ਪਟਿਆਲਾ

ਕੇਂਦਰ ਦੀ ਮਲੇਰੀਆ ਟੀਮ ਵੱਲੋਂ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਏਰੀਏ ਦਾ ਦੌਰਾ

ਪਟਿਆਲਾ (ਮਧੂਸਾਰ ਬਿਊਰੋ )
ਕੇਂਦਰ ਦੀ ਮਲੇਰੀਆ ਰਿਸਰਚ ਟੀਮ ਵੱਲੋਂ ਅੱਜ ਮਲੇਰੀਆ ਦੀ ਰੋਕਥਾਮ ਅਤੇ ਲੋਕਾਂ ਨੂੰ ਮਲੇਰੀਆਂ ਮੱਛਰਾਂ ਸਬੰਧੀ ਜਾਣਕਾਰੀ ਦੇਣ ਲਈ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਇੱਟਾਂ ਵਾਲੇ ਭੱਠੇ ਅਤੇ ਪਿੰਡ ਕੌਲੀ ਦਾ ਦੌਰਾ ਕਰਕੇ ਉਥੋਂ ਬੁਖਾਰ ਵਾਲੇ 19 ਸ਼ੱਕੀ ਮਰੀਜ਼ਾ ਦੇ ਖੂਨ ਦੇ ਸੈਂਪਲ ਲਏ ਅਤੇ ਮਲੇਰੀਆ ਬਿਮਾਰੀ ਫੈਲਾਉਣ ਵਾਲੇ ਐਨਾਫਲੀਜ਼ ਨਾਮਕ ਮੱਛਰਾਂ ਦੀ ਪਹਿਚਾਣ ਕਰਨ ਦੇ ਲਈ ਕੁਝ ਮੱਛਰ ਵੀ ਲੈਬਾਰਟਰੀ ਜਾਂਚ ਲਈ ਫੜੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੌਲੀ ਡਾ: ਅੰਜਨਾ ਗੁਪਤਾ ਨੇ ਦੱਸਿਆ ਕਿ ਕੇਂਦਰ ਦੀ ਮਲੇਰੀਆ ਰਿਸ਼ਰਚ ਟੀਮ ਜਿਸ ਵਿੱਚ ਡਾ: ਏ.ਕੇ.ਉਪਾਧਿਆਏ ਰਿਸਰਚ ਸਾਈਟਿਸਟ, ਜੋਗਿੰਦਰ ਸਿੰਘ ਤਕਨੀਸ਼ੀਅਨ, ਐਨ.ਐਸ.ਨੇਗੀ, ਐਸ.ਐਸ.ਗਿੱਲ, ਸੰਜੀਵ ਕੁਮਾਰ ਅਤੇ ਉਨ੍ਹਾਂ ਦੇ ਨਾਲ ਸਿਹਤ ਵਿਭਾਗ ਕੌਲੀ ਦੇ ਸਰਬਜੀਤ ਸਿੰਘ ਬਲਾਕ ਐਕਸਟੈਸ਼ਨ ਐਜੂਕੇਟਰ, ਐਸ.ਆਈ ਮਲਕੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਗੁਰਤੇਜ ਸਿੰਘ ਵੱਲੋਂ ਬਲਾਕ ਕੌਲੀ ਅਧੀਨ ਪੈਂਦੇ ਚੀਮਾਂ ਇੱਟਾਂ ਵਾਲੇ ਭੱਠੇ ਅਤੇ ਪਿੰਡ ਕੌਲੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਵੱਲੋਂ ਬੁਖਾਰ ਨਾਲ ਪੀੜ੍ਹਤ 19 ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈਬਾਰਟਰੀ ਜਾਂਚ ਲਈ ਭਰੇ ਗਏ ਮਲੇਰੀਆ ਫੈਲਾਉਣ ਵਾਲੇ ਐਨਾਫਲੀਜ਼ ਮੱਛਰ ਵੀ ਲੈਬਾਰਟਰੀ ਜਾਂਚ ਲਈ ਕਾਬੂ ਕੀਤੇ। ਇਸ ਦੌਰਾਨ ਟੀਮ ਵੱਲੋਂ ਭੱਠੇ ਤੇ ਕੰਮ ਕਰਦੀ ਲੇਬਰ ਅਤੇ ਪਿੰਡ ਕੌਲੀ ਵਾਸੀਆਂ ਨੂੰ ਮਲੇਰੀਆ ਮੱਛਰਾਂ ਦੀ ਰੋਕਥਾਮ ਦੇ ਲਈ ਨੀਵੀਆਂ ਥਾਵਾਂ ਤੇ ਪਾਣੀ ਖੜ੍ਹਾ ਨਾ ਹੋਣ ਦੇਣ, ਟੁੱਟੇ ਭੱਜੇ ਬਰਤਨ, ਪੁਰਾਣੇ ਟਾਇਰ ਨਸ਼ਟ ਕਰਨ, ਰਾਤ ਸੌਣ ਵੇਲੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨ ਆਦਿ ਬਾਰੇ ਜਾਗਰੂਕ ਕੀਤਾ। ਡਾ: ਗੁਪਤਾ ਨੇ ਕਿਹਾ ਕਿ ਜੇਕਰ ਕਿਤੇ ਬੁਖਾਰ ਹੋਣ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਇਸ ਦੀ ਲੈਬਾਰਟਰੀ ਜਾਂਚ ਨੇੜਲੇ ਸਿਹਤ ਕੇਂਦਰ ਵਿੱਚ ਕਰਵਾਈ ਜਾਵੇ ਤਾਂ ਜੋਂ ਮਲੇਰੀਆ ਬੁਖਾਰ ਦੇ ਕੇਸਾਂ ਵਿੱਚ ਠੱਲ ਪਾਈ ਜਾ ਸਕੇ।

Leave a Reply

Your email address will not be published. Required fields are marked *