ਵਿਦਿਆਰਥੀਆਂ ਵਲੋਂ ਗੰਦੀ ਭਾਸ਼ਾ ਵਰਤਣ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ
ਪਟਿਆਲਾ, 11 ਨਵੰਬਰ (੍ਰਮਧੂਸਾਰ ਬਿਊਰੋ )
ਡਾ. ਅੰਮ੍ਰਿਤਪਾਲ ਕੌਰ, ਐਡੀਸ਼ਨਲ ਡੀਨ ਵਿਦਿਆਰਥੀ ਭਲਾਈ(ਲੜਕੀਆਂ), ਡਾ. ਰਵਨੀਤ ਕੌਰ, ਐਡੀਸ਼ਨਲ ਪ੍ਰੋਵੋਸਟ(ਲੜਕੀਆਂ) ਅਤੇ ਡਾ. ਜਸਪਾਲ ਕੌਰ(ਸੀਨੀਅਰ ਵਾਰਡਨ) ਨੇ ਅੱਜ ਇਥੇ ਪਿਛਲੇ ਤਿੰਨ ਦਿਨਾਂ ਤੋਂ ਧਰਨੇ ਤੇ ਬੈਠੇ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ਨ ਨਾਲ ਸਬੰਧਤ ਵਿਦਿਆਰਥੀਆਂ ਵਲੋਂ ਗੰਦੀ ਭਾਸ਼ਾ ਵਰਤਣ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਇਨ੍ਹਾਂ ਅਧਿਕਾਰੀਆਂ ਵਲੋਂ ਕੈਂਪਸ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਆਦਰਯੋਗ ਅਤੇ ਸੁਖਾਵਾਂ ਰਿਸ਼ਤਾ ਕਾਇਮ ਰੱਖਣ ਅਤੇ ਸਾਰੇ ਘਟਨਾਕ੍ਰਮ ਦਾ ਸੱਚ ਸਾਹਮਣੇ ਲਿਆਉਣ ਲਈ ਇਨ੍ਹਾਂ ਦੋਸ਼ੀ ਵਿਦਿਆਰਥੀਆਂ ਖਿਲਾਫ ਅਦਾਲਤੀ ਅਤੇ ਪ੍ਰਬੰਧਕੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਨ੍ਹਾਂ ਅਧਿਕਾਰੀਆਂ ਸਮੇਤ ਹੋਰ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਇਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਲੜਕੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਭਵਿੱਖ ਦੇ ਮੱਦੇਨਜ਼ਰ ਸਾਰੀ ਰਾਤ ਲੜਕੀਆਂ ਦੇ ਹੋਸਟਲ ਖੋਲਣ ਦੀ ਮੰਗ ਨੂੰ ਛੱਡ ਕੇ ਉਨ੍ਹਾਂ ਦੀਆਂ ਕੁੱਝ ਸਹੀ ਮੰਗਾਂ ਮੰਨ ਵੀ ਲਈਆਂ ਗਈਆਂ ਸਨ।
ਇਕਤਰਤਾ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ, ਜਿਨ੍ਹਾਂ ਵਿੱਚ ਜਸਪ੍ਰੀਤ, ਰਾਜਬੀਰ, ਰਣਜੋਧ, ਅਮਰਜੀਤ ਅਤੇ ਅਜਾਇਬ ਸਿੰਘ ਸ਼ਾਮਲ ਹਨ, ਨੇ ਡਾ. ਅੰਮ੍ਰਿਤਪਾਲ ਕੌਰ ਖਿਲਾਫ ਨਾ ਸੁਣਨਯੋਗ ਅਤੇ ਬੇਬੁਨਿਆਦ ਦੋਸ਼ ਲਗਾਏ ਹਨ, ਜਿਸ ਕਾਰਨ ਡਾ. ਅੰਮ੍ਰਿਤਪਾਲ ਕੌਰ ਨੂੰ ਵੱਡੀ ਪੱਧਰ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

