ਹਰਿਆਣਾ ਵਿਚ ਬਜੁਰਗਾਂ ਨੂੰ ਪੈਨਸ਼ਨ 60 ਸਾਲ ਦੀ ਉਮਰ ਪੂਰੇ ਹੁੰਦੀ ਹੀ, ਆਪਣੇ ਆਪ ਆਉਣੀ ਸ਼ੁਰੂ ਹੋ ਜਾਵੇਗੀ – ਮੁੱਖ ਮੰਤਰੀ
ਚੰਡੀਗੜ੍ਹ, 8 ਨਵੰਬਰ (ਮਧੂਸਾਰ ਬਿਊਰੋ)
ਹਰਿਆਣਾ ਵਿਚ ਬਜੁਰਗਾਂ ਨੂੰ ਪੈਨਸ਼ਨ ਬਣਾਉਣ ਲਈ ਹੁਣ ਬਿਨੈ ਨਹੀਂ ਕਰਨਾ ਪਏਗਾ ਅਤੇ ਆਧਾਰ ਕਾਰਡ ਵਿਚ 60 ਸਾਲ ਦੀ ਉਮਰ ਪੂਰੀ ਹੁੰਦੇ ਹੀ ਉਨ੍ਹਾਂ ਦੇ ਖਾਤੇ ਵਿਚ ਬੁਢਾਪਾ ਪੈਨਸ਼ਨ ਆਪਣੇ ਆਪ ਆਉਣੀ ਸ਼ੁਰੂ ਹੋ ਜਾਵੇਗੀ, ਇਸ ਕੰਮ ਲਈ ਰਾਜ ਸਰਕਾਰ ਵੱਲੋਂ ਇਕ ਵਿਵਸਥਾ ਕੀਤੀ ਜਾ ਰਹੀ ਹੈ। ਹਾਲਾਂਕਿ ਸੂਬੇ ਦੀਆਂ ਜ਼ਿਆਦਾਤਰ ਸੇਵਾਵਾਂ ਨੂੰ ਹੁਣ ਆਨ ਲਾਈਨ ਕੀਤਾ ਜਾ ਚੁੱਕਿਆ ਹੈ। ਸੂਬੇ ਵਿਚ 50,000 ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦੇਣੀ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।
ਇਹ ਗੱਲ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਿਸਾਰ ਦੇ ਪਿੰਡ ਚੌਧਰੀਵਾਸ ਵਿਚ ਆਯੋਜਿਤ ਨਵਲਾ ਵਿਧਾਨ ਸਭਾ ਹਲਕੇ ਦੀ ਵਿਕਾਸ ਰੈਲੀ ਨੂੰ ਸੰਬੋਧਤ ਕਰਦੇ ਹੋਏ ਕਹੀ। ਉਨ੍ਹਾਂ ਨੇ ਵਿਧਾਨ ਸਭਾ ਖੇਤਰ ਦੇ ਵਿਕਾਸ ਲਈ ਲਗਭਗ 195 ਕਰੋੜ ਰੁਪਏ ਦਾ ਐਲਾਨ ਕਰਦੇ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਾਲਾਂ ਪੁਰਾਣੀ ਪਾਣੀ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਸੂਬੇ ਦੇ ਹਰੇਕ ਹਿੱਸੇ ਵਿਚ ਖੇਤੀ ਤੇ ਪੀਣ ਦਾ ਪਾਣੀ ਪਹੁੰਚਾਉਣਾ ਸਰਕਾਰ ਦੀ ਪਹਿਲ ਹੈ। ਰੈਲੀ ਦੇ ਸੰਯੋਜਨਕ ਮਾਸਟਰ ਹਰੀ ਸਿੰਘ ਨੇ ਖੇਤਰ ਦੀ ਮੰਗਾਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਵਿਕਾਸ ਰੈਲੀ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੇ ਸਮੇਂ ਵਿਚ ਪੈਨਸ਼ਨ ਯੋਜਨਾਵਾਂ ਵਿਚ ਭਾਰੀ ਗੜਬੜੀਆਂ ਹੁੰਦੀਆਂ ਸਨ। ਸਰਕਾਰ ਨੇ ਪੈਨਸ਼ਨਧਾਰਕਾਂ ਦੇ ਫਾਇਦੇ ਲਈ ਪੈਨਸ਼ਨ ਸਿੱਧੇ ਉਨ੍ਹਾਂ ਦੇ ਖਾਤੇ ਵਿਚ ਭੇਜਣ ਦਾ ਫੈਸਲਾ ਕੀਤਾ ਸੀ ਤਾਂ ਵਿਚੋਲਿਆਂ ਨੇ ਇਸ ਦਾ ਵਿਰੋਧ ਵੀ ਕੀਤਾ। ਆਨ ਲਾਈਨ ਹੋਣ ਤੋਂ ਬਾਅਦ 1.50 ਲੱਖ ਅਜਿਹੇ ਪੈਨਸ਼ਨਧਾਰਕਾਂ ਦੇ ਨਾਂਅ ਸਾਹਮਣੇ ਆਏ, ਜੋ ਇਸ ਦੁਨਿਆ ਵਿਚ ਸਨ ਹੀ ਨਹੀਂ ਅਤੇ ਉਨ੍ਹਾਂ ਦੇ ਨਾਂਅ ਨਾਲ ਦੂਜੇ ਲੋਕ ਪੈਨਸ਼ਨ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀ ਵਿਵਸਥਾ ਕਰਨ ਜਾ ਰਹੀ ਹੈ ਕਿ ਵਿਅਕਤੀ ਨੂੰ ਹੁਣ ਪੈਨਸ਼ਨ ਬਣਾਉਣ ਲਈ ਨਾ ਤਾਂ ਦਫਤਰਾਂ ਵਿਚ ਚੱਕਰ ਕੱਟਣੇ ਪੈਣਗੇ ਅਤੇ ਨਾ ਹੀ ਇਸ ਲਈ ਬਿਨੈ ਕਰਨਾ ਹੋਵੇਗਾ। ਆਧਾਰ ਕਾਰਡ ਅਨੁਸਾਰ ਵਿਅਕਤੀ ਦੀ ਉਮਰ 60 ਸਾਲ ਹੁੰਦੇ ਹੀ, ਉਸ ਦੀ ਪੈਨਸ਼ਨ ਆਟੋਮੈਟਿਕ ਬਣ ਜਾਵੇਗੀ ਅਤੇ ਅਗਲੇ ਮਹੀਨੇ ਉਸ ਦੇ ਖਾਤੇ ਵਿਚ ਆਉਣ ਲਗੇਗੀ। ਇਸ ਨਾਲ ਪਾਰਦਰਸ਼ਤਾ ਆਵੇਗੀ ਅਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗੇਗੀ। ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਆਪਣਾ ਆਧਾਰ ਕਾਰਡ ਜ਼ਰੂਰ ਬਣਵਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਸੀਮਾ ਨਾਲ ਲਗਦੇ ਸਾਰੇ ਜਿਲ੍ਹਿਆਂ ਵਿਚ ਟੇਲ ਤਕ ਫਸਲ ਤੇ ਪੀਣ ਦਾ ਪਾਣੀ ਪਹੁੰਚਾਉਣਾ ਸੂਬਾ ਸਰਕਾਰ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਲਈ ਜਲਘਰਾਂ ਦੀ ਭੰਡਰਾਣ ਸਮੱਰਥਾ ਨੂੰ 15 ਦਿਨ ਤੋਂ ਵੱਧਾ ਕੇ 30 ਦਿਨ ਕੀਤੀ ਜਾਵੇਗੀ। ਇਸ ਲਈ ਉਨ੍ਹਾਂ ਨੇ ਜਨ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੂਬੇ ਵਿਚ ਪਾਣੀ ਦੀ ਬਰਾਬਰ ਵੰਡ ਯਕੀਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤਰ ਦੇ ਸਾਰੇ ਰੇਲ ਫਾਟਕਾਂ ਨੂੰ ਖਤਮ ਕੀਤਾ ਜਾਵੇਗਾ ਅਤੇ ਇੰਨ੍ਹਾਂ ‘ਤੇ 8 ਰੇਲ ਅੰਡਰਪਾਸ ਤੇ ਓਵਰਬ੍ਰਿਜ ਬਣਾਏ ਜਾਣਗੇ, ਜਿੰਨ੍ਹਾਂ ‘ਤੇ 95 ਕਰੋੜ ਰੁਪਏ ਦੀ ਲਾਗਤ ਆਵੇਗੀ। ਰੈਲੀ ਸੰਯੋਜਕ ਮਾਸਟਰ ਹਰੀ ਸਿੰਘ ਵੱਲੋਂ ਰੱਖੀ ਗਈ ਸੜਕਾਂ, ਬੂਸਟਿੰਗ ਸਟੇਸ਼ਨਾਂ, ਜਿਮ ਘਰਾਂ, ਸਕੂਲ ਅਪਗ੍ਰੇਡਸ਼ਨ, ਖੇਤਾਂ ਦੇ ਖਾਲ ਪੱਕੇ ਤੇ ਸਾਫ ਕਰਵਾਉਣ, ਪੀ.ਐਚ.ਸੀ. ਤੇ ਸੀ.ਐਚ.ਸੀ. ਬਣਾਉਣ ਸਮੇਤ ਮੰਗਾਂ ਲਈ ਮੁੱਖ ਮੰਤਰੀ ਨੇ 100 ਕਰੋੜ ਰੁਪਏ ਵੱਖ ਤੋਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਚੌਧਰੀਵਾਸ ਵਿਚ 2 ਸਾਲ ਬਾਅਦ ਮਹਿਲਾ ਕਾਲਜ ਬਣਾਉਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੋ ਸਾਲ ਵਿਚ ਸੂਬੇ ਦੇ ਸਾਰੀਆਂ ਵਿਧਾਨ ਸਭਾ ਖੇਤਰ ਵਿਚ ਜਾ ਕੇ ਵਿਕਾਸ ਰੈਲੀਆਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਟੀਚਾ ਰੱਖਿਆ ਹੈ। ਅੱਜ ਨਵਲਾ ਵਿਚ ਉਹ 80ਵੀਂ ਵਿਕਾਸ ਰੈਲੀ ਕਰ ਰਹੇ ਹਨ। ਸੂਬੇ ਦੇ ਕਿਸੇ ਮੁੱਖ ਮੰਤਰੀ ਨੇ ਦੋ ਸਾਲ ਵਿਚ ਇੰਨ੍ਹੀਆਂ ਰੈਲੀਆਂ ਨਹੀਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਰੈਲੀਆਂ ਰਾਹੀਂ ਲੋਕਲ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਪੂਰੇ ਸੂਬੇ ਦਾ ਬਰਾਬਰ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਧਾਨ ਸਭਾ ਖੇਤਰ ਵਿਚ ਭਾਜਪਾ ਦਾ ਵਿਧਾਇਕ ਹੋਵੇ ਜਾਂ ਨਾ ਹੋਵੇ, ਉਹ ਬਰਾਬਰ ਤੌਰ ‘ਤੇ ਵਿਕਾਸ ਕੰਮਾਂ ਲਈ ਪੈਸਾ ਮਹੁੱਇਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਇਸ ਸਾਲ ਸੂਬੇ ਦੇ ਬਜਟ ਵਿਚ 28 ਫੀਸਦੀ ਦਾ ਵਾਧਾ ਕਰਦੇ ਹੋਏ ਇਸ ਨੂੰ 88,000 ਕਰੋੜ ਰੁਪਏ ਕੀਤਾ ਗਿਆ ਹੈ।
ਉਨ੍ਹਾਂ Îਕਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਸਰਕਾਰ ਦੀਆਂ ਪਹਿਲਾਂ ਵਿਚ ਸ਼ਾਮਿਲ ਹੈ। ਇਸ ‘ਤੇ ਕਾਫੀ ਹਦ ਤਕ ਕੰਟ੍ਰੋਲ ਕੀਤਾ ਵੀ ਜਾ ਚੁੱਕਿਆ ਹੈ। ਸੂਬੇ ਵਿਚ 5 ਲੱਖ ਅਜਿਹੇ ਰਾਸ਼ਨ ਕਾਰਡ ‘ਤੇ ਮਿੱਟੀ ਤੇਲ ਦੀ ਸਪਲਾਈ ਬੰਦ ਕੀਤੀ ਗਈ ਹੈ, ਜਿੰਨ੍ਹਾਂ ਨੂੰ ਤੇਲ ਮਿਲਦਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਨੂੰ ਮਾਰਚ, 2017 ਤਕ ਕੈਰੋਸੀਨ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਪਾਤਰ ਪਰਿਵਾਰ ਨੂੰ ਸਰਕਾਰ ਵੱਲੋਂ ਮੁਫਤ ਗੈਸ ਕੁਨੈਕਸ਼ਨ ਮਹੁੱਇਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਫਰਜੀ ਦਾਖਲਿਆਂ ਨਾਲ ਵੀ ਕਰੋੜਾਂ ਰੁਪਏ ਹੜਪੇ ਜਾ ਰਹੇ ਹਨ, ਜਿੰਨ੍ਹਾਂ ਨੂੰ ਆਨ ਲਾਈਨ ਤਕਨੀਕ ਨਾਲ ਬੰਦ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਪਿਛਲੀ ਸਰਕਾਰਾਂ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਾਨੂੰ ਜੇਬਾਂ ਭਰਨ ਦਾ ਨਹੀਂ, ਸਗੋਂ ਲੋਕ ਸੇਵਾ ਕਰਨਾ ਦਾ ਤਜਰਬਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਤੀਜਾ ਸਾਲ ਰੁਜ਼ਗਾਰ ਸਿਰਜਨ ਦਾ ਸਾਲ ਹੈ। ਨੌਜੁਆਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਲਈ ਸੂਬੇ ਵਿਚ ਨਵੇਂ ਉਦਯੋਗ ਲਗਾਏ ਜਾ ਰਹੇ ਹਨ। ਨੌਜੁਆਨਾਂ ਨੂੰ ਸਵੈ ਰੁਜ਼ਗਾਰ ਤੇ ਤਕਨੀਕ ਵਿਚ ਮਾਹਿਰ ਬਣਾਉਣ ਲਈ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ। ਸੂਬੇ ਦਾ ਅਜਿਹਾ ਪਹਿਲਾ ਵਿਸ਼ਵਕਰਮਾ ਕੌਸ਼ਲ ਵਿਕਾਸ ਕੇਂਦਰ 1 ਨਵੰਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਸ਼ੁਰੂ ਕੀਤੀ ਗਈ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸੂਬੇ ਦਾ ਲਿੰਗਾਨੁਪਾਤ 837 ਤੋਂ ਵੱਧ ਕੇ 914 ਹੋ ਗਿਆ ਹੈ। ਜੁਈ ਪਿੰਡ ਵਿਚ ਤਾਂ 1000 ਲੜਕਿਆਂ ‘ਤੇ ਲੜਕੀਆਂ ਦੀ ਗਿਣਤੀ 1400 ਹੋ ਗਈ ਹੈ, ਜਿਸ ਲਈ ਉਨ੍ਹਾਂ ਨੇ ਇਸ ਪਿੰਡ ਦੀ ਸਰਪੰਚ ਨੂੰ ਪਿਛਲੇ ਦਿਨਾਂ ਸਨਮਾਨਿਤ ਕੀਤਾ ਹੈ।
ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਨਵਲਾ ਹਲਕਾ ਲੰਬੇ ਸਮੇਂ ਤੋਂ ਰਾਜਨੀਤਿਕ ਤੌਰ ‘ਤੇ ਪਿਛੜੀਆ ਰਿਹਾ ਹੈ। ਇਸ ਖੇਤਰ ਵਿਚ ਭਾਜਪਾ ਦਾ ਵਿਧਾਇਕ ਨਾ ਹੋਣ ਦੇ ਬਾਵਜੂਦ ਇਸ ਨੂੰ ਵਿਕਾਸ ਦੇ ਮਾਮਲੇ ਵਿਚ ਪਿਛੜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਤੋਂ ਮਾਸਟਰ ਹਰੀ ਸਿੰਘ ਦੇ ਹੱਥ ਮਜਬੂਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ 2 ਸਾਲ ਪਹਿਲਾਂ ਲੋਕਾਂ ਨੇ ਭਾਜਪਾ ਵਿਚ ਭਰੋਸਾ ਜਤਾਉਂਦੇ ਹੋਏ ਜਿਸ ਤਰ੍ਹਾਂ ਸੱਤਾ ਤਬਦੀਲ ਕੀਤੀ ਸੀ, ਉਸ ‘ਤੇ ਖਰਾ ਉਤਰਦੇ ਹੋਏ ਅਸੀਂ ਹਾਲਾਤ ਬਦਲਣ ਦਾ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਕਾਰਜਕਾਲ ਵਿਚ ਭਾਈ-ਭਤੀਜਾਵਾਦ, ਖੇਤਰਵਾਦ, ਭ੍ਰਿਸ਼ਟਾਚਾਰ ਤੇ ਗੁੰਡਾਰਾਜ ਦਾ ਬੋਲਬਾਲਾ ਸੀ, ਲੇਕਿਨ ਹੁਣ ਸੂਬੇ ਵਿਚ ਅਮਨ ਤੇ ਚੈਨ ਦਾ ਰਾਜ ਹੈ। ਜਿੱਥੇ ਪਿਛਲੀ ਸਰਕਾਰਾਂ ਵਿਚ ਤਬਾਦਲਿਆਂ ਤਕ ਲਈ ਮੋਟੀ ਰਿਸ਼ਵਤ ਦਿੱਤੀ ਜਾਂਦੀ ਸੀ ਅਤੇ ਲੋਕ ਨੇਤਾਵਾਂ ਪਿੱਛੇ ਭੱਜਦੇ ਸਨ, ਉੱਥੇ ਮੌਜ਼ੂਦਾ ਸਰਕਾਰ ਨੇ ਅਜਿਹੀ ਵਿਵਸਥਾ ਕਰ ਦਿੱਤੀ ਹੈ ਕਿ ਇਕ ਕਿਲਕ ‘ਤੇ ਹਜ਼ਾਰਾਂ ਤਬਾਦਲੇ ਆਨ ਲਾਈਨ ਤੇ ਮਨ ਚਾਹੇ ਥਾਂਵਾਂ ‘ਤੇ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਮਾ ਪਾਰ ਸਰਜਿਕਲ ਸਟ੍ਰਾਇਕ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਇਆ, ਉਸ ਤਰ੍ਹਾਂ ਅਸੀਂ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ ਸਰਜਿਕਲ ਸਟ੍ਰਾਇਕ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਬਣੇ 50 ਸਾਲ ਹੋ ਚੁੱਕੇ ਹਨ ਅਤੇ ਹਰਿਆਣਾ ਅੱਜ ਸਵਰਨ ਜੈਯੰਤੀ ਮਨ੍ਹਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਦੇਸ਼ ਦਾ ਹੀ ਨਹੀਂ, ਸਗੋਂ ਵਿਸ਼ਵ ਦਾ ਆਧੁਨਿਕ ਅਤੇ ਵਿਕਸਿਤ ਰਾਜ ਬਣਾਵਾਂਗੇ।
ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ 2 ਸਾਲ ਵਿਚ ਚਹੁੰਮੁੱਖੀ ਵਿਕਾਸ ਦੀ ਨੀਂਹ ਰੱਖੀ ਹੈ। ਮੌਜ਼ੂਦਾ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਵਿਰੋਧੀ ਵਿਧਾਇਕ ਤੇ ਸਾਂਸਦ ਵੀ ਕਰਦੇ ਹਨ। ਉਨ੍ਹਾਂ Îਕਹਾ ਕਿ 50 ਸਾਲ ਪਹਿਲਾ ਖੇਤਰਵਾਦ ਤੇ ਭੇਦ ਭਾਅ ਦੇ ਜਿੰਨ੍ਹਾਂ ਮੁੱਦਿਆਂ ਨੂੰ ਲੈ ਕੇ ਹਰਿਆਣਾ ਦਾ ਗਠਨ ਕੀਤਾ ਗਿਆ, ਉਹੀ ਮੁੱਦੇ ਪਿਛਲੇ 48 ਸਾਲ ਤਕ ਵੀ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਵਿਚ ਜਾਰੀ ਰਹੇ। ਲੇਕਿਨ ਮੌਜ਼ੂਦਾ ਸੂਬਾ ਸਰਕਾਰ ਨੇ ਸਿਰਫ 2 ਸਾਲ ਵਿਚ ਸਾਰੀਆਂ ਦਾ ਸਾਥ, ਸਾਰੀਆਂ ਦਾ ਵਿਕਾਸ ਅਤੇ ਅੰਤਯੋਦਯ ਦੇ ਮੂਲ ਮੰਤਰੀ ਦੇ ਆਧਾਰ ‘ਤੇ ਸੂਬੇ ਦੇ ਹਰ ਹਿੱਸਾ ਦਾ ਬਰਾਬਰ ਵਿਕਾਸ ਕਰਵਾਇਆ ਹੈ।
ਮੁੱਖ ਪਰਾਲੀਮਾਨੀ ਸਕੱਤਰ ਡਾ. ਕਮਲ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਹਰ ਹਲਕੇ ਵਿਚ ਵਿਕਾਸ ਰੈਲੀ ਰਾਹੀਂ 150 ਤੋਂ 200 ਕਰੋੜ ਰੁਪਏ ਦੇ ਤੋਹਫੇ ਦੇ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵਿਕਾਸ ਪੁਰਖ ਦੱਸਦੇ ਹੋਏ ਕਿਹਾ ਕਿ ਪਿਛਲੇ ਦੋ ਸਾਲ ਵਿਚ ਜਿਲਾ ਹਿਸਾਰ ਵਿਚ ਹੋਏ ਵਿਕਾਸ ਕੰਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਿਸਾਰ ਦੇ ਲੋਕ ਮੰਨਦੇ ਹਨ ਕਿ ਜਿੰਨ੍ਹਾਂ ਵਿਕਾਸ ਪਿਛਲੇ 2 ਸਾਲਾਂ ਵਿਚ ਹੋਇਆ ਹੈ, ਉਨ੍ਹਾਂ ਪਿਛਲੇ ਕਿਸੇ ਸਰਕਾਰ ਦੇ ਕਾਰਜਕਾਲ ਵਿਚ ਨਹੀਂ ਹੋਇਆ।
ਰੈਲੀ ਸੰਯੋਜਕ ਹਰੀ ਸਿੰਘ ਨਲਵਾ ਨੇ ਕਿਹਾ ਕਿ ਵਿਧਾਨ ਸਭਾ ਦੇ ਪਿੰਡਾਂ ਨੂੰ ਪਾਣੀ ਪਹੁੰਚਾਉਣ ਦੀ ਮੰਗ ਸਾਲਾਂ ਪੁਰਾਣੀ ਹੈ ਅਤੇ ਪਿਛਲੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਖੇਤਰ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਖੇਤਰ ਵਿਚ ਪਾਣੀ ਅਤੇ ਮਹਿਲਾ ਕਾਲਜ ਦਾ ਤੋਹਫਾ ਮਿਲ ਜਾਵੇ ਤਾਂ ਇਸ ਦਾ ਫਾਇਦ 50 ਤੋਂ ਵੱਧ ਪਿੰਡਾਂ ਨੂੰ ਮਿਲੇਗਾ।

