ਜੇਲਾਂ ‘ਚ ਬੰਦ ਨਰਸਾਂ ਦੇਹੱਕ ‘ਚ ਰੋਸ ਮੁਜ਼ਾਹਰਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਰਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ ਦੀਆਂ ਠੇਕਾ ਅਧਾਰਤ ਨਰਸਾਂ ਜੋ ਨਾਭਾ ਅਤੇ ਪਟਿਆਲਾ ਜੇਲ੍ਹਾਂ ਵਿੱਚ ਬੰਦ ਕੀਤੀਆਂ ਹੋਈਆਂ ਹਨ ਦੇ ਹੱਕ ਵਿੱਚ ਪੰਜਾਬ ਸੁਬਾਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਟਰੇਡ ਯੂਨੀਅਨ ਕੌਂਸਲ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਰੈਲੀ ਕੀਤੀ ਗਈ, ਰਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਚੋਥਾ ਦਰਜਾ ਕਰਮਚਾਰੀਆਂ ਨੇ ”ਕੰਮ ਛੱਡੋ ਹੜਤਾਲ” ਕਰਕੇ ਰੈਲੀ ਵਿੱਚ ਸ਼ਾਮਲ ਹੋਏ। ਹਸਪਤਾਲ ਦੇ ਆਊਟ ਡੋਰ ਤੋਂ ਸਮੂੰਹ ਮੁਲਾਜਮ ਅਤੇ ਨਰਸਿੰਗ ਸਟਾਫ (ਠੇਕਾ ਅਧਾਰਤ) ਵਲੋਂ ਫੁਹਾਰਾ ਚੌਂਕ ਤੱਕ ਰੋਸ ਮੁਜਾਹਰਾ ਕੀਤਾ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਰਸਿੰਗ ਆਗੂ ਕਰਮਜੀਤ ਕੌਰ ਔਲਖ ਸਮੇਤ ਸਾਰੀਆਂ ਨਰਸਿੰਗ ਸਟਾਫ ਤੇ ਦਰਜ ਕੇਸਾਂ ਨੂੰ ਵਾਪਸ ਲਿਆ ਜਾਵੇ ਅਤੇ ਇਨ੍ਹਾਂ ਰਿਹਾਈ ਬਗੈਰ ਕਿਸੇ ਸ਼ਰਤ ਤੋਂ ਕੀਤੀ ਜਾਵੇ।
ਇਸ ਮੌਕੇ ਤੇ ਮੁਲਾਜਮਾਂ ਦੇ ਜੋ ਪ੍ਰਮੁੱਖ ਆਗੂ ਹਾਜਰ ਸਨ ਉਨ੍ਹਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ, ਉਤਮ ਸਿੰਘ ਬਾਗੜੀ, ਰਾਮ ਕਿਸ਼ਨ, ਮੁਕੇਸ਼ ਕੁਮਾਰ, ਮੰਗਤ ਰਾਮ, ਰਜਿੰਦਰ ਕੁਮਾਰ, ਅਮਰ ਨਾਥ, ਰਾਮ ਬਾਬੂ, ਅਮਰਜੀਤ ਧਾਲੀਵਾਲ, ਗੁਰਮੁੱਖ ਸਿੰਘ, ਜਸਵੰਤ ਸਿੰਘ, ਨਰਿੰਦਰ ਸਿੰਘ, ਚਮਨ ਲਾਲ, ਰਾਕੇਸ਼ ਕੁਮਾਰ, ਸੂਰਜ ਯਾਦਵ, ਸ਼ਾਮ ਸਿੰਘ, ਸੁਰਿੰਦਰ ਸਿੰਘ ਆਦਿ ਸ਼ਾਮਲ ਸਨ।
ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਨਰਸਿੰਗ ਸਟਾਫ ਦੀਆਂ ਤਨਖਾਹਾਂ ਵਿੱਚ 33 ਫੀਸਦੀ ਵਾਧੇ ਦਾ ਪੱਤਰ ਸਕੱਤਰ ਪੰਜਾਬ ਸਰਕਾਰ ਖੋਜ ਮੈਡੀਕਲ ਤੇ ਸਿੱਖਿਆ ਨੇ ਜਾਰੀ ਕਰ ਦਿੱਤਾ ਹੈ, ਇਨ੍ਹਾਂ ਦੱਸਿਆ ਕਿ ਯੂਨੀਅਨ ਆਗੂਆਂ ਦੀ ਮੀਟਿੰਗ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ. ਬੀ.ਐਲ. ਭਾਰਦਵਾਜ, ਮੈਡੀਕਲ ਸੁਪਰਡੈਂਟ, ਡਾ. ਭੁਪਿੰਦਰ ਸਿੰਘ ਬਰਾੜ ਤੇ ਹੋਰ ਅਧਿਕਾਰੀਆਂ ਨਾਲ ਹੋਈ, ਉਨ੍ਹਾਂ ਵੱਲੋਂ ਇਹ ਪੱਤਰ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ, ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਨਰਸਿੰਗ ਸਟਾਫ ਦੀ ਰਿਹਾਈ ਲਈ, ਜਿਲਾ ਪ੍ਰਸ਼ਾਸ਼ਨ ਨਾਲ ਵੀ ਗੱਲਬਾਤ ਕੀਤੀ ਸੀ ਤੇ ਇਕ ਮੈਮੋਰੰਡਮ ਵੀ ਦਿੱਤਾ ਗਿਆ ਹੈ ਇਨ੍ਹਾਂ ਐਲਾਨ ਕੀਤਾ ਕਿ ਮਿਤੀ 23-11-2016 ਨੂੰ ਤਹਿਸੀਲਾਂ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ, ਮਿਤੀ 24-11-2016 ਨੂੰ ਝੰਡਾ ਮਾਰਚ ਕਰਕੇ ਬਿਜਲੀ ਬੋਰਡ ਦੇ ਮੁੱਖ ਦਫਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਜਾਵੇਗੀ ਅਤੇ ਮਿਤੀ 25-11-2016 ਨੂੰ ਲੁਧਿਆਣਾ ਵਿਖੇ ਸਮੂੰਹ ਜੱਥੇਬੰਦੀਆਂ ਦੀ ਹੋ ਰਹੀ ਮਹਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਚੋਥਾ ਦਰਜਾ ਕਰਮਚਾਰੀ ਸ਼ਾਮਲ ਹੋਣਗੇ।

