ਪਟਿਆਲਾ

ਭਾਸ਼ਾ ਵਿਗਿਆਨੀ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਲੋਕ ਸਾਹਿਤ ਸੰਗਮ ਰਾਜਪੁਰਾ ‘ਚ ਹੋਏ ਰੂ-ਬਰੂ

ਰਾਜਪੁਰਾ 17 ਨਵੰਬਰ (ਮਧੂਸਾਰ ਬਿਊਰੋ)
ਲੋਕ ਸਾਹਿਤ ਸੰਗਮ ਰਜਿ: ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਪ੍ਰਸਿੱਧ ਭਾਸ਼ਾ ਵਿਗਿਆਨੀ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨਾਲ ਰੂ-ਬਰੂ ਨਾਲ ਹੋਈ। ਜਿਸ ਵਿੱਚ ਸੰਗਮ ਦੇ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ।
ਸਭਾ ਦਾ ਆਗਾਜ਼ ਕੁਲਵੰਤ ਸਿੰਘ ਜੱਸਲ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਧਾਰਮਿਕ ਗੀਤ ”ਮਾਤਾ ਗੁਜਰੀ ਦੇ ਚੰਨਾਂ ਤੇਰੇ ਕੌਤਕ ਨਿਆਰੇ” ਗਾ ਕੇ ਕੀਤਾ। ਇਸ ਤੋਂ ਬਾਅਦ ਕਰਮ ਸਿੰਘ ਹਕੀਰ ”ਭੋਇੰ ਵੇਚ ਕੇ ਖਾਵਾਂ ਕਾਹਦੀ ਸਰਦਾਰੀ ਐ” ਬਚਨ ਸਿੰਘ ਬਚਨ ਨੇ ਗਜ਼ਲ ”ਅੱਖ ਤਕੱਦੀ ਗੁਰੂ ਜੀ ਤੈਨੂੰ ਹਰ ਵੇਲੇ” ਆਪਣੀ ਬੁਲੰਦ ਆਵਾਜ਼ ਵਿੱਚ ਗਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਡਾ. ਗੁਰਵਿੰਦਰ ਅਮਨ ਨੇ ”ਜ਼ਮੀਰ ਮੈਂ ਅਜੇ ਤੈਨੂੰ ਮਰਨ ਨਹੀਂ ਦਿੰਦਾ” ਪੇਸ਼ ਕੀਤੀ। ਬਲਦੇਵ ਸਿੰਘ ਖੁਰਾਨਾ ਦੇ ਵਿਅੰਗ ਮਈ ਸ਼ੇਅਰ ਕਾਬਲੇ ਤਾਰੀਫ਼ ਸਨ, ਓਮ ਪ੍ਰਕਾਸ਼ ਅਰੋੜਾ ਦੀ ਸਰਾਈਕੀ ‘ਚ ਕਵਿਤਾ, ਅੰਗਰੇਜ ਕਲੇਰ, ਮਨਜੀਤ ਕੌਰ ਅੰਬਾਲਵੀ, ਗੁਰਵਿੰਦਰ ਆਜ਼ਾਦ, ਕੁਲਵੰਤ ਸਿੰਘ ਪਤਾਰਸੀ, ਸੁਰਿੰਦਰ ਸਿੰਘ ਸੋਹਣਾ ਆਦਿ ਦੀਆਂ ਰਚਨਾਵਾਂ ਵੀ ਬਹੁਤ ਸ਼ਲਾਘਾਯੋਗ ਸਨ। ਇਸੇ ਦੌਰਾਨ ਮਨਜੀਤ ਕੌਰ ਅੰਬਾਲਵੀ ਦੀ ਬਾਲ ਕਹਾਣੀਆਂ ਦੀ ਪੁਸਤਕ ”ਆਟੇ ਦੀ ਚਿੜੀ” ਦੀ ਘੁੰਡ ਚੁਕਾਈ ਕੀਤੀ। ਸਭਾ ਦੇ ਅਖੀਰਲੇ ਪੜਾਅ ਤੇ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨੇ ਆਪਣੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਆਪਣੀਆਂ ਪ੍ਰਸਿੱਧ ਰਚਨਾਵਾਂ ਸੁਣਾ ਦੇ ਚੰਗਾ ਰੰਗ p੍ਰf2nk

Leave a Reply

Your email address will not be published. Required fields are marked *