ਪਟਿਆਲਾ

ਬੀਬੀ ਲੂੰਬਾ ਨੂੰ ਦੂਸਰੀ ਵਾਰ ਟਿਕਟ ਮਿਲਣ ‘ਤੇ ਅਕਾਲੀ ਵਰਕਰਾਂ ‘ਚ ਖੁਸ਼ੀ ਦੀ ਲਹਿਰ

ਦੂਸਰੀ ਵਾਰ ਟਿਕਟ ਮਿਲਣ ਦੀ ਖੁਸ਼ੀ ‘ਚ ਵਰਕਰਾਂ ਨੇ ਵੰਡੇ ਲੱਡੂ
ਪਟਿਆਲਾ/ਪਾਤੜਾਂ,17 ਨਵੰਬਰ (ਮਧੂਸਾਰ ਬਿਊਰੋ)
ਹਲਕਾ ਸ਼ੁਤਰਾਣਾ ਤੋਂ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਦੂਸਰੀ ਵਾਰੀ ਟਿਕਟ ਦਿੱਤੇ ਜਾਣ ਦੀ ਖੁਸ਼ੀ ਵਿੱਚ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਪਾਰਟੀ ਵਰਕਰਾਂ ‘ਚ ਖੁਸ਼ੀ ਦਾ ਮਾਹੌਲ ਦਾ ਬਣਿਆ ਹੋਇਆ ਹੈ।
ਇਸ ਮੌਕੇ ਬੋਲਦਿਆਂ ਵਾਈਸ ਚੇਅਰਮੈਨ ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਹਲਕਾ ਸ਼ੁਤਰਾਣੇ ਦੇ ਲੋਕਾਂ ਵੱਲੋ ਬੀਬੀ ਲੂੰਬਾ ਨੂੰ ਦਿੱਤੇ ਗਏ ਪਿਆਰ ਅਤੇ ਸਤਿਕਾਰ ਸਦਕਾ ਹੀ ਪਾਰਟੀ ਨੇ ਉਨ੍ਹਾਂ ਨੂੰ ਦੂਸਰੀ ਵਾਰ ਟਿਕਟ ਦੇ ਕੇ ਨਿਵਾਜਿਆ ਹੈ ਅਤੇ ਹਲਕੇ ਦੇ ਬੀਬੀ ਲੂੰਬਾ ਦੀ ਕਾਰਗੂਜਾਰੀ ਤੋਂ ਸੰਤੁਸ਼ਟ ਹਨ। ਉਪਰੰਂਤ ਪਰਮਿੰਦਰ ਸਿੰਘ ਘੱਗਾ ਨੇ ਕਿਹਾ ਕਿ ਪੰਜਾਬ ਅੰਦਰ ਹੁਣ ਤੀਸਰੀ ਵਾਰ ਅਕਾਲੀ ਦਲ ਸਰਕਾਰ ਦੀ ਹੈਟਰਿਕ ਮਾਰਨ ਵੱਲ ਵਧ ਰਿਹਾ ਹੈ। ਕਿਉਕਿ ਸੂਬੇ ਦੇ ਲੋਕ ਹੋਰਨਾਂ ਪਾਰਟੀਆਂ ਨੂੰ ਮੂੰਂਹ ਨਹੀ ਲਾਉਣਗੇ। ਇਸ ਮੌਕੇ ਉਨ੍ਹਾਂ ਨਾਲ ਵਿਨੋਦ ਕੁਮਾਰ ਜਿੰਦਲ,ਸੁਖਜੀਤ ਸਿੰਘ ਹੈਪੀ ਕਾਲੇਕਾ,ਬਿੱਟੂ ਮੈਣੀ,ਅਮਰੀਕ ਸਿੰਘ ਠੇਕੇਦਾਰ, ਜਸਵੀਰ ਸਿੰਘ ਜੱਸਾ ,ਹਰਨੇਕ ਸਿੰਘ ਘੱਗਾ,ਨਾਜਰ ਸਿੰਘ ਕਕਰਾਲਾ,ਬਿੱਟੂ ਧਨੇਠਾ,ਪਰਵਿੰਦਰ ਸਿੰਘ ਭਿੰਦਾ,ਮਨਜੀਤ ਸਿੰਘ ਕੁੱਕੂ,ਜਸਵਿੰਦਰ ਸਿੰਘ ਸੇਰਗੜ੍ਹ,ਜਸਵੀਰ ਸਿੰਘ ਪਟਵਾਰ, ਕਰਮਜੀਤ ਸਿੰਘ ਸਰਪੰਚ ਭੂਤਗੜ੍ਹ, ਸੁਖਵੀਰ ਸਿੰਘ ਸਰਪੰਚ ਕੱਲਰ ਭੈਣੀ,ਗੁਰਜੰਟ ਸਿੰਘ,ਜਗਜੀਤ ਸਿੰਘ,ਕੁਲਦੀਪ ਰੇਡੂ,ਪਰਮਜੀਤ ਪੰਮਾ, ਕਰਨੈਲ ਸਿੰਘ ਸਰਪੰਚ ਪੈਂਦ,ਵੀਰਾ ਸਿੰਘ, ਸਰਦਾਰਾ ਸਿੰਘ ਸਰਪੰਚ ਆਦਿ ਹਾਜਰ ਸਨ।

Leave a Reply

Your email address will not be published. Required fields are marked *