ ਗਰੀਬ ਮਜਦੂਰਾਂ ਦੀ ਇਕ ਬਸਤੀ ਵਿੱਚ ਖੁਦ ਨੂੰ ਡਾਕਟਰ ਦੱਸਕੇ ਤਿੰਨ ਔਰਤਾਂ ਨੇ ਪਹਿਲਾ ਸਰਕਾਰ ਦੀ ਸਕੀਮ ਦੇ ਬਹਾਨੇ ਨਾਲ ਗਰੀਬ ਮਜਦੂਰਾ ਨੂੰ ਨਵਜੰਮੀ ਲੜਕੀ ਨੂੰ 5000 ਰੂਪੈ ਅਤੇ ਨਵਜੰਮੇ ਲੜਕੇ ਦੇ ਪਰਿਵਾਰ ਨੂੰ 1000 ਰੂਪੈ ਸ਼ਗਨ ਦੇਣ ਦਾ ਝਾਂਸਾ ਦੇਕੇ ਪਹਿਲਾ ਬਸਤੀ ਵਿਚੋਂ ਲੜਕਿਆਂ ਦੀ ਸਨਾਖਤ ਕੀਤੀ। ਫਿਰ ਚਾਰ ਨਵਜੰਮੇ ਲੜਕਿਆਂ ਦੇ ਪਰਿਵਾਰਾਂ ਨੂੰ 1000/1000 ਰੂਪੈ ਅਤੇ ਕੁਝ ਆਟਾ,ਚੀਨੀ,ਚਾਹ,ਚਾਵਲ ਅਤੇ ਫਰੂਟ ਵੰਡਕੇ ਮਜਦੂਰਾ ਦਾ ਵਿਸਵਾਸ ਜਿੱਤਿਆ ਤੇ ਫਿਰ ਡਾਕਟਰ ਬਣਕੇ ਨਵਜੰਮੇ ਲੜਕਿਆਂ ਦਾ ਮੈਡੀਕਲ ਚੈਕਅੱਪ ਕਰਾਉਣ ਦੇ ਬਹਾਨੇ ਬੱਚਿਆਂ ਤੇ ਉਹਨਾ ਦੀਆਂ ਮਾਵਾਂ ਨੂੰ ਆਟੋਰਿਕਸਾ ਵਿੱਚ ਬਿਠਾਕੇ ਰਜਿੰਦਰਾ ਹਸਪਤਾਲ ਪਟਿਆਲਾ ਲੈ ਗਈਆਂ। ਬੱਚਿਆਂ ਦੀ ਮਾਵਾਂ ਨੂੰ ਇੱਕ ਢਾਬੇ ਤੋ ਖਾਣਾ ਖੁਆਕੇ ਵਾਰੋ ਵਾਰੀ ਬੱਚਿਆਂ ਨੂੰੰ ਰਜਿੰਦਰਾ ਹਸਪਤਾਲ ਦੇ ਅੰਦਰ ਇਕ ਡਾਕਟਰ ਬਣੀ ਔਰਤ ਨੇ ਗੇੜਾ ਦਿੱਤਾ ਤੇ ਫਿਰ ਦੁਜੀ ਡਾਕਟਰ ਬਣੀ ਔਰਤ ਨੇ ਬੱਚੇ ਦੀ ਮਾਂ ਨੂੰੰ ਕੱਪੜੇ ਦਵਾਕੇ ਬਦਲਾਉਣ ਦੇ ਬਹਾਨੇ ਗੁਰੂਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਬਾਥਰੂਮਾਂ ਵਿੱਚ ਲਿਜਾਕੇ ਕੱਪੜੇ ਬਦਲਾਉਣ ਵਿੱਚ ਉਲਝਾਕੇ ਨਵਜੰਮੇ ਇਕ ਮਹੀਨੇ ਦੇ ਅਸਵੀਨ ਨੂੰ ਅਗਵਾ ਕਰ ਲਿਆ ਸੀ ਅਤੇ 5 ਲੱਖ ਰੂਪੈ ਵਿੱਚ ਅੱਗੇ ਵੇਚ ਦਿਤਾ ਸੀ।
ਐਸ.ਐਸ.ਪੀ.ਪਟਿਆਲਾ ਨੇ ਪੁਲਿਸ ਦੀ ਕਾਰਵਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਬੱਚੇ ਦੇ ਅਗਵਾ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਤਰੂੰਤ ਬੱਚੇ ਦੀ ਮਾਂ ਅਨੀਤਾ ਪਤਨੀ ਬਸਨ ਵਾਸੀ ਝੁੱਗੀਆਂ ਕਬਾੜੀ ਮਾਰਕੀਟ ਦੇ ਬਿਆਨ ਤੋ ਨਾ-ਮਾਲੂਮ ਅਗਵਾਕਾਰਾ ਔਰਤਾ ਵਿਰੁੱਧ ਮੁਕੱਦਮਾ ਨੰਬਰ 208 ਮਿਤੀ 22/10/2016 ਅ/ਧ 365 ਹਿੰ:ਦੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕਰਕੇ ਮਜਦੂਰ ਬਸਤੀ ਦੇ ਇਸ ਅਗਵਾ ਹੋਏ ਮਸੂਮ ਬੱਚੇ ਦੀ ਤਲਾਸ ਲਈ ਸ੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਪਟਿਆਲਾ ਦੀਆਂ ਅੱਡ-ਅੱਡ ਟੀਮਾਂ ਬਣਾਕੇ ਜਾਂਚ ਦਾ ਜਿੰਮਾ ਸੌਂਪਿਆ ਜਿਨਾਂ ਵਿੱਚ ਟੈਕਨੀਕਲ ਮੁਹਾਰਤ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ ਤੌਰ ਤੇ ਸ਼ਾਮਲ ਕੀਤਾ ਗਿਆ। ਇਨਾ ਟੀਮਾਂ ਵੱਲੋ ਦਿਨ ਰਾਤ ਮਿਹਨਤ ਕਰਕੇ ਇਸ ਅਗਵਾ ਕਾਂਡ ਵਿੱਚ ਸ਼ਾਮਲ ਕੁੱਲ 08 ਮੈਬਰੀ ਗਿਰੋਹ ਦਾ ਪਰਦਾਫਾਸ ਕੀਤਾ। ਜਿਹਨਾ ਵਿੱਚੋਂ ਬੱਚੇ ਦੇ ਅਗਵਾਕਾਰਾਂ ਅਤੇ ਖਰੀਦਦਾਰਾਂ ਅਤੇ ਬੱਚੇ ਦਾ ਸੌਦਾ ਕਰਾਉਣ ਵਾਲਿਆਂ ਸਮੇਤ 8 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਇਨਾ ਪਾਸੋਂ ਬੱਚੇ ਨੂੰ ਤੰਦਰੁਸਤ ਹਾਲਤ ਵਿੱਚ ਬਰਾਮਦ ਕਰਕੇ ਬੱਚੇ ਦੇ ਵਾਰਸਾਂ ਮਾਤਾ ਅਨੀਤਾ ਦੇ ਸਪੁਰਦ ਕੀਤਾ ਅਤੇ ਵਾਰਦਾਤ ਵਿੱਚ ਵਰਤੀਆਂ ਦੋਵੇ ਕਾਰਾ ਤੇ ਇਕ ਮੋਟਰਸਾਈਕਲ ਵੀ ਅਗਵਾਕਾਰਾਂ ਪਾਸੋ ਬਰਾਮਦ ਕਰ ਲਏ ਹਨ।
ਅਗਵਾਕਾਰਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਵਿਸ਼ੇਸ਼ ਟੀਮ ਦੀ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਗਰੀਬ ਮਜਦੂਰ ਪਰਿਵਾਰ ਦੇ ਮਾਸੂਮ ਬੱਚੇ ਨੂੰ ਅਗਵਾ ਕਰਕੇ ਵੇਚਣ ਦੀ ਪੁਰੀ ਸਾਜਿਸ਼ ਨੀਤੂ ਉਰਫ ਵਰਿੰਦਰ ਖੰਨਾ ਪਤਨੀ ਮਹਿੰਦਰ ਖੰਨਾ ਵਾਸੀ ਜ਼ੋੜੀਆਂ ਭੱਠੀਆਂ ਪਟਿਆਲਾ ਨੇ ਆਪਣੀ ਲੜਕੀ ਸਿਫਾਲੀ ਉਰਫ ਸੈਲੀ ਪਤਨੀ ਪੰਕਜ ਖੰਨਾ ਨਾਲ ਬਣਾਈ ਤੇ ਇਸ ਸਾਜਿਸ਼ ਨੂੰ ਉਸਨੇ ਆਪਣੀ ਸਾਥਣਾਂ ਵਿਮਲ ਉਰਫ ਬੇਬੀ ਪਤਨੀ ਹਰਵਿੰਦਰ ਸਿੰਘ ਕੋਹਲੀ ਵਾਸੀ ਬਹੇੜਾ ਰੋੜ ਪਟਿਆਲਾ,ਕੌਮਲ ਪੁੱਤਰੀ ਕਿਸ਼ਨ ਲਾਲ ਵਾਸੀ ਨਾਨੂ ਰੌਤਾ ਗਲੀ ਆਰੀਆ ਸਮਾਜ ਪਟਿਆਲਾ ਤੇ ਵਿਮਲ ਦੇ ਪਤੀ ਹਰਵਿੰਦਰ ਸਿੰਘ ਕੋਹਲੀ ਅਤੇ ਆਪਣੇ ਲੜਕੇ ਮੌਟੀ ਨਾਲ ਮਿਲਕੇ ਸਿਰੇ ਚੜਾਇਆ ਜਦੋ ਕਿ ਰਿੰਪੀ ਉਰਫ ਕੋਮਲ ਗੁਪਤਾ ਪਤਨੀ ਅਨੁਰਾਗ ਗੁਪਤਾ, ਅਨੁਰਾਗ ਗੁਪਤਾ ਪੁੱਤਰ ਸਤੀਸ ਗੁਪਤਾ ਵਾਸੀਆਨ ਸੈਕਟਰ 32 ਚੰਡੀਗੜ੍ਹ ਨੇ ਅਗਵਾ ਹੋਇਆ ਬੱਚਾ 5 ਲੱਖ ਰੂਪੈ ਵਿੱਚ ਅਗਵਾਕਾਰਾਂ ਤੋ ਖਰੀਦਿਆ ਸੀ ਅਤੇ ਬੱਚੇ ਦੀ ਖ਼ਰੀਦ ਫਰੋਖਤ ਅਤੇ ਡਿੰਪਲ ਜੈਨ ਪਤਨੀ ਅਸੀਸ ਜੈਨ ਵਾਸੀ ਪੂਜਾ ਵਿਹਾਰ ਅੰਬਾਲਾ ਹਰਿਆਣਾ ਨੇ ਅਗਵਾਕਾਰਾਂ ਨਾਲ ਖਰੀਦਦਾਰਾਂ ਦਾ ਸੌਦਾ ਕਰਾਇਆ ਸੀ।ਇਹ 08 ਮੁਲਜਮ ਜਿਹਨਾ ਵਿਚ ਕੋਮਲ,ਵਿਮਲ,ਨੀਤੂ ਉਰਫ ਵਰਿੰਦਰ ਖੰਨਾ,ਰਿੰਪੀ ਉਰਫ ਕੋਮਲ ਗੁਪਤਾ,ਅਨੁਰਾਗ ਗੁਪਤਾ,ਡਿੰਪਲ ਜੈਨ ਤੇ ਸਿਫਾਲੀ ਉਰਫ ਸੈਲੀ ਨੂੰ ਅਗਵਾ ਦੇ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋਰਾਨੇ ਪੁੱਛਗਿੱਛ ਇਹਨਾ ਤੋ ਹੋਰ ਵੀ ਸਾਥੀਆ ਦੇ ਖੁਲਾਸੇ ਹੋਣੇ ਬਾਕੀ ਹਨ। ਡਾਕਟਰ ਬਣਕੇ ਮਜਦੂਰ ਪਰਿਵਾਰ ਦਾ ਬੱਚਾ ਅਗਵਾ ਕਰਕੇ ਵੇਚਕੇ ਬਣੇ 5 ਲੱਖ ਰੂਪੈ ਤੋ ਅਗਵਾਕਾਰ ਉਤਸਾਹਤ ਹੋ ਗਏ ਸਨ ਅਤੇ ਸ਼ਹਿਰ ਵਿਚੋਂ ਹੋਰ ਬੱਚਾ ਅਗਵਾ ਕਰਨ ਦੀ ਨਵੀ ਸਕੀਮ ਘੜਨ ਲਈ ਕੱਲ ਮਿਤੀ 06/10/2016 ਨੂੰ ਕੌਮਲ,ਵਿਮਲ,ਨੀਤੂ ਤੇ ਸਿਫਾਲੀ ਉਰਫ ਸੈਲੀ ਤੇ ਹਰਵਿੰਦਰ ਸਿੰਘ ਕੋਹਲੀ ਇਕ ਲੋਗਾਨ ਕਾਰ ਨੰਬਰ ਸ਼ਨ11੍ਹਂ6307 ਵਿੱਚ ਘਲੋੜੀ ਗੇਟ ਮੜੀਆ ਰੋੜ ਕੂੜੇ ਦੇ ਡੰਪਰ ਕੋਲ ਰਾਤ ਹਨੇਰਾ ਹੋਣ ਤੇ ਇੱਕਠੇ ਹੋਏ ਕਾਬੂ ਆ ਗਏ। ਜਿਹਨਾ ਦੀ ਤਲਾਸ਼ ਵਿੱਚ ਲੱਗੀ ਪੁਲਿਸ ਪਾਰਟੀ ਨੇ ਸਾਰਿਆ ਨੂੰ ਗ੍ਰਿਫਤਾਰ ਕਰਕੇ ਜਦੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਇਸ ਸਨਸਨੀਖੇਜ ਅਗਵਾ ਕਾਡ ਦੀ ਸਾਰੀ ਕੜੀਆਂ ਖੁਲਦੀਆ ਚਲੀਆ ਗਈਆਂ। ਇਹਨਾ ਦੇ ਦੁਜੇ ਸਾਥੀਆਂ ਕੋਮਲ ਗੁਪਤਾ,ਅਨੁਰਾਗ ਗੁਪਤਾ,ਡਿੰਪਲ ਜੈਨ ਨੂੰ ਤਲਾਸ ਵਿੱਚ ਲੱਗੀ ਦੁਜੀ ਪੁਲਿਸ ਪਾਰਟੀ ਨੇ ਐਸ.ਐਸ.ਟੀ.ਨਗਰ ਤੋ ਇਨੋਵਾ ਕਾਰ ਨੰਬਰ ਙ.01ਂਙ8495 ਵਿਚੋਂ ਗ੍ਰਿਫਤਾਰ ਕੀਤਾ।ਅਗਵਾ ਤੇ ਬੱਚੇ ਦੀ ਖਰੀਦੋ ਫਰੋਖਤ ਦੀ ਵਾਰਦਾਤ ਵਿੱਚ ਵਰਤੇ ਇਹਨਾਂ ਵਹੀਕਲਾਂ ਨੂੰ ਵੀ ਮੁਲਜਮਾ ਪਾਸੋ ਬਰਾਮਦ ਕਰ ਲਿਆ ਗਿਆ ਹੈ। ਬੱਚੇ ਨੂੰ ਦੁਖਨਿਵਾਰਨ ਸਾਹਿਬ ਗੁਰੂਦੁਆਰੇ ਤੋ ਅਗਵਾਕਾਰ ਹਰਵਿੰਦਰ ਸਿੰਘ ਕੋਹਲੀ ਜਿਸ ਮੋਟਰਸਾਈਕਲ ਨੰਬਰ ਸ਼ਨ11ਂਂ6437 ਤੇ ਵੇਰਕਾ ਪਲਾਂਟ ਵੱਲ ਲੈ ਕੇ ਗਿਆ ਸੀ ਵੀ ਹਰਵਿੰਦਰ ਸਿੰਘ ਪਾਸੋ ਬਰਾਮਦ ਕਰ ਲਿਆ ਗਿਆ ਹੈ।
ਸੀ੍ਰ. ਚੌਹਾਨ ਨੇ ਅੱਗੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਟਿਆਲਾ ਜਿਲੇ ਵਿੱਚ ਬੱਚਿਆ ਦੇ ਅਗਵਾ ਦੇ 7 ਕੇਸ ਦਰਜ ਹੋਏ ਸਨ ਜੋ ਸਾਰੇ ਦੇ ਸਾਰੇ ਟਰੇਸ ਕਰ ਲਏ ਗਏ ਹਨ। ਅਗਵਾਕਾਰਾਂ ਪਾਸੋ ਵੱਖ ਵੱਖ ਟੀਮਾਂ ਬਰੀਕੀ ਨਾਲ ਪੁੱਛਗਿੱਛ ਤੇ ਜਾਂਚ ਕਰ ਰਹੀਆ ਹਨ ਪੁਲਿਸ ਨੂੰ ਹੋਰ ਵੀ ਅਹਿਮ ਇੰਕਸਾਫ ਹੋਣ ਦੀ ਉਮੀਦ ਬਣੀ ਹੋਈ ਹੈ।

Leave a Reply

Your email address will not be published. Required fields are marked *