ਪਟਿਆਲਾ

ਮਾਮਲਾ ਗੁਰਬਖਸ਼ ਕਾਲੋਨੀ ‘ਚ ਬਣੇ ਮਾਲ ਦਾ : ਕੋਂਸਲਰ ਨੇ ਮਾਲਕਾਂ ਖਿਲਾਫ਼ ਕੇਸ ਠੋਕਿਆ ਮਾਣਹਾਨੀ ਦਾ ਕੇਸ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਗੁਰਬਖਸ਼ ਕਾਲੋਨੀ ਮੇਨ ਰੋਡ ਤੇ ਬਣ ਰਹੇ ਮਾਲ ਦਾ ਮਾਮਲਾ ਬੀਤੇ ਦਿਨੀ ਫੇਰ ਗਰਮਾ ਗਿਆ ਹੈ।ਦੱਸਣਯੋਗ ਹੈ ਕਿ ਇਸ ਮਾਲ ਦੇ ਸ਼ੁਰੂ ਹੋਣ ਤੋ ਇਹ ਵਿਵਾਦਾ ਵਿਚ ਘਿਰਿਆ ਰਿਹਾ ਹੈ

।ਨਜਾਇਜ ਢੰਗ ਨਾਲ ਬਣ ਰਹੇ ਇਸ ਮਾਲ ਦੇ ਸ਼ੁਰੂ ਹੁੰਦੇ ਹੀ ਗਲਤ ਢੰਗ ਨਾਲ ਨਕਸ਼ਾ ਪਾਸ ਕਰਵਾਉਣ ਦੇ ਚੱਕਰ ਵਿੱਚ ਪਹਿਲਾ ਵੀ ਇੱਕ ਏ ਟੀ ਪੀ ਨੂੰ ਸੰਸਪੈਡ ਕਰ ਦਿੱਤਾ ਗਿਆ ਸੀ।ਹੁਣ ਇਸ ਮਾਮਲੇ ਵਿੱਚ ਇਲਾਕੇ ਦੇ ਕੌਸਲਰ ਰਛਪਾਲ ਸਿੰਘ ਤੇ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਸੀ ਜਦੋ ਕਿ ਇਸ ਦੇ ਉਲਟ ਰਛਪਾਲ ਸਿੰਘ ਨੇ ਇਸ ਦੋਸ਼ ਨੂੰ ਨਕਾਰਦਿਆ ਮਾਲ ਦੇ ਮਾਲਿਕਾ ਦੇ ਖਿਲਾਫ ਕੋਰਟ ਵਿੱਚ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਹੈ।ਕੌਸਲਰ ਨੇ ਨਿਗਮ ਦੀ ਢਿੱਲੀ ਕਾਰਗੁਜਾਰੀ ਦਾ ਜਿਕਰ ਕਰਦਿਆ ਕਿਹਾ ਕਿ ਨਿਗਮ ਦੇ ਹਾਊਸ ਵਿਚ ਮਤਾ ਪਾਸ ਹੋਇਆ ਸੀ ਕਿ ਗਲਤ ਢੰਗ ਨਾਲ ਬਨਣ ਵਾਲੇ ਮਾਲ ਦਾ ਮਤਾ ਪ੍ਰਸੀਡਿੰਗ ਵਿਚ ਭੇਜਿਆ ਗਿਆ ਹੈ ਪਰ ਜਦੋ ਕਈ ਚਿਰ ਬਾਅਦ ਨਿਗਮ ਪ੍ਰਸ਼ਾਸ਼ਨ ਵਲੋ ਕੋਈ ਕਾਰਵਾਈ ਨਾ ਦੇਖਦਿਆ ਜਦੋ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਮਤਾ ਪ੍ਰਸੀਡਿੰਗ ਵਿੱਚੋ ਗਾਇਬ ਸੀ।ਜਦ ਕਿ ਇਸ ਦੇ ਉਲਟ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਜਲਦ ਕਾਰਵਾਈ ਕਰਕੇ ਬਿਲਡਿੰਗ ਢਾਈ ਜਾਣ ਤੱਕ ਦਾ ਹੁਕਮ ਵੀ ਕੀਤਾ ਜਾਂਦਾਂ ਹੇ।ਉਹਨਾਂ ਦੱਸਿਆ ਕਿ Àਹ ਕਈ ਵਾਰ ਨਿਗਮ ਨੂੰ ਇਸ ਤਰ੍ਹਾਂ ਦੇ ਮਾਲ ਬਨਣ ਦੀਆ ਜਰੂਰੀ ਹਦਾਇਤਾ ਬਾਰੇ ਮੁੜ ਜਾਣੂ ਕਰਵਾ ਚੁੱਕੇ ਹਨ ਪਰ ਨਿਗਮ ਵੱਲੋ ਕੋਈ ਵੀ ਕਾਰਗੁਜਾਰੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਣ ਦੇ ਹੋਰ ਵਰਗੀ ਹੋਈ ਪਈ ਹੈ।
ਇਨਾਂ ਸਵਾਲਾ ਸੰਬੰਧੀ ਏ ਟੀ ਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਨਕਸ਼ਾ ਸ਼ੋ ਰੂਮ ਦਾ ਹੀ ਪਾਸ ਕੀਤਾ ਗਿਆ ਸੀ ਪਰ ਹੁਣ ਨਜਾਇਜ ਤਰੀਕੇ ਨਾਲ ਪਾਰਟੀਸ਼ਨ ਕਰਕੇ ਦੁਕਾਨਾ ਵੇਚਣ ਦੇ ਮਾਮਲੇ ਤੇ ਕਾਰਵਾਈ ਕਰਦਿਆ ਪਾਰਟੀਸ਼ਨ ਤੋੜ ਦਿੱਤੀ ਗਈ ਹੈ।ਇਸ ਦੇ ਨਾਲ ਹੀ ਉਹਨਾਂ ਪਾਣੀ ਦੇ ਮਸਲੇ ਤੇ ਚੁਟਕੀ ਲੈਦਿਆਂ ਕਿਹਾ ਕਿ ਅਜੇ ਨਿਗਮ ਕੋਲ ਟ੍ਰੀਟਮੈਂਟ ਪਾਣੀ ਨਹੀ ਹੈ ਇਸ ਲਈ ਅਜੇ ਸਮਰਸੀਬਲ ਤੇ ਕੋਈ ਰੋਕ ਨਹੀ ਲਾਈ ਜਾ ਸਕਦੀ।ਜਦ ਕਿ ਇਸ ਦੇ ਉਲਟ ਨਕਸ਼ਾ ਪਾਸ ਕਰਨ ਵੇਲੇ ਨਕਸ਼ੇ ਤੇ ਵੱਡੇ ਅੱਖਰਾ ਨਾਲ ਲਿਖਿਆ ਸੀ ਕਿ ਇਸ ਜਗ੍ਹਾਂ ਤੇ ਸਮਰਸੀਬਲ ਲਾ ਕੇ ਕੋਈ ਉਸਾਰੀ ਨਾ ਕਿੱਤੀ ਜਾਵੇ।

Leave a Reply

Your email address will not be published. Required fields are marked *