ਪੰਜਾਬਪਟਿਆਲਾ

ਪ੍ਰਨੀਤ ਕੌਰ ਨੇ ਦਿੱਤਾ ਵਿਧਾਇਕ ਪਦ ਤੋਂ ਅਸਤੀਫਾ

ਪਟਿਆਲਾ(ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰੀ ਤੋ ਕਾਂਗਰਸ ਪਾਰਟੀ ਦੀ ਵਿਧਾਇਕ ਪ੍ਰਨੀਤ ਕੌਰ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਐਸ.ਵਾਈ ਐਲ ਮੁੱਦੇ ਤੇ ਪੰਜਾਬ ਦੇ ਖਿਲਾਫ ਫੈਸਲਾ ਸੁਣਾਉਣ ਤੋਂ ਬਾਅਦ ਰੋਸ ਵੱਜੋ ਆਪਣੀ ਵਿਧਾਨ ਸਭਾ ਦੀ ਸਦਸਤਾ ਤੋਂ ਅੱਜ ਅਸਤੀਫਾ ਦੇ ਦਿੱਤਾ।
ਇਸ ਮੌਕੇ ਉਹਨਾ ਦੇ ਨਾਲ ਸਮੁੱਚੇ ਕਾਂਗਰਸੀ ਵਿਧਾਇਕਾ ਨੇ ਵੀ ਆਪਣੇ ਆਪਣੇ ਅਸਤੀਫੇ ਦੇ ਦਿੱਤੇ। ਇਸ ਮੌਕੇ ਉੁਹਨਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ,ਅੰਬੀਕਾ ਸੋਨੀ ਅਤੇ ਸਮੁੱਚੀ ਕਾਂਗਰਸ ਲੀਡਰਸ਼ਿੱਪ ਵੀ ਮੌਕੇ ਤੇ ਹਾਜਰ ਸੀ।ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਲਈ ਬੜੀ ਦੁੱਖ ਭਰੀ ਗੱਲ ਹੈ ਕਿ ਅਕਾਲੀ ਸਰਕਾਰ ਅਤੇ ਮੁੱਖ ਮੰਤਰੀ ਬਾਦਲ ਸਹੀ ਤਰੀਕੇ ਨਾਲ ਇਸ ਕੇਸ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਨਹੀ ਕਰ ਸਕੇ ਅਤੇ ਨਾ ਹੀ ਪਾਣੀਆਂ ਦੀ ਰਾਖੀ ਕਰ ਸਕੇ।ਜਿਸ ਨਾਲ ਇਸ ਗੰਭੀਰ ਮੁੱਦੇ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ।ਇਸ ਮੌਕੇ ਜਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਜ਼ਸਵਿੰਦਰ ਜੁਲਕਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਇਕਾ ਪ੍ਰਨੀਤ ਕੌਰ ਨੇ ਅਤੇ ਹੋਰ ਵਿਧਾਇਕਾ ਨੇ ਵਿਧਾਨ ਸਭਾ ਵਿੱਚ ਆਪ ਹਾਜਰ ਹੋ ਕੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪਿਆ

Leave a Reply

Your email address will not be published. Required fields are marked *