ਹਰਿਆਣਾਪੰਜਾਬ

ਹਰਿਆਣਾ ਦੇ ਮੁੱਖ ਮੰਤਰੀ ਨੇ ਹਾਂਸੀ ਨੂੰ ਪੁਲਿਸ ਜਿਲਾ ਬਣਾਉਣ ਦਾ ਐਲਾਨ ਕੀਤਾ

ਚੰਡੀਗੜ੍ਹ 12 ਨਵੰਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਨੇ ਹਾਂਸੀ ਨੂੰ ਪੁਲਿਸ ਜਿਲਾ ਬਣਾਉਣ ਦਾ ਐਲਾਨ ਕੀਤਾ ਹੈ। ਹੁਣ ਪੁਲਿਸ ਸੁਪਰਡੰਟ ਪੱਧਰ ਦੀ ਸਾਰੀਆਂ ਪੁਲਿਸ ਸੇਵਾਵਾਂ ਹਾਂਸੀ ਵਿਚ ਹੀ ਉਪਲੱਬਧ ਹੋਵੇਗੀ। ਉਹ ਅੱਜ ਇੱਥੇ ਹਾਂਸੀ ਅਨਾਜ ਮੰਡੀ ਵਿਚ ਆਯੋਜਿਤ ਵਿਕਾਸ ਰੈਲੀ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਇਸ ਖੇਤਰ ਦੇ ਸਾਰੇ ਲੋਕਾਂ ਹਾਂਸੀ ਨੂੰ ਜਿਲਾ ਬਣਾਉਣ ਵਿਚ ਇਕ ਮਤ ਨਹੀਂ ਹਨ, ਜਿਸ ਦਿਨ ਇਕ ਮਤ ਹੋ ਜਾਣਗੇ, ਉਸ ਦਿਨ ਹਾਂਸੀ ਨੂੰ ਜਿਲਾ ਬਣਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਹਰਿਆਣਾ ਦੀ ਜੀਵਨ ਰੇਖਾ ਹੈ। ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਮਝੌਤਾ ਰੱਦ ਐਕਟ, 2004 ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। ਇਸ ਫੈਸਲਾ ਦੇ ਨਤੀਜੇ ਵੱਜੋਂ ਸੂਬੇ ਨੂੰ ਰਾਵੀ, ਵਿਆਸ ਦੇ ਫਾਲਤੂ ਪਾਣੀ ਵਿਚੋਂ 3.5 ਮਿਲਿਅਨ ਏਕੜ ਫੁੱਟ ਪਾਣੀ ਦਾ ਨਿਆਂ ਵਾਲਾ ਹਿੱਸਾ ਐਸ.ਵਾਈ.ਐਲ. ਰਾਹੀਂ ਸੂਬੇ ਨੂੰ ਮਿਲੇਗਾ। ਪਿਛਲੀ ਸਰਕਾਰਾਂ 11 ਸਾਲਾਂ ਤਕ ਰਾਸ਼ਟਰਪਤੀ ਰੈਫਰੇਂਸ ਦੀ ਸੁਣਵਾਈ ਲਈ ਇਕ ਸੰਵਿਧਾਨਿਕ ਬੈਚ ਦਾ ਗਠਨ ਵੀ ਨਹੀਂ ਕਰਵਾ ਸਕੀ ਸੀ। ਇਸ ਮਾਮਲੇ ਵਿਚ ਮੌਜ਼ੂਦਾ ਸਰਕਾਰ ਨੇ ਜਬਰਦਰਸਤ ਪੈਵਰੀ ਕੀਤੀ ਅਤੇ ਰੈਗੂਲਰ ਸੁਣਵਾਈ ਹੋਈ, ਜਿਸ ਕਾਰਣ ਅੱਜ ਇਹ ਫੈਸਲਾ ਸੂਬੇ ਦੇ ਹੱਕ ਵਿਚ ਆਇਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਤੇ ਕਾਲੇ ਧਨ ‘ਤੇ ਰੋਕ ਲਗਾਉਣ ਦੇ ਮੱਦੇਨਜ਼ਰ ਭਾਰਤੀ ਅਰਥ ਵਿਵਸਥਾ ਤੋਂ 500 ਤੇ 1000 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕਰਕੇ ਇਕ ਇਤਿਹਾਸਕ ਫੈਸਲਾ ਕੀਤਾ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਮਿਲਣਗੇ। ਦੇਸ਼ ਵਿਚ ਵਿਕਾਸ ਦੀ ਗਤੀ ਤੇ ਰੁਜ਼ਗਾਰ ਦੇ ਮੌਕੇ ਵੱਧਣਗੇ। ਇਸ ਫੈਸਲੇ ਨਾਲ ਲੱਖਾਂ-ਅਰਬਾਂ ਦਾ ਕਾਲਾ ਧਨ ਬਾਹਰ ਨਿਕਲ ਆਵੇਗਾ।
ਉਨ੍ਹਾਂ ਕਿਹਾ ਕਿ ਸਵਰਨ ਜੈਯੰਤੀ ਸਮਾਰੋਹ ਗੁਰਗ੍ਰਾਮ ਵਿਚ ਪ੍ਰਧਾਨ ਮੰਤਰੀ ਨੇ ਜਿੱਥੇ ਹਰਿਆਣਾ ਦੀ ਮਾਣਯੋਗ ਸਭਿਆਚਾਰਕ ਦਾ ਵਰਣਨ ਕੀਤਾ ਹੈ, ਉੱਥੇ ਸੂਬੇ ਵਿਚ ਹੋਏ ਵਿਕਾਸ ਦੀ ਵੀ ਸ਼ਲਾਘਾ ਕੀਤੀ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗ੍ਰਾਮ ਦੀ ਸਫਲਤਾ ਦਾ ਸਿਹਰਾ ਉਨ੍ਹਾਂ ਨੇ ਸੂਬੇ ਦੀ ਜਨਤਾ ਤੇ ਸਰਕਾਰ ਨੂੰ ਦਿੱ²ਤਾ ਹੈ। ਅੱਜ ਪੂਰੇ ਸੂਬੇ ਵਿਚ ਲਿੰਗਾਨੁਪਾਤ ਦੀ ਸਥਿਤੀ ਵਿਚ ਤੇਜੀ ਨਾਲ ਸੁਧਾਰ ਹੋਇਆ ਹੈ ਅਤੇ ਲਿੰਗਾਨੁਪਾਤ 900 ਤੋਂ ਵੱਧ ਕੇ 914 ਹੋ ਗਿਆ ਹੈ। ਸੂਬਾ ਸਰਕਾਰ ਦਾ ਟੀਚਾ ਲਿੰਗਾਨੁਪਾਤ ਨੂੰ ਵੱਧਾ ਕੇ 950 ਤਕ ਕਰਨਾ ਹੈ। ਇਕ ਵਾਰ 950 ਹੋਣ ਤੋਂ ਬਾਅਦ ਸੂਬੇ ਦਾ ਲਿੰਗਾਨੁਪਾਤ ਸੰਤੁਲਿਤ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਦੇ ਤਹਿਤ ਦੇਸ਼ ਤੇ ਸੂਬੇ ਨੂੰ ਸਾਫ ਸੁਥਰਾ ਬਣਾਉਣ ਰੱਖਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸਫਾਈ ਤੇ ਆਪਣੇ ਨੇੜਲੇ ਖੇਤਰ ਨੂੰ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਸੂਬੇ ਨੂੰ ਖੁਲ੍ਹੇ ਵਿਚ ਪਖਾਣਾ ਮੁਕਤ ਕਰਨ ਦੀ ਦਿਸ਼ਾ ਵਿਚ ਵੀ ਕੰਮ ਕੀਤਾ ਜਾ ਰਿਹਾ ਹੈ। ਸੂਬੇ ਦੇ 7 ਜਿਲੇ ਓ.ਡੀ.ਐਫ. ਐਲਾਨ ਕੀਤੇ ਜਾ ਚੁੱਕੇ ਹਨ ਅਤੇ ਮਾਰਚ 2017 ਤਕ ਪੂਰੇ ਸੂਬੇ ਨੂੰ ਓ.ਡੀ.ਐਫ. ਬਣਾਉਣ ਦਾ ਟੀਚਾ ਹੈ। ਖੁਲ੍ਹੇ ਵਿਚ ਪਖਾਣਾ ਮੁਕਤ ਐਲਾਨੇ ਪਿੰਡ ਨੂੰ ਇਕ ਲੱਖ ਰੁਪਏ, ਬਲਾਕ ਨੂੰ 5 ਲੱਖ ਰੁਪਏ ਅਤੇ ਜਿਲਾ ਨੂੰ 20 ਲੱਖ ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਬੀ.ਪੀ.ਐਲ. ਪਰਿਵਾਰਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਗੈਸ ਕੁਨੈਕਸ਼ਨ ਦਿੱਤਾ ਜਾ ਰਿਹਾ ਹੈ ਅਤੇ ਸੂਬੇ ਦੇ ਅਜਿਹੇ 11 ਲੱਖ ਪਰਿਵਾਰਾਂ ਵਿਚੋਂ 5 ਲੱਖ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤਾ ਜਾ ਚੁੱਕਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਗ੍ਰਾਮ ਯੋਜਨਾ ਸੂਬੇ ਵਿਚ ਲਾਗੂ ਕੀਤੀ ਹੈ। ਇਸ ਯੋਜਨਾ ਦੇ ਤਹਿਤ 10,000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਨੂੰ ਸ਼ਹਿਰ ਦੀ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਇਸ ਸਾਲ ਵਿਚ 22 ਪਿੰਡਾਂ ਦੀ ਚੋਣ ਕੀਤੀ ਹੈ ਅਤੇ ਅਗਲੇ ਸਾਲ 50 ਪਿੰਡਾਂ ਨੂੰ ਇਸ ਯੋਜਨਾ ਦੇ ਘੇਰੇ ਵਿਚ ਲਿਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਦੌਰੇ ਦੌਰਾਨ ਉਨ੍ਹਾਂ ਨੇ 2200 ਐਲਾਨ ਕੀਤੇ ਗਏ ਹਨ, ਜਿੰਨ੍ਹਾਂ ਵਿਚੋਂ 1200 ਯੋਜਨਾਵਾਂ ਪੂਰੀਆਂ ਹੋ ਚੁੱਕਿਆ ਹਨ ਅਤੇ ਬਾਕੀ ਯੋਜਨਾਵਾਂ ‘ਤੇ ਕੰਮ ਚਲ ਰਿਹਾ ਹੈ, ਜਿੰਨ੍ਹਾਂ ਨੂੰ ਅਗਲੇ ਸਾਲ ਤਕ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ 7 ਲੱਖ ਕਰੋੜ ਰੁਪਏ ਦੇ ਐਮ.ਓ.ਯੂ. ਦੇ ਸਮਝੌਤੇ ਹੋਏ ਹਨ, ਇਸ ਨਾਲ ਸੂਬੇ ਦੇ ਲੱਖਾਂ ਨੌਜੁਆਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ Îਕਹਾ ਕਿ ਸੂਬੇ ਦਾ ਨੌਜੁਆਨ ਦਸਵੀਂ, ਬੀ.ਏ., ਐਮ.ਏ. ਤਕ ਸਿਖਿਆ ਤਾਂ ਪ੍ਰਾਪਤ ਕਰਦੇ ਹਨ, ਪਰ ਉਨ੍ਹਾਂ ਵਿਚ ਹੁਨਰ ਦੀ ਕਮੀ ਹੁੰਦੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਨੌਜੁਆਨ ਵਿਚ ਮਾਹਿਰਤਾ ਨੂੰ ਵਧਾਇਆ ਜਾਵੇਗਾ। ਹਾਂਸੀ ਨੂੰ ਹੈਰੀਟੇਜ ਸਿਟੀ ਬਣਾਉਣ ਲਈ ਭਾਰਤ ਸਰਕਾਰ ਨੂੰ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਹਾਂਸੀ ਵਿਧਾਨ ਸਭਾ ਖੇਤਰ ਵਿਚ ਪਿਛਲੇ 2 ਸਾਲਾਂ ਦੌਰਾਨ 92 ਕਰੋੜ ਰੁਪਏ ਦੀ ਰਕਮ ਵੱਖ-ਵੱਖ ਵਿਕਾਸ ਕੰਮਾਂ ‘ਤੇ ਖਰਚ ਕੀਤੀ ਗਈ ਹੈ ਅਤੇ ਹੋਰ ਅਨੇਕ ਵਿਕਾਸ ਕੰਮਾਂ ‘ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ 80 ਵਿਧਾਨ ਸਭਾ ਖੇਤਰਾਂ ਦਾ ਦੌਰਾਨ ਕਰਕੇ ਅਨੇਕ ਵਿਕਾਸ ਯੋਜਨਾਵਾਂ ਨੂੰ ਮੰਜ਼ੂਰੀ ਦਿੱਤੀਹੈ ਅਤੇ ਬਾਕੀ ਵਿਧਾਨ ਸਭਾ ਖੇਤਰਾਂ ਵਿਚ ਅਗਲੇ 2 ਮਹੀਨਿਆਂ ਵਿਚ ਦੌਰਾ ਪੂਰਾ ਕਰ ਲਿਆ ਜਾਵੇਗਾ।
ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੇ ਸ਼ਾਸਨ ਦੇ ਦੋ ਸਾਲ ਪੂਰੇ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਸੂਬਾ ਸਰਕਾਰ ਨੇ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਹੇ। ਸੂਬਾ ਸਰਕਾਰ ਸਵਰਨ ਜੈਯੰਤੀ ਸਾਲ ਮਨ੍ਹਾਂ ਰਹੀ ਹੈ। ਇਸ ਸਾਲ ਦੌਰਾਨ ਸੂਬਾ ਸਰਕਾਰ 36 ਬਿਰਾਦਰੀਆਂ ਦੇ ਲੋਕਾਂ ਨੂੰ ਨਾਲ ਲੈ ਕੇ ‘ਹਰਿਆਣਾ ਇਕ, ਹਰਿਆਣਵੀਂ ਇਕ’, ‘ਸੱਭ ਦਾ ਸਾਥ, ਸੱਭ ਦਾ ਵਿਕਾਸ’ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ। ਸੂਬਾ ਸਰਕਾਰ ਨੇ ਖੇਤਰਵਾਦ, ਭਾਈ ਭਤੀਜਾਵਾਦ ਦੀ ਰਾਜਨੀਤੀ ਨੂੰ ਖਤਮ ਕਰਕੇ 36 ਬਿਰਾਦਰੀ ਦੀ ਭਲਾਈ ਦੇ ਕੰਮ ਕੀਤੇ ਹਨ।
ਰੈਲੀ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲੇ ਨੇ ਸੰਬੋਧਤ ਕਰਦੇ ਹੋਏ ਕਿਹਾ ਕਿ ਕਾਂਗਰਸ ਤੇ ਇਨੈਲੋ ਦੇ ਨੇਤਾਵਾਂ ਨੇ ਹਮੇਸ਼ਾ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਕੇ ਵੋਟ ਦੀ ਰਾਜਨੀਤੀ ਕੀਤੀ ਹੈ। ਮੌਜ਼ੂਦਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਦਾ ਸਿਧਾ ਫਾਇਦਾ ਲੋਕਾਂ ਤਕ ਪੁੱਜਿਆ ਹੈ।
ਵਿਕਾਸ ਰੈਲੀ ਨੂੰ ਸੀ.ਪੀ.ਐਸ. ਡਾ. ਕਮਲ ਗੁਪਤਾ ਨੇ ਸੰਬੋਧਤ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਪਿਛਲੇ 2 ਸਾਲਾਂ ਵਿਚ ਹੋਏ ਵਿਕਾਸ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਵਿਚ ਕੁਝ ਹਲਕਿਆਂ ਦਾ ਵਿਕਾਸ ਹੁੰਦਾ ਸੀ, ਲੇਕਿਨ ਮੌਜ਼ੂਦਾ ਸਰਕਾਰ ਨੇ ਭੇਦਭਾਅ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਖੇਤਰਾਂ ਦਾ ਬਰਾਬਰ ਵਿਕਾਸ ਕੀਤਾ ਹੈ।
ਰੈਲੀ ਦੇ ਕੋਆਡੀਨੇਟਰ ਤੇ ਸਾਬਕਾ ਮੰਤਰੀ ਪ੍ਰੋ.ਛਤਰਪਾਲ ਨੇ ਵਿਕਾਸ ਰੈਲੀ ਵਿਚ ਕਿਹਾ ਕਿ ਭਾਜਪਾ ਸਰਕਾਰ ਇਸ ਸਾਲ ਨੂੰ ਦੀਨ ਦਯਾਲ ਜੈਯੰਤੀ ਸਾਲ ਵੱਜੋਂ ਮਨ੍ਹਾਂ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਅਰਥਵਿਵਸਥਾ ਤੋਂ 500 ਤੇ 1000 ਰੁਪਏ ਦੇ ਕਰੰਸੀ ਨੋਟਾਂ ਨੂੰ ਬਾਹਰ ਕਰਕੇ ਅਮੀਰ ਤੇ ਗਰੀਬ ਖਾਈ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਇਲਾਕੇ ਦੇ ਨਾਲ ਭੇਦਭਾਅ ਕੀਤਾ ਅਤੇ ਇੱਥੇ ਤਕ ਦੀ ਖੇਤਰ ਦੇ ਪਾਣੀ ਨੂੰ ਵੀ ਆਪਣੇ ਖੇਤਰ ਵਿਚ ਲੈ ਗਏ, ਜਿਸ ਕਾਰਣ ਇਹ ਇਲਾਕਾ ਵਿਕਾਸ ਵਿਚ ਪਿਛੜ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਕਿ ਸ਼ਹਿਰ ਵਿਚ ਲਗਭਗ 5000 ਪਰਿਵਾਰ ਜੂਤਾ ਬਣਉਣ ਦਾ ਕੰਮ ਕਰਦੇ ਹਨ। ਇਸ ਉਦਯੋਗ ਦੇ ਵਿਕਾਸ ਲਈ ਇਲਾਕੇ ਵਿਚ ਫੁਟਵਿਅਰ ਉਦਯੋਗ ਦੀ ਮੰਗ ਰੱਖੀ।

Leave a Reply

Your email address will not be published. Required fields are marked *