ਆਈ.ਡੀ.ਐਲ. ਗੈਸ ਏਜੰਸੀ ਦੇ ਦਫਤਰ ਅੱਗੇ ਰੋਸ ਧਰਨਾ
ਪਟਿਆਲਾ, 21 ਨਵੰਬਰ (ਮਧੂਸਾਰ ਬਿਊਰੋ )
ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਵੱਲੋਂ ਮੰਗਾਂ ਨੂੰ ਲੈ ਕੇ ਪਿਛਲੇ ਕੁੱਝ ਸਾਲਾਂ ਤੋਂ ਏਜੰਸੀ ਮਾਲਕਾਂ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ।
ਯੂਨੀਅਨ ਵੱਲੋਂ ਆਈ.ਡੀ.ਐਲ. ਗੈਸ ਏਜੰਸੀ ਦੇ ਮਾਲਕ ਨਾਲ ਗੱਲਬਾਤ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਏਜੰਸੀ ਮਾਲਕ ਗੱਲਬਾਤ ਤੋਂ ਭੱਜ ਰਿਹਾ ਹੈ। ਯੂਨੀਅਨ ਨੇ ਅੱਜ ਏਜੰਸੀ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਜਿਸ ਦੀ ਪਹਿਲਾਂ ਹੀ ਖਬਰ ਮਿਲਣ ਕਾਰਨ ਏਜੰਸੀ ਮਾਲਕ ਦਫਤਰ ਹੀ ਨਹੀਂ ਆਇਆ। ਜਿਸ ਦੇ ਰੋਸ ਵੱਜੋਂ ਵਰਕਰਾਂ ਨੇ ਦਫਤਰ ਅੱਗੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਨਾਅਰੇਬਾਜੀ ਕੀਤੀ। ਪ੍ਰਦਰਸ਼ਨ ਵਿੱਚ ਗੈਸ ਵਰਕਰਾਂ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ।
ਜਿਕਰਯੋਗ ਹੈ ਕਿ ਵਰਕਰਾਂ ਨੇ ਪ੍ਰਸ਼ਾਸ਼ਨ ਨਾਲ ਵੀ ਇਹ ਮਸਲਾ ਸਾਂਝਾ ਕੀਤਾ ਹੋਇਆ ਹੈ ਪਰ ਏਜੰਸੀ ਮਾਲਕ ਵਰਕਰਾਂ ਨਾਲ ਗੱਲਬਾਤ ਲਈ ਸਹਾਮਣੇ ਨਹੀਂ ਆ ਰਿਹਾ। ਸਗੋਂ ਧਮਕੀਆਂ ਦੇ ਕੇ ਵਰਕਰਾਂ ਦੇ ਹੌਂਸਲੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੱਥੇਬੰਦੀ ਨੇ ਸੰਘਰਸ਼ ਨੂੰ ਅੱਗੇ ਤੌਰਦੇ ਹੋਏ ਅਗਲੇ ਪ੍ਰੋਗਰਾਮ ਉਲੀਕਣ ਦੀ ਚੇਤਾਵਨੀ ਦੇ ਕੇ ਧਰਨੇ ਦੀ ਸਮਾਪਤੀ ਕੀਤੀ। ਇਸ ਧਰਨੇ ਦੇ ਸਮਰਥਨ ‘ਚ ਟੈਕਨੀਕਲ ਸਰਵਿਸ ਯੂਨੀਅਨ (ਹਿਰਾਵਲ ਦਸਤਾ) ਦੇ ਰਿਟਾਇਰ ਅਤੇ ਇਫਟੂ ਦੇ ਆਗੂ ਕਾਮਰੇਡ ਸ੍ਰੀ ਨਾਥ ਜੀ, ਰਾਮ ਚੰਦ, ਸੁਰਿੰਦਰ ਸਿੰਘ ਖਾਲਸਾ ਆਦਿ ਹਾਜਰ ਸਨ।

