ਹਰਿਆਣਾਪੰਜਾਬ

ਹਰਿਆਣਾ ਦੇ ਮੁੱਖ ਮੰਤਰੀ ਨਾਲ ਕੈਨੇਡਾ ਦੇ ਵਫਦ ਵੱਲੋਂ ਮੁਲਾਕਾਤ

ਚੰਡੀਗੜ੍ਹ, 19 ਨਵੰਬਰ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਅਤੇ ਕੈਨੇਡਾ ਦੇ ਜਿਲੇ ਓਟੇਰਿਓ ਦੀ ਸਰਕਾਰ ਨੇ ਖੇਤੀਬਾੜੀ ਸਹਿਯੋਗ ਵਿਸ਼ੇਸ਼ ਕਰਕੇ ਫੂਡ ਪ੍ਰੋਸੈਸਿੰਗ, ਖੁਰਾਕ ਸੁਰੱਖਿਆ, ਪਸ਼ੂ ਪਾਲਣ ਅਤੇ ਡੇਅਰੀ, ਸਹਿਕਾਰੀ ਖੇਤਰ ਅਤੇ ਬਾਗਵਾਨੀ ਯੂਨੀਵਰਸਿਟੀ, ਜੋ ਰਾਜ ਵਿਚ ਸਥਾਪਿਤ ਕੀਤੀ ਜਾ ਰਹੀ ਹੈ, ਨੂੰ ਪ੍ਰੋਤਸਾਹਿਤ ਕਰਨ ਲਈ ਕਾਰਜਕਾਰੀ ਸਮੂਹਾਂ ਨੂੰ ਗਠਤ ਕਰਨ ‘ਤੇ ਆਪਣੀ ਮੰਜ਼ੂਰੀ ਦਿੱਤੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ, ਜੋ ਅੱਜ ਇੱਥੇ ਕੈਨੇਡਾ ਦੇ ਜਿਲੇ ਓਟੇਂਰਿਓ ਦੀ ਸਰਕਾਰ ਦੇ ਖੇਤੀਬਾੜੀ, ਖੁਰਾਕ ਤੇ ਪੇਂਡੂ ਮਾਮਲੇ ਮੰਤਰੀ ਜੈਫ ਲੀਲ ਅਤੇ ਕੌਮਾਂਤਰੀ ਵਪਾਰ ਦੇ ਮੰਤਰੀ ਮਾਇਕਲ ਚਾਨ ਦੀ ਅਗਵਾਈ ਹੇਠ ਇਕ ਵਫ਼ਦ ਦੀ ਮੀਟਿੰਗ ਵਿਚ ਇੰਨ੍ਹਾਂ ਖੇਤਰਾਂ ਵਿਚ ਤਕਨੀਕ ਅਤੇ ਆਪਸੀ ਸਹਿਯੋਗ ਦੇ ਬਾਰੇ ਜਾਣਕਾਰੀ ਹਾਸਲ ਕੀਤੀ।
ਵਫਦ ਨੇ ਇੰਨ੍ਹਾਂ ਖੇਤਰਾਂ ਵਿਚ ਆਪਸੀ ਸਹਿਯੋਗ ਲਈ ਆਪਣੀ ਇੱਛਾ ਪ੍ਰਗਟਾਈ ਅਤੇ ਝੌਨੇ ਦੀ ਪੁਆਲ ਦੇ ਵਧੀਆ ਪ੍ਰਬੰਧਨ ਲਈ ਸਹਿਯੋਗ ਦੇਣ ‘ਤੇ ਸਹਿਮਤੀ ਜਤਾਈ। ਮੀਟਿੰਗ ਵਿਚ ਦਸਿਆ ਗਿਆ ਕਿ ਇਹ ਕਾਰਜਕਾਰੀ ਸਮੂਹ ਰਾਜ ਵਿਚ ਉਤਪਾਦਨ ਵਿਚ ਵਾਧਾ ਅਤੇ ਦੋਵਾਂ ਸਰਕਾਰਾਂ ਵਿਚਕਾਰ ਖਾਸ ਖੇਤਰਾਂ ਲਈ ਤਕਨੀਕੀ ਸਹਿਯੋਗ ਦਾ ਆਦਾਨ ਪ੍ਰਦਾਨ ਲਈ ਗਠਤ ਹੋਵੇਗਾ।
ਵਫਦ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਪਸੀ ਸਹਿਯੋਗ ਰਾਹੀਂ ਸੂਬੇ ਵਿਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਬਹੁਤ ਵੱਧ ਮੌਕੇ ਅਤੇ ਵਿਆਪਕਤਾ ਹੈ। ਉਨ੍ਹਾਂ ਦਸਿਆ ਕਿ ਹਰਿਆਣਾ ਰਾਜ ਕੌਮੀ ਰਾਜਧਾਨੀ ਦਿੱਲੀ ਦੇ ਤਿੰਨੋ ਪਾਸਿਓ ਲਗਦਾ ਹੈ ਅਤੇ ਵਧੀਆ ਤਕਨੀਕਾਂ ਦੀ ਵਰਤੋਂ ਕਰਕੇ ਇੱਥੇ ਫਲਾਂ ਅਤੇ ਸਬਜੀਆਂ ਦੇ ਵਧੀਆ ਬਾਜਾਰ ਹਨ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ, ਰਾਜ ਵਿਚ ਖੇਤੀਬਾੜੀ ਯੂਨੀਵਰਸਿਟੀ ਹੈ ਅਤੇ ਫਲਾਂ ਤੇ ਸਬਜੀਆਂ ਦਾ ਉੱਤਮਤਾ ਕੇਂਦਰ ਵੀ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗਿਣਤੀ ਅਨੁਸਾਰ ਬਿਜਾਈ ਜਮੀਨ ਛੋਟੀ ਹੋਣ ਕਾਰਣ ਸਹਿਕਾਰੀ ਇਕ ਮੁੱਖ ਖੇਤਰ ਵੀ ਹੈ, ਜਿੱਥੇ ਦੋਵਾਂ ਸਰਕਾਰਾਂ ਆਪਸ ਵਿਚ ਸਹਿਯੋਗ ਕਰਕੇ ਅਤੇ ਲੋਕਾਂ ਦੀ ਹਿੱਸੇਦਾਰੀ ਦੇ ਨਾਲ ਇਸ ਖੇਤਰ ਵਿਚ ਅੱਗੇ ਵੱਧ ਸਕਦੀ ਹੈ।
ਕੈਨੇਡਾ ਦੇ ਓਟੇਂਰਿਓ ਜਿਲੇ ਦੀ ਸਰਕਾਰ ਦੇ ਖੇਤੀਬਾੜੀ, ਖੁਰਾਕ ਤੇ ਪੇਂਡੂ ਮਾਮਲੇ ਮੰਤਰੀ ਜੈਫ ਲੀਲ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਆਪਸ ਵਿਚ ਰਿਸ਼ਤੇ ਵਧੀਆ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਓਟੇਰਿਓ ਅਤੇ ਹਰਿਆਣਾ ਇਹ ਮਜਬੂਤੀ ਹੋਰ ਵੱਧ ਕਾਇਮ ਹੋਵੇ। ਵਫਦ ਨੇ ਯੂਨੀਵਰਸਿਟੀ ਪੱਧਰ ‘ਤੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਖਲਾਈ ਲਈ ਆਪਸੀ ਸਹਿਯੋਗ ਲਈ ਵੀ ਸੁਝਾਅ ਦਿੱਤਾ।
ਇਸ ਮੌਕੇ ‘ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਓ.ਪੀ.ਧਨਖੜ, ਪਸ਼ੂਪਾਲਣ ਤੇ ਡੇਅਰੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਰਜਨੀ ਸ਼ੇਖਰੀ ਸਿੱਬਲ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਨਿਗਮ,ਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਭਿਲਕਸ਼ ਲਿਖੀ ਤੋਂ ਇਲਾਵਾ ਸੀਨੀਅਰ ਅਧਿਕਾਰੀ ਅਤੇ ਓਟੇਂਰਿਓ ਤੋਂ ਆਏ ਹੋਏ ਵਫਦ ਦੇ ਹੋਰ ਮੈਂਬਰ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *