ਪਟਿਆਲਾ

ਵਾਰਡ ਨੰ:32 ਵਿਚ ਪੈਨਸ਼ਨ ਅਤੇ ਬੀ.ਸੀ.ਭਾਈਚਾਰੇ ਨੂੰ 200 ਯੂਨਿਟ ਬਿਜਲੀ ਮੁਆਫ ਸਬੰਧੀ ਫਾਰਮ ਭਰਨ ਦਾ ਕੈਂਪ

ਹਲਕਾ ਇੰਚਾਰਜ਼ ਭਗਵਾਨਦਾਸ ਜੁਨੇਜਾ ਪਹੁੰਚੇ ਬਤੌਰ ਮੁੱਖ ਮਹਿਮਾਨ
ਪਟਿਆਲਾ, 17 ਨਵੰਬਰ (ਮਧੂਸਾਰ ਬਿਊਰੋ)
ਸ਼ਹਿਰ ਦੇ ਵਾਰਡ ਨੰ:32 ਵਿਚ ਵਾਰਡ ਦੇ ਕੌਂਸਲਰ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਦੀ ਅਗਵਾਈ ਹੇਠ ਪੈਨਸ਼ਨਾਂਅਤੇ ਪਛੜੀਆਂ ਸ਼੍ਰੇਣੀਆਂ ਲਈ 200 ਯੂਨਿਟ ਬਿਜਲੀ ਮੁਆਫ ਕਰਨ ਸਬੰਧੀ ਫਾਰਮ ਭਰਨ ਦਾ ਕੈਂਪ ਲਗਾਇਆ ਗਿਆ।
ਕੈਂਪ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਇੰਚਾਰਜ਼ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਭਗਵਾਨ ਦਾਸ ਜੁਨੇਜਾ ਪਹੁੰਚੇ। ਕੈਂਪ ਵਿਚ 135 ਬੁਢਾਪਾ, 60 ਵਿਧਵਾ, 7 ਅਪੰਗ, 4 ਆਸ਼ਰਿਤ ਅਤੇ 200 ਯੂਨਿਟ ਬਿਜਲੀ ਮੁਆਫੀ ਲਈ 85 ਫਾਰਮ ਭਰੇ ਗਏ। ਇਸ ਮੌਕੇ ਸ੍ਰੀ ਭਗਵਾਨ ਦਾਸ ਜੁਨੇਜਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹੀ ਪਹਿਲੀ ਸਰਕਾਰ ਹੈ,ਜਿਸ ਨੇ ਸਭ ਤੋਂ ਜਿਆਦਾ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ।
ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਵਿਚ ਲੋਕਾਂ ਤੱਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਣ ਦੇ ਲਈ ਵਾਰਡ ਪੱਧਰ ‘ਤੇ ਕੈਂਪ ਲਗਾਏ ਜਾ ਰਹੇ ਹਨ, ਤਾਂ ਕਿ ਲੋਕਾਂ ਤੱਕ ਜਿਆਦਾ ਤੋਂ ਜਿਆਦਾ ਸਕੀਮਾਂ ਦਾ ਲਾਭ ਪਹੁੰਚ ਸਕੇ। ਇਹ ਕੈਂਪ ਸੀ.ਡੀ.ਪੀ.ਓ. ਰੇਖਾ ਰਾਣੀ ਦੀ ਅਗਵਾਈ ਹੇਠ ਲੱਗਿਆ। ਜਿਸ ਵਿਚ ਸੁਪਰਵਾਈਜਰ ਜਸਬੀਰ ਕੌਰ, ਪ੍ਰਵੀਨ ਰਾਣੀ, ਮਨਜੀਤ ਕੌਰ ਅਤੇ ਮਧੁ ਨੇ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਰਮਨ ਕੋਹਲੀ, ਸੰਟੀ ਕੋਹਲੀ, ਰਾਜਨ, ਗੁਰਚਰਨ ਸਿੰਘ ਰਾਜੂ, ਮਨਪ੍ਰੀਤ ਵੋਹਰਾ, ਭਜਨ ਪ੍ਰਤਾਪ ਅਤੇ ਦਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *