ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਰਿਸ਼ਤੇਦਾਰ ਤੇ ਕਾਰੋਬਾਰ ਸਹਿਯੋਗੀਆਂ ਦੇ ਘਰ ਈਡੀ ਨੇ ਕੀਤੀ ਛਾਪੇਮਾਰੀ

5 ਕਰੋੜ ਦੀ ਨਗਦੀ, 3 ਸੋਨੇ ਦੇ ਬਿਸਕੁਟ ਤੇ ਹੋਰ ਸਮਾਨ ਬ੍ਰਾਮਦ

ਯਮੁਨਾਨਗਰ, 5 ਜਨਵਰੀ :(ਮਧੂਸਾਰ ਬਿਊਰੋ) ਯਮੁਨਾਨਗਰ ਤੋਂ ਇਨੈਲੋ ਪਾਰਟੀ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਸਮੇਤ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਹੋਰ ਕਾਰੋਬਾਰੀਆਂ ਦੇ ਦਫਤਰ, ਘਰ ਤੇ ਫਾਰਮ ਹਾਊਸ ’ਤੇ ਵੀਰਵਾਰ ਸਵੇਰ ਨੂੰ ਈਡੀ ਦੀ ਟੀਮ ਨੇ ਕਈ ਥਾਂ ਛਾਪੇਮਾਰੀ ਕੀਤੀ| ਜਿਸ ਵਿਚ 5 ਕਰੋੜ ਰੁਪਏ ਨਗਦੀ, 3 ਸੋਨੇ ਦੇ ਬਿਸਕੁਟ, 100 ਤੋਂ ਜ਼ਿਆਦਾ ਵਿਦੇਸ਼ੀ ਸ਼ਰਾਬ ਦੀ ਬੋਤਲਾਂ, ਵਿਦੇਸ਼ਾਂ ਵਿਚ ਬਣਾਈ ਗਈ ਕਈ ਸੰਪ¾ਤੀਆਂ ਦੇ ਕਾਗਜ਼, 4 ਰਾਈਫਲ ਤੇ ਜ਼ਿੰਦਾ ਕਾਰਤੂਸ ਬ੍ਰਾਮਦ ਕੀਤੇ| ਯਮੁਨਾਨਗਰ ਵਿਚ ਈਡੀ ਦੀ ਛਾਪੇਮਾਰੀ ਨਾਲ ਖਨਨ ਕਾਰੋਬਾਰੀਆਂ ਵਿਚ ਹੜਕੰਪ ਮਚ ਗਿਆ| ਜ਼ਿਕਰਯੋਗ þ ਕਿ ਏਲਨਾਬਾਦ ਤੋਂ ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਦੇ ਸਮਧੀ ਯਮੁਨਾਨਗਰ ਤੋਂ ਇਨੈਲੋ ਪਾਰਟੀ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦਾ ਖਨਨ ਤੇ ਮਾਝਾ ਟਰਾਂਸਪੋਰਟ ਨਾਮ ਨਾਲ ਜੁੜਿਆ ਇਕ ਵ¾ਡਾ ਕਾਰੋਬਾਰ ਨੈਟਵਰਕ þ|

ਇਨ੍ਹਾਂ ਦਾ ਖਨਨ ਕਾਰੋਬਾਰ ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ਵਿਚ ਕਈ ਥਾਵਾਂ ’ਤੇ ਫੈਲਿਆ þ| ਜ਼ਿਕਰਯੋਗ þ ਕਿ ਕਲ ਪ੍ਰਦੇਸ਼ ਵਿਚ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ, ਕਰਨਾਲ ਤੋਂ ਬੀਜੇਪੀ ਨੇਤਾ ਮਨੋਜ ਵਧਵਾ ਸਮੇਤ ਯਮੁਨਾਨਗਰ ਦੇ ਇਨੈਲੋ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਇਥੇ ’ਤੇ ਈਡੀ ਦੀ ਕਈ ਟੀਮਾਂ ਨੇ ਕੋਰਟ ਦੇ ਆਦੇਸ਼ ਦੇ ਬਾਅਦ ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਖਨਨ ਤੇ ਮਨੀ ਲਾਂਡਰਿੰਗ ਨੂੰ ਲੈ ਕੇ ਸੰਯੁਕਤ ਰੂਪ ਤੋਂ ਛਾਪੇਮਾਰੀ ਕੀਤੀ ਸੀ| ਈਡੀ ਦੇ ਅਧਿਕਾਰੀ ਨੇ ਦ¾ਸਿਆ ਕਿ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਰਿਸ਼ਤੇਦਾਰ ਤੇ ਕਾਰੋਬਾਰ ਸਹਿਯੋਗੀਆਂ ਦੇ ਇਥੇ ਤੋਂ 5 ਕਰੋੜ ਨਗਦ, 3 ਸੋਨੇ ਦੇ ਬਿਸਕੁਟ, 100 ਤੋਂ ਜ਼ਿਆਦਾ ਵਿਦੇਸ਼ੀ ਸ਼ਰਾਬ ਦੀ ਬੋਤਲਾਂ, ਵਿਦੇਸ਼ਾਂ ਵਿਚ ਬਣਾਈ ਗਈ ਕਈ ਸੰਪ¾ਤੀਆਂ ਦੇ ਕਾਗਜ਼, 4 ਰਾਈਫਲ ਤੇ ਜ਼ਿੰਦਾ ਕਾਰਤੂਸ ਸਮੇਤ ਹੋਰ ਚੀਜ਼ਾਂ ਨੂੰ ਬ੍ਰਾਮਦ ਕੀਤਾ

Leave a Reply

Your email address will not be published. Required fields are marked *