ਨਿਗਮ ਕੌਂਸਲਰ ਬਿੱਟੂ ਚੱਠਾ ਦੇ ਪਰਿਵਾਰ ਨਾਲ ਕੈਬਨਿਟ ਮੰਤਰੀ ਰੱਖੜਾ ਨੇ ਕੀਤਾ ਦੁੱਖ ਸਾਂਝਾ
ਅੰਤਿਮ ਅਰਦਾਸ 16 ਨਵੰਬਰ ਨੂੰ ਗੁਰਦੁਆਰਾ ਈਸ਼ਰਸਰ ਸਾਹਿਬ ਵਿਖੇ
ਪਟਿਆਲਾ, 11 ਨਵੰਬਰ (੍ਰਮਧੂਸਾਰ ਬਿਊਰੋ )
ਮਨਜੀਤ ਸਿੰਘ, ਭੁਪਿੰਦਰ ਸਿੰਘ ਸਰਪੰਚ ਅਤੇ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਕੌਂਸਲਰ ਅਤੇ ਐਫ ਐਂਡ ਸੀ.ਸੀ. ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਪਿਤਾ ਨੰਬਰਦਾਰ ਬੰਤਾ ਸਿੰਘ ਚੱਠਾ ਦੇ ਅਚਨਚੇਤ ਸਵਰਗਵਾਸ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਚੱਠਾ ਪਰਿਵਾਰ ਨਾਲ ਪਿੰਡ ਜਾ ਕੇ ਦੁੱਖ ਸਾਂਝਾ ਕੀਤਾ।
ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਨੰਬਰਦਾਰ ਸ. ਬੰਤਾ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਖਿਆ ਕਿ ਸ. ਬੰਤਾ ਸਿੰਘ ਨੇ ਹਮੇਸ਼ਾਂ ਹੀ ਸਮਾਜ ਦੀ ਡੱਟ ਕੇ ਸੇਵਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਟੂਰਜਿਮ ਦੇ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਸਪਾਲ ਸਿੰਘ ਕਲਿਆਣ, ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਵੀਰ ਸਿੰਘ ਖੱਟੜਾ, ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਬ੍ਰਹਮ ਮਹਿੰਦਰਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਭਾਜਪਾ ਸ਼ਹਿਰੀ ਦੇ ਪ੍ਰਧਾਨ ਅਨਿਲ ਬਜਾਜ, ਕਾਂਗਰਸੀ ਨੇਤਾ ਗੁਰਿੰਦਰ ਗੁਰੀ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸ਼ਰਨਜੀਤ ਸਿੰਘ ਚਨਾਰਥਲ ਤੇ ਹੋਰ ਵੀ ਨੇਤਾਵਾਂ ਨੇ ਕੌਂਸਲਰ ਬਿੱਟੂ ਚੱਠਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤੇ ਹਨ। ਇਸ ਮੌਕੇ ਸਵਰਗਵਾਸੀ ਸ. ਬੰਤਾ ਸਿੰਘ ਦਾ ਉਨ੍ਹਾਂ ਦੇ ਸਮਾਣਾ ਰੋਡ ‘ਤੇ ਸਥਿਤ ਜੱਦੀ ਪਿੰਡ ਬਹਾਦਰਗੜ੍ਹ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਇਸ ਮੌਕੇ ਵੀ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ। ਸਵਰਗਵਾਸੀ ਸ. ਬੰਤਾ ਸਿੰਘ ਦੀ ਅੰਤਿਮ ਅਰਦਾਸ 16 ਨਵੰਬਰ ਦਿਨ ਬੁੱਧਵਾਰ ਨੂੰ ਪਟਿਆਲਾ ਤੋਂ ਸਮਾਣਾ ਰੋਡ ‘ਤੇ ਅੱਡਾ ਢੈਂਠਲ ਬਿਜਲਪੁਰ ਵਿਖੇ ਸਥਿਤ ਗੁਰਦੁਆਰਾ ਈਸ਼ਰਸਰ ਸਾਹਿਬ ਵਿਖੇ ਸਵਰਗੀ ਸ. ਬੰਤਾ ਸਿੰਘ ਨੂੰ 12 ਤੋਂ 1 ਵਜ਼ੇ ਸ਼ਰਧਾਂਜਲੀਆਂ ਅਰਪਣ ਕੀਤੀਆਂ ਜਾਣਗੀਆਂ।

