ਪੰਜਾਬਪਟਿਆਲਾ

ਹਰਪਾਲ ਜੁਨੇਜਾ ਦੀ ਅਗਵਾਈ ‘ਚ ਪਟਿਆਲਾ ਸ਼ਹਿਰੀ ਹਲਕੇ ਦੇ ਵਰਕਰਾਂ ਨੇ ਮੂਰਤੀ ਦੇ ਕੀਤੇ ਦਰਸ਼ਨ

ਭਗਵਾਨ ਵਾਲਮੀਕਿ ਦਰਸ਼ਨ ਯਾਤਰਾ ਦਾ ਜ਼ੋਸ਼ੋ ਖਰੋਸ਼ ਨਾਲ ਸਵਾਗਤ
ਪਟਿਆਲਾ, 20 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਭਗਵਾਨ ਵਾਲਮੀਕਿ ਦਰਸ਼ਨ ਯਾਤਰਾ ਦਾ ਅੱਜ ਗੁਰਦੁਆਰਾ ਸਿੰਘ ਸਭਾ ਫੁਆਰਾ ਚੌਂਕ ਵਿਖੇ ਪਟਿਆਲਾ ਸ਼ਹਿਰੀ ਹਲਕੇ ਦੇ ਲੋਕਾਂ ਨੇ ਮਾਲਵਾ ਜ਼ੋਨ 2 ਯੂਥ ਵਿੰਗ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸਵਾਗਤ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਭਗਵਾਨ ਵਾਲਮੀਕਿ ਜੀ ਦੀ 800 ਕਿਲੋ ਸੋਨੇ ਦੀ ਝਾਲ ਨਾਲ ਬਣਾਈ ਮੂਰਤੀ ਦੇ ਦਰਸ਼ਨ ਕੀਤੇ।
ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਦਰਸ਼ਨ ਯਾਤਰਾ ਦੇ ਦਰਸ਼ਨਾਂ ਨਾਲ ਉਹਨਾਂ ਦਾ ਜੀਵਨ ਸਫਲ ਹੋ ਗਿਆ ਹੈ ਤੇ ਆਪਣੇ ਜੀਵਨ ਕਾਲ ਵਿਚ ਅਜਿਹਾ ਮੌਕੇ ਵਿਰਲਾ ਹੀ ਮਿਲਦਾ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜਿਸਨੇ 180 ਕਰੋੜ ਰੁਪਏ ਦੀ ਲਾਗਤ ਨਾਲ ਰਾਮ ਤੀਰਥ ਸਥਾਨ ਨੂੰ ਯਾਦਗਾਰੀ ਬਣਾਉਣ ਦਾ ਪ੍ਰਾਜੈਕਟ ਪ੍ਰਵਾਨ ਚੜ੍ਹਾਇਆ ਹੈ ਤੇ 4 ਕਰੋੜ ਰੁਪਏ ਦੀ ਲਾਗਤ ਲਾਲ ਇਹ ਬਹੁਤ ਹੀ ਸੂੰਦਰ ਮੂਰਤੀ ਭਗਵਾਨ ਵਾਲਮੀਕਿ ਦੀ ਤਿਆਰ ਕਰਵਾ ਕੇ ਸਮੁੱਚੇ ਪੰਜਾਬ ਵਿਚ ਸੰਗਤ ਦੇ ਦਰਸ਼ਨਾਂ ਵਾਸਤੇ ਦਰਸ਼ਨ ਯਾਤਰਾ ਦਾ ਪ੍ਰਬੰਧ ਕੀਤਾ ਹੈ।
ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਭਗਵਾਨ ਦਾਸ ਜੁਨੇਜਾ, ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਮੇਅਰ ਅਮਰਿੰਦਰ ਸਿੰਘ ਬਜਾਜ, ਸ੍ਰੀ ਕਬੀਰ ਦਾਸ ਹਲਕਾ ਇੰਚਾਰਜ ਨਾਭਾ, ਮਨਜੋਤ ਸਿੰਘ ਚਹਿਲ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ 1, ਕੁਲਵਿੰਦਰ ਸਿੰਘ ਵਿੱਕੀ ਰਿਵਾਜ ਸ਼ਹਿਰੀ ਪ੍ਰਧਾਨ, ਬਬਲੂ ਖੋਰਾ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਜਸਵਿੰਦਰ ਲੱਕੀ, ਹੈਪੀ ਲੌਟ ਸ਼ਹਿਰੀ ਪ੍ਰਧਾਨ ਐਸ ਸੀ ਵਿੰਗ, ਗੋਵਿੰਦ ਬਡੂੰਗਰ, ਹਰਬਖਸ਼ ਚਹਿਲ ਕੌਂਸਲਰ, ਗੁਰਚਰਨ ਖਾਲਸਾ, ਛੱਜੂ ਰਾਮ ਸੋਫਤ, ਤਰਨਜੀਤ ਭਾਟੀਆ, ਗੁਰਮੁਖ ਸਿੰਘ ਢਿੱਲੋਂ, ਪਰਮਿੰਦਰ ਸ਼ੌਰੀ, ਰਵਿੰਦਰਪਾਲ ਸਿੰਘ ਜੌਨੀ ਕੋਹਲੀ ਸਾਰੇ ਕੌਂਸਲਰ, ਮਨਪ੍ਰੀਤ ਸਿੰਘ ਚੱਢਾ, ਰਵੀ ਕੁਮਾਰ, ਭੁਪਿੰਦਰ ਧੀਮਾਨ, ਜਗਮੋਹਨ ਚੌਹਾਨ, ਪ੍ਰਿੰਸ, ਜੌਈ, ਸੋਨੂੰ ਮਾਜਰੀ, ਵਿਜੇ ਕੁਮਾਰ, ਮੁਕੱਦਰ, ਮੁਕੇਸ਼ ਰਾਹੀ, ਅਸ਼ੋਕ ਵੈਦ, ਸ਼ਾਮ ਸਿੰਘ ਅਬਲੋਵਾਲ, ਸ਼ੰਕਰ ਸੋਫਤ, ਡਿੱਕੀ, ਵਿਕਰਮਜੀਤ ਸਿੰਘ, ਪਵਨ ਕੁਮਾਰ, ਰਵੀ ਦੂਲਾਵਾਲੀਆ, ਚਰਨਜੀਤ ਜੁਗਨੂ, ਵਿਜੈ ਚੌਹਾਨ, ਕੁਲਵਿੰਦਰ, ਮੁਕੇਸ਼ ਰਾਹੀ ਆਦਿ ਆਗੂ ਹਾਜ਼ਰ ਸਨ।
ਡਾ. ਅੰਬੇਦਕਰ ਦਾ ਸੋਨੇ ਦਾ ਬੁੱਤ ਹੋਵੇਗਾ ਤਿਆਰ : ਹਰਪਾਲ ਜੁਨੇਜਾ
ਮਾਲਵਾ ਜ਼ੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਰਤਨ ਡਾ. ਬੀ ਆਰ ਅੰਬੇਦਕਰ ਦਾ ਸੋਨੇ ਦਾ ਬੁੱਤ ਤਿਆਰ ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ ਜਿਸ ‘ਤੇ ਜੰਗੀ ਪੱਧਰ ‘ਤੇ ਕੰਮ ਕਰਦਿਆਂ ਡਾ. ਅੰਬੇਦਕਰ ਦਾ ਬੁੱਤ ਤਿਆਰ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਡਾ. ਅੰਬੇਦਕਰ ਨੇ ਜਿਥੇ ਦੇਸ਼ ਨੂੰ ਸੰਵਿਧਾਨ ਤਿਆਰ ਕਰ ਕੇ ਹਮੇਸ਼ਾ ਲਈ ਇਸਦੇ ਕੰਮਕਾਜ ਤੇ ਮਾਰਗ ਦਰਸ਼ਨ ਦਾ ਰਸਤਾ ਵਿਖਾਇਆ, ਉਥੇ ਹੀ ਦਲਿਤ ਤੇ ਕਮਜ਼ੋਰ ਵਰਗ ਦੇ ਜੀਵਨ ਨੂੰ ਤਰੱਕੀ ਤੇ ਖੁਸ਼ਹਾਲੀ ਦੀ ਲੀਹ ‘ਤੇ ਪਾਉਣ ਵਾਸਤੇ ਮਿਹਨਤ ਕਰਦਿਆਂ ਖੁਦ ਚਾਨਣ ਮੁਨਾਰੇ ਸਾਬਤ ਹੋਏ ।

Leave a Reply

Your email address will not be published. Required fields are marked *