ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਕੇ ਰਹਿਗਾਂ – ਸਿਹਤ ਮੰਤਰੀ
ਚੰਡੀਗੜ੍ਹ, 11 ਨਵੰਬਰ (ਮਧੂਸਾਰ ਬਿਊਰੋ )
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਸਖਤ ਲਹਿਜ਼ੇ ਨਾਲ ਕਿਹਾ ਕਿ ਜਿਸ ਸੰਵਿਧਾਨ ਦੀ ਸਹੁੰ ਚੁੱਕ ਕੇ ਉਹ ਮੁੱਖ ਮੰਤਰੀ ਬਣੇ ਹਨ, ਅਸੀਂ ਉਸੇ ਸੰਵਿਧਾਨ ‘ਤੇ ਕਾਨੂੰਨ ਨਾਲ ਹਰਿਆਣਾ ਦੇ ਹਿੱਸੇ ਦਾ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਦਾ ਪਾਣੀ ਮੰਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਐਸਵਾਈਐਲ ਮੁੱਦੇ ਉੱਤੇ ਸ੍ਰੀ ਬਾਦਲ ਨੂੰ ਕੈਬਿਨੇਟ ਦੀ ਹੰਗਾਮੀ ਮੀਟਿੰਗ ਬੁਲਾ ਕੇ ਆਦੇਸ਼ਾਂ ਦੀ ਉਲੰਘਣਾ ਨਹੀਂ ਕਰਨੀ ਚਾਹਿਦੀ ਸਗੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਵੱਲੋਂ ਆਦੇਸ਼ਾਂ ਦਾ ਵਿਰੋਧ ਕਰਨਾ ਅਤੇ ਹਰਿਆਣਾ ਨੂੰ ਐਸਵਾਈਐਲ ਪਾਣੀ ਦੀ ਇਕ ਬੂੰਦ ਵੀ ਨਹੀਂ ਦੇਣ ਦੀ ਗੱਲ ਹਾਸੇ ਵਾਲੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਦੇ ਬਾਦਲ ਜਾਂ ਕਾਂਗਰਸ ਤੋਂ ਪਾਣੀ ਨਹੀਂ ਮੰਗਿਆ ਸਗੋਂ ਦੇਸ਼ ਦੇ ਕਾਨੂੰਨ ਤੋਂ ਆਪਣੇ ਹੱਕ ਦੀ ਮੰਗ ਕੀਤੀ ਹੈ।
ਸ੍ਰੀ ਵਿਜ ਨੇ ਕਿਹਾ ਕਿ ਬਾਦਲ ਜਾਂ ਅਮਰਿੰਦਰ ਸਿੰਘ ਪੰਜਾਬ ਦੇ ਮਾਲਕ ਨਹੀਂ ਹਨ ਅਤੇ ਨਾਂ ਹੀ ਐਸਵਾਈਐਲ ਨਹਿਰ ਉਨ੍ਹਾਂ ਦੇ ਘਰ ਦੇ ਕੋਲੋਂ ਵਹਿੰਦੀ ਹੈ। ਇਹ ਹਰਿਆਣਾ ਦਾ ਹੱਕ ਹੈ ਅਤੇ ਇਸ ਲਈ ਦੇਸ਼ ਦੇ ਕਾਨੂੰਨ ਤੋਂ ਆਪਣਾ ਹੱਕ ਮੰਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਕੇ ਰਹਿਗਾ। ਇਸ ਲਈ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਸੈਨਾ ਦੀ ਮਦਦ ਵੀ ਲਈ ਜਾਣੀ ਚਾਹਿਦੀ ਹੈ ਤਾਂ ਜੋ ਹਰਿਆਣਾ ਦੇ ਹਿੱਤਾਂ ਦੀ ਅਣਦੇਖੀ ਨਾ ਹੋ ਸਕੇ।
ਸ੍ਰੀ ਵਿਜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜਿਸ ਨਿਯਮ ਤੇ ਕਾਨੂੰਨ ਦੀ ਧੱਜੀਯਾਂ ਉੜਾਉਂਦੇ ਹੋਏ ਉਨ੍ਹਾਂ ਨੇ ਸਾਲ 2004 ਵਿਚ ਐਸਵਾਈਐਲ ਨਾਲ ਸਬੰਧਿਤ ਹਰਿਆਣਾ ਦੇ ਨਾਲ ਹੋਏ ਸਾਰੇ ਸਮਝੌਤਿਆਂ ਨੂੰ ਤੋੜਿਆ ਸੀ। ਉਸ ਦੇਸ਼ ਦਾ ਕੋਈ ਵੀ ਨਾਗਰਿਕ ਜਾਂ ਨਿਆਂ ਵਿਵਸਥਾ ਮੰਜ਼ੂਰ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਮਰਿੰਦਰ ਸਿੰਘ ਆਪਣੀ ਨਾਕਾਮਯਾਬੀ ਨੂੰ ਛੁਪਾਉਣ ਲਈ ਹੁਣ ਲੋਕ ਸਭਾ ਤੇ ਵਿਧਾਨ ਸਭਾ ਤੋਂ ਅਸਤੀਫਾ ਦੇ ਰਹੇ ਹਨ।

