ਪਟਿਆਲਾ ਸਹਿਰ ਦੇ ਵਿਕਾਸ ਕਾਰਜ ਜੋਰਾਂ ਸ਼ੋਰਾਂ ਲਾਲ ਜਾਰੀ ਰਹਿਣਗੇ ; ਚੈਅਰਮੈਨ ਅਬਲੋਵਾਲ
ਕੌਂਸਲਰ ਬਿੱਟੂ ਚੱਠਾ ਦੇ ਵਾਰਡ ‘ਚ 1 ਕਰੋੜ ਦੇ ਵਿਕਾਸ ਕਾਰਜ਼ ਸ਼ੁਰੂ
ਵਾਰਡ ‘ਚ ਹੁਣ ਤੱਕ ਲੱਗ ਚੁੱਕੇ ਹਨ 8 ਕਰੋੜ ਰੁਪਏ
ਪਟਿਆਲਾ 14 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਟੂਰਜਿਮ ਦੇ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਤੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਹੈ ਕਿ ਪਟਿਆਲਾ ਸਹਿਰ ਦੇ ਵਿਕਾਸ ਕਾਰਜ ਜੋਰਾਂ ਸੋਰਾਂ ਨਾਲ ਜਾਰੀ ਰਹਿਣਗੇ ।
ਚੈਅਰਮੈਨ ਅਬਲੋਵਾਲ ਇਥੇ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਕੌਂਸਲਰ ਅਤੇ ਐਫ.ਐਂਡ ਸੀ.ਸੀ. ਦੇ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਵਿੱਚ ਉਨ੍ਹਾਂ ਦੇ ਵਾਰਡ ‘ਚ ਵਿਕਾਸ ਕੰਮਾਂ ਨੂੰ ਸ਼ੁਰੂ ਕਰਵਾਉਣ ਮੋਕੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸਮਾਗਮ ਵਿੱਚ ਵਿਸ਼ੇਸ ਤੌਰ ‘ਤੇ ਕੌਂਸਲਰ ਰਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ ਸਮੇਤ ਹੋਰ ਕਈ ਅਕਾਲੀ ਵਰਕਰ ਹਾਜ਼ਰ ਸਨ।
ਇਸ ਮੌਕੇ ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਉਨ੍ਹਾਂ ਦੇ ਵਾਰਡ ਵਿੰਚ ਹੁਣ ਤੱਕ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ ਹੋ ਚੁੱਕੇ ਹਨ ਤੇ ਇਹ ਕੰਮ ਲਗਾਤਾਰ ਜ਼ਾਰੀ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਹੈ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਲੋਕ ਦੇ ਹਿੱਤ ਵਿੱਚ ਫੈਸਲੇ ਕੀਤੇ ਹਨ। ਬਿੱਟੂ ਚੱਠਾ ਨੈ ਆਖਿਆ ਕਿ ਉਹ ਹਮੇਸਾ ਹੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇਂ।

