ਸਰਕਾਰ ਵੱਲੋਂ ਸਰਬਤ ਖ਼ਾਲਸਾ ‘ਤੇ ਲਗਾਈ ਅਣ-ਐਲਾਨੀ ਪਾਬੰਦੀ ਦੇ ਵਿਰੋਧ ‘ਚ ਮਾਨ ਦਲ ਦੇ ਤਿੰਨ ਹੋਰ ਆਗੂ ਟਾਵਰ ‘ਤੇ ਚੜ੍ਹੇ
ਸਮਾਣਾ 8 ਨਵੰਬਰ (ਸੁਭਾਸ਼ ਸਮਾਣਾ)
ਸਰਬਤ ਖ਼ਾਲਸਾ ਨੂੰ ਅਸਫ਼ਲ ਕਰਨ ਲਈ ਸਰਬਤ ਖਾਲਸਾ ਦੀਆਂ ਜੱਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦੀਆਂ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਗਿਰਫ਼ਤਾਰੀਆਂ ਅਤੇ ਸਰਕਾਰ ਵੱਲੋਂ ਸਰਬਤ ਖ਼ਾਲਸਾ ‘ਤੇ ਲਗਾਈ ਅਣ-ਐਲਾਨੀ ਪਾਬੰਦੀ ਦੇ ਵਿਰੋਧ ਵਜੋਂ ਸ਼ੌ੍ਮਣੀ ਅਕਾਲੀ ਦਲ (ਅੰਮਿਤਸਰ) ਦੇ ਤਿੰਨ ਹੋਰ ਆਗੂ ਹਰਦੀਪ ਸਿੰਘ ਅਸਮਾਨਪੁਰ, ਸਰਬਜੀਤ ਸਿੰਘ ਵੜੈਚਾਂ ਅਤੇ ਰਵਿੰਦਰ ਸਿੰਘ ਧਨੇਠਾ ਅਨਾਜ ਮੰਡੀ ਨੇੜੇ ਕਰੀਬ 150 ਸੌ ਫੁੱਟ ਉੱਚੇ ਮੋਬਾਇਲ ਟਾਵਰ ਤੇ ਚੜ ਗਏ ਹਨ।
ਕਿਸਾਨ ਵਿੰਗ ਦੇ ਪ੍ਧਾਨ ਭਾਈ ਰਾਜਿੰਦਰ ਸਿੰਘ ਫਤਿਹਗੜ੍ ਛੰਨਾਂ ਅਤੇ ਭਾਈ ਨਰੈਣ ਸਿੰਘ ਬੀਤੇ ਕਲ ਤੋਂ ਮੋਬਾਇਲ ਟਾਵਰ ‘ਤੇ ਚੜੇ ਹੋਏ ਹਨ। ਭਾਈ ਛੰਨਾਂ ਨੇ ਕਿਹਾ ਹੈ ਕਿ ਉਹ ਮੰਗਾਂ ਮੰਨਣ ਤੇ ਹੇਠਾਂ ਆਉਣਗੇ। ਮੌਕੇ ਤੇ ਐਸ ਡੀ ਐਮ ਅਮਰੇਸ਼ਵਰ ਸਿੰਘ, ਪੁਲਿਸ ਉਪ ਕਪਤਾਨ ਕ੍ਰਿਸ਼ਨ ਪਾਂਥੇ, ਥਾਣਾ ਸਦਰ ਦੇ ਮੁਖੀ ਸ: ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਸ਼ਹਿਰੀ ਦੇ ਮੁਖੀ ਦਲਜੀਤ ਸਿੰਘ ਵਿਰਕ ਨੇ ਸਥਿਤੀ ਦਾ ਜ਼ਾਇਜਾ ਲਿਆ।

