ਪੰਜਾਬ ਨੇ 100 ਮੈਗਾਵਾਟ ਦਾ ਇੱਕ ਹੋਰ ਸੌਰ ਊਰਜਾ ਪਲਾਂਟ ਸਥਾਪਤ ਕਰਕੇ, ਸੂਰਜੀ ਊਰਜਾ ਦੇ ਖੇਤਰ ਵਿਚ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ: ਮਜੀਠੀਆ
ਬਠਿੰਡਾ, 7 ਨਵੰਬਰ: (ਮਧੂਸਾਰ ਬਿਊਰੋ)
ਦੇਸ਼ ਵਿਚ ਸੌਰ ਊਰਜਾ ਦੀ ਕ੍ਰਾਂਤੀ ਲਿਆਉਣ ਦੇ ਲਈ ਪੰਜਾਬ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਪੰਜਾਬ ਦੇ ਉੱੋਪ ਮੁੱਖ ਮੰਤਰੀ ਸ. ਸੂਖਬੀਰ ਸਿੰਘ ਬਾਦਲ ਵਲੋਂ ਬਠਿੰਡਾ ਦੇ ਸਰਦਾਰਗੜ ਅਤੇ ਚੁੱਗੇ ਕਲਾਂ ਪਿੰਡਾਂ ਵਿਚ ਸਥਾਪਤ ਕੀਤੇ ਗਏ ਭਾਰਤ ਦੇ ਸੱਭ ਤੋਂ ਵੱਡੇ ਐਸ ਐਸ ਏ ਟੀ (ਹਾਰੀਜਾਂਟਲ ਸਿੰਗਲ ਐਕਸੈਸ ਟ੍ਰੈਕਰ) ਪਲਾਂਟ ਦਾ ਅੱਜ ਉਦਘਾਟਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ, ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਇਸ ਸੂਰਜੀ ਪਲਾਂਟ ਦੀ ਉਰਜਾ ਪੈਦਾ ਕਰਨ ਦੀ ਸਮੱਰਥਾ 100 ਮੈਗਾਵਾਟ ਹੈ ਜੋ ਇਕ ਹੀ ਥਾਂ ‘ਤੇ ਸਥਾਪਿਤ ਕੀਤਾ ਗਿਆ ਹੈ।
ਸ. ਮਜੀਠੀਆ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਪ੍ਰੋਜੈਕਟ ਨਿਰਧਾਰਤ ਸਮੇਂ ਤੋਂ 6 ਮਹੀਨੇ ਪਹਿਲਾਂ ਬਣ ਕੇ ਤਿਆਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਲੱਗਣ ਨਾਲ ਅਗਲੇ 25 ਸਾਲ ਵਿਚ 30 ਲੱਖ ਟਨ ਕਾਰਬਨ ਡਾਇਔਕਸਾਈਡ ਨਿਕਾਸੀ ਨੂੰ ਘਟਾਉਣ ਵਿਚ ਮੱਦਦ ਮਿਲੇਗੀ। ਉਨ੍ਹਾਂ ਨਾਲ ਹੀ ਦੱਸਿਆ ਕਿ ਇਹ ਪ੍ਰੋਜੈਕਟ 9 ਲੱਖ ਦਰੱਖਤ ਲਗਾਉਣ ਦੇ ਬਰਾਬਰ ਹੈ ਅਤੇ ਇਸ ਲਈ ਲੋੜੀਂਦੇ 9000 ਏਕੜ ਥਾਂ ਦੀ ਬੱਚਤ ਹੋਈ ਹੈ।
ਸ. ਮਜੀਠੀਆ ਨੇ ਦੱਸਿਆ ਕਿ ਇਸ ਪਲਾਂਟ ਦੀ 225 ਪਿੰਡਾਂ ਨੂੰ ਸਾਫ ਸੁਥਰੀ ਹਰੀ ਊਰਜਾ ਮੁਹੱਈਆ ਕਰਵਾਉਣ ਦੀ ਸਮਰੱਥਾ ਹੈ।ਉਨ੍ਹਾਂ ਦੱਸਿਆ ਕਿ 640 ਕਰੋੜ ਦੀ ਲਾਗਤ ਨਾਲ ਇਹ ਪਲਾਂਟ ਨੂੰ ਅਦਾਨੀ ਐਂਟਰਪ੍ਰਾਸੀਜ ਲਿਮਟਿਡ ਜੋਕਿ ਦੇਸ਼ ਦੇ ਮੰਨੇ ਪ੍ਰਮੰਨੇ ਅਦਾਨੀ ਗਰੁਪ ਦਾ ਹਿੱਸਾ ਹੈ। ਇਸ ਸੂਰਜੀ ਉਰਜਾ ਪਲਾਂਟ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਮੇਂ ਤੋਂ 6 ਮਹੀਨੇ ਪਹਿਲਾਂ ਤਿਆਰ ਕੀਤੇ ਇਸ ਪ੍ਰੋਜੈਕਟ ਦੀ ਸਥਾਪਤੀ ਲਈ ਦੁਨੀਆਂ ਦੀ ਉੱਤਮ ਤਕਨਾਲੌਜੀ ਦੀ ਵਰਤੋਂ ਕੀਤੀ ਗਈ ।
ਸ. ਮਜੀਠੀਆ ਨੇ ਦੱਸਿਆ ਕਿ ਇਹ ਸੂਰਜੀ ਉਰਜਾ ਪਲਾਂਟ ਨਾ ਸਿਰਫ ਪੰਜਾਬ ਦਾ ਸਗੋਂ ਭਾਰਤ ਦਾ ਸੱਭ ਤੋਂ ਵੱਡਾ ਟ੍ਰੈਕਰ ਬੇਸਡ ਸੂਰਜੀ ਪ੍ਰੋਜੈਕਟ ਹੈ।ਇਸ ਪ੍ਰੋਜੈਕਟ ਦੀ ਸਥਾਪਤੀ ਲਈ ਸਿਟੇਲਿਅਨ ਸਿਲੀਕਾਨ ਪੀਵੀ ਮੋਡਯੂਲਜ ਅਤੇ ਹਾਰੀਜਾਂਟਲ ਸਿੰਗਲ ਐਕਸੈਸ ਟ੍ਰੈਕਰ ਤਕਨਾਲੌਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਦੀ ਸਥਾਪਤੀ 661 ਏਕੜ ਏਰੀਏ ‘ਤੇ ਕੀਤੀ ਗਈ ਹੈ। ਇਸ ਪ੍ਰੋਜੈਕਟ ਤੋਂ ਸਲਾਨਾ 88, 000 ਮੈਗਾਵਾਟ ਉਰਜਾ ਦੀ ਪੈਦਾਵਾਰ ਦਾ ਅਨੁਮਾਨ ਹੈ।

