ਐਸ. ਵਾਈ. ਐਲ. ਅਤੇ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦਾ ਕਿਸਾਨ ਆਪਣੇ-ਆਪ ਨੂੰ ਠਗਿਆ ਮਹਿਸੂਸ ਕਰ ਰਿਹਾ : ਬ੍ਰਹਮ ਮਹਿੰਦਰਾ
-ਹਰਿਆਣਾ ਨੂੰ ਪਾਣੀ ਦੇਣ ਨਾਲ ਪੰੰਜਾਬ ਦੀ ਧਰਤੀ ਦਾ ਹੋਵੇਗਾ ਨੁਕਸਾਨ
ਪਟਿਆਲਾ 12 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਦਿਹਾਤੀ ਦੇ ਵਿਧਾਇਕ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਸਥਾਨਕ ਤ੍ਰਿਪੜੀ ਚੌਕ ਵਿਖੇ ਪਿਛਲੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਵਲੋਂ ਐਸ. ਵਾਈ. ਐਲ. ਅਤੇ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੇ ਖਿਲਾਫ ਫੈਸਲਾ ਦੇਣ ਅਤੇ ਬਾਦਲ ਸਰਕਾਰ ਦੀ ²ਇਸ ਕੇਸ ਦੀ ਢਿੱਲੀ ਪੈਰਵਾਈ ਅਤੇ ਸਿੱਧੇ ਤੌਰ ‘ਤੇ ਨਾਕਾਮੀ ਦੇ ਰੋਸ ਵਜੋਂ ਪੰੰਜਾਬ ਸਰਕਾਰ ਅਤੇ ਮੁੱਖ ਮੰਤਰੀ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਐਸ. ਵਾਈ. ਐਲ. ਅਤੇ ਪਾਣੀਆਂ ਦੇ ਮੁੱਦੇ ‘ਤੇ ਪੰੰਜਾਬ ਦਾ ਕਿਸਾਨ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਿਹਾ ਹੈ। ਪੰੰਜਾਬ ਦੇ ਖਿਲਾਫ ਅਤੇ ਹਰਿਆਣਾ ਦੇ ਹੱਕ ਵਿਚ ਪਾਣੀਆਂ ਦਾ ਫੈਸਲਾ ਹੋ ਜਾਣ ਤੋਂ ਬਾਅਦ ਪੰਜਾਬ ਦੀ ਧਰਤੀ ਆਉੁਣ ਵਾਲੇ ਸਮੇਂ ਵਿਚ ਬੰਜਰ ਹੋ ਜਾਵੇਗੀ, ਜਿਸ ਦਾ ਸਿੱਧੇ ਤੌਰ ‘ਤੇ ਨੁਕਸਾਨ ਪੰੰਜਾਬ ਦੀਆਂ ਫਸਲਾਂ ਅਤੇ ਕਿਸਾਨੀ ਦਾ ਹੋਣਾ ਹੈ। ਉੁਨ੍ਹਾਂ ਕਿਹਾ ਕਿ ਦੇਸ਼ ਦੇ ਅੰੰਨ ਭੰਡਾਰ ਨੂੰ ਭਰਨ ਵਾਲਾ ਪੰਜਾਬ ਦਾ ਅੰਨਦਾਤਾ ਕਿਸਾਨ ਇਸ ਗੰਭੀਰ ਮੁੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰੰਜਾਬ ਦੀ ਅਕਾਲੀ ਭਾਜਪਾ ਸਰਕਾਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਜ਼ਿੰਮੇਵਾਰ ਮੰਨ ਰਿਹਾ ਹੈ। ਉੁਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਕੇਂਦਰ ਦੇ ਕਹਿਣ ‘ਤੇ ਜਾਣਬੂਝ ਕੇ ਇਸ ਕੇਸ ਦੀ ਸਹੀ ਪੈਰਵਾਈ ਨਹੀਂ ਕਰਵਾਈ, ਜਿਸ ਕਾਰਨ ਪੰੰਜਾਬ ਦਾ ਮਹੱਤਵਪੂਰਨ ਪਾਣੀ ਦਾ ਹਿੱਸਾ ਪੰਜਾਬ ਤੋਂ ਖੁਸ ਗਿਆ। ਉੁਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਪੰੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਅਤੇ ਸਮੁੱਚੇ ਕਾਂਗਰਸੀ ਵਿਧਾਇਕਾਂ ਨੇ ਪੰਜਾਬ ਦੇ ਕਿਸਾਨਾਂ ਅਤੇ ਪਾਣੀਆਂ ਦੇ ਹੱਕ ਵਿਚ ਅਸਤੀਫੇ ਦੇ ਕੇ ਇਕ ਇਤਿਹਾਸਕ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਕੈ. ਅਮਰਿੰਦਰ ਅਤੇ ਸਮੁੱਚੇ ਕਾਂਗਰਸੀ ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਹਰ ਲੜਾਈ ਲੜਨ ਲਈ ਉੁਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਕਿਸੇ ਵੀ ਕੀਮਤ ‘ਤੇ ਪਾਣੀ ਦੀ ਇਕ ਬੂੰਦ ਵੀ ਪੰਜਾਬ ਤੋਂ ਬਾਹਰ ਜਾਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਕੇ. ਕੇ.ਮਲਹੋਤਰਾ, ਨੰਦ ਲਾਲ ਗੁਰਾਬਾ, ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ, ਅਨਿਲ ਮੌਦਗਿਲ, ਸਰਬਜੀਤ ਫਲੋਰਾ, ਹਰਜੀਤ ਸ਼ੇਰੂ, ਲੋਕ ਸਭਾ ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ, ਅਸੈਂਬਲੀ ਪ੍ਰਧਾਨ ਤਾਰਾ ਦੱਤ, ਮੀਤ ਪ੍ਰਧਾਨ ਅਮਨਦੀਪ ਅਮਨੀ, ਮਨਮੋਹਨ ਅਰੋੜਾ, ਐਡਵੋਕੇਟ ਕੁਲਵੰਤ, ਅਮਰਪ੍ਰੀਤ ਬੋਬੀ, ਸੋਨੂੰ ਪੰਡਤ, ਹਰਦੇਵ ਸਿੰਘ ਬੱਲੀ, ਰਾਕੇਸ਼ ਨਾਸਰਾ, ਸਤਪਾਲ ਨਾਸਰਾ, ਭਗਵਾਨ ਦਾਸ ਚਾਵਲਾ, ਮਨਜੀਤ ਚਿੰਤਰਕਾਰ, ਰਾਮ ਸਿੰਘ ਬਾਰਨ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ ਮਾਨ, ਹਰਭਜਨ ਸਿੰਘ ਮਾਜਰੀ, ਲਕਸ਼ਮਣ ਦਾਸ ਆਦਿ ਕਾਂਗਰਸੀ ਆਗੂ ਮੌਕੇ ‘ਤੇ ਹਾਜ਼ਰ ਸਨ।

