ਪਟਿਆਲਾ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੰਤਰਰਾਸ਼ਟਰੀ ਖੋ-ਖੋ ਖਿਡਾਰਨ ਮਨਦੀਪ ਕੋਰ ਦਾ ਸਨਮਾਨ ਕੀਤਾ

ਕਿਹਾ ਪੰਜਾਬ ਦਾ ਮਾਨ ਬਣੀ ਇਹ ਖਿਡਾਰਨ ਹੋਰ ਲੜਕੀਆਂ ਲਈ ਪ੍ਰੇਰਨਾ ਸਰੋਤ
ਡਕਾਲਾ (ਪਟਿਆਲਾ ) ਪਟਿਆਲਾ 20 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਉਲੰਪਿਕ ਐਸੋਸੀਏਸ਼ਨ ਅਤੇ ਪੰਜਾਬ ਖੋ-ਖੋ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਸਭਾ ਦੇ ਮੈਂਬਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਚੱਲ ਰਹੇ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਅੰਤਰਰਾਸ਼ਟਰੀ ਖੋ-ਖੋ ਖਿਡਾਰਨ ਮਿਸ ਮਨਦੀਪ ਕੋਰ ਨੂੰ ਸਨਮਾਨਿਤ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਇਹ ਖਿਡਾਰਨ ਹੋਰ ਲੜਕੀਆਂ ਲਈ ਇੱਕ ਪ੍ਰੇਰਨਾ ਸਰੋਤ ਹੈ, ਇਸ ਲੜਕੀ ਦਾ ਜਨਮ 7 ਦਸੰਬਰ 1993 ਨੂੰ ਪਿੰਡ ਘਨੌਰ ਕਲਾਂ, ਜ਼ਿਲ੍ਹਾ ਸੰਗਰੂਰ ਵਿਖੇ ਮਾਤਾ ਜਸਵੀਰ ਕੋਰ ਅਤੇ ਪਿਤਾ ਸ੍ਰੀ ਰਣਜੀਤ ਸਿੰਘ ਦੇ ਘਰ ਹੋਇਆ। ਇਸ ਨੇ ਪਿੰਡ ਘਨੋਰੀ ਕਲਾਂ ਦੇ ਸਕੂਲ ਵਿੱਚ ਖੋ-ਖੋ ਖੇਡਦੇ ਹੋਏ ਕੋਚ ਬਲਵੀਰ ਸਿੰਘ ਦੀ ਮਿਹਨਤ ਸਦਕਾ ਵੱਖ-ਵੱਖ ਜੂਨੀਅਰ ਅਤੇ ਸੀਨੀਅਰ ਪੱਧਰ ਦੀਆਂ ਰਾਸ਼ਟਰੀ ਖੇਡਾਂ ਵਿੱਚ ਭਾਗ ਲਿਆ ਅਤੇ ਨਾਮਣਾ ਖੱਟਿਆ। ਇਸ ਹੋਣਹਾਰ ਲੜਕੀ ਨੇ ਇੰਦੌਰ ਵਿਖੇ ਮਿਤੀ 08 ਅਪ੍ਰੈਲ ਤੋਂ 11 ਅਪ੍ਰੈਲ 2016 ਵਿੱਚ ਹੋਈਆਂ ਪਹਿਲੀਆਂ ਏਸ਼ੀਅਨ ਖੋ-ਖੋ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੇ ਮੈਂਬਰ ਦੇ ਤੌਰ ‘ਤੇ ਭਾਗ ਲਿਆ ਅਤੇ ਇਹ ਪੰਜਾਬ ਵੱਲੋਂ ਇਕਲੌਤੀ ਖਿਡਾਰਨ ਸੀ। ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਜੇਤੂ ਰਹੀ ਸੀ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਲੜਕੀ ਨੇ ਜਿਥੇ ਆਪਣੇ ਪਿੰਡ ਘਨੋਰੀ ਕਲਾਂ, ਸਕੂਲ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਉੱਥੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਸ੍ਰੀ ਅਸ਼ੋਕ ਰੋਣੀ, ਜਨਰਲ ਸਕੱਤਰ, ਪੰਜਾਬ ਖੋ-ਖੋ ਐਸੋਸੀਏਸ਼ਨ, ਸ੍ਰੀ ਉਪਕਾਰ ਸਿੰਘ, ਜ਼ਿਲ੍ਹਾ ਸਪੋਰਟਸ ਅਫ਼ਸਰ, ਸ੍ਰੀ ਗੁਰ ਚੰਦ ਸਿੰਘ (ਡੀ.ਪੀ.), ਕੋਚ ਬਲਵੀਰ ਸਿੰਘ, ਕੋਚ ਵਿਨੋਦ ਕੁਮਾਰ, ਕੋਚ ਗੁਰਵਿੰਦਰ ਸਿੰਘ, ਕੋਚ ਸੁਖਦੀਪ ਸਿੰਘ ਅਤੇ ਲੈਕਚਰਾਰ ਸਰਬਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *