ਪਟਿਆਲਾ

ਯੂਥ ਕਾਂਗਰਸੀਆਂ ਨੇ ਕੀਤਾ ਅਰਵਿੰਦ ਕੇਜਰੀਵਾਲ ਦਾ ਘੇਰਾਓ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਕੇਜਰੀਵਾਲ ਚੂੜੀਆ ਪਾਓ, ਕੇਜਰੀਵਾਲ ਵਾਪਸ ਜਾਓ ਦੇ ਲਗਾਏ ਨਾਅਰੇ ਲਗਾਉਂਦਿਆਂ ਯੂਥ ਕਾਂਗਰਸ ਲੋਕ ਸਭਾ ਦੇ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਘੇਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ।

ਮੌਕੇ ‘ਤੇ ਹੀ ਭਾਰੀ ਪੁਲਸ ਫੋਰਸ ਨੇ ਯੂਥ ਕਾਂਗਰਸੀਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਂਗਰਸ ਪਾਰਟੀ ਦੇ ਆਗੂ ਆਪਣਾ ਰੋਸ ਪ੍ਰਦਰਸ਼ਨ ਕਰਨ ਵਿਚ ਸਫਲ ਰਹੇ। ਇਸ ਮੌਕੇ ਜਿੰਮੀ ਡਕਾਲਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਤੌਰ ‘ਤੇ ਦਿੱਲੀ ਵਿਚ ਕੇਜਰੀਵਾਲ ਅਤੇ ਉਹਨਾਂ ਦੀ ਸਰਕਾਰ ਫੇਲ ਹੋ ਚੁੱਕੀ ਹੈ ਪਰ ਕੇਜਰੀਵਾਲ ਪੰਜਾਬ ਦੀ ਰਾਜਨੀਤੀ ਵਿਚ ਚਮਕਣ ਅਤੇ ਕਾਬਜ ਹੋਣ ਲਈ ਨਿਤ ਨਵੇਂ ਹਥਕੰਡੇ ਅਪਣਾ ਰਹੇ ਹਨ। ਪੰਜਾਬ ਵਿਚ ਆਪ ਪਾਰਟੀ ਦੀਆਂ
ਟਿਕਟਾਂ ਦੀ ਵੰਡ ਤੋਂ ਬਾਅਦ ਹਰ ਜ਼ਿਲੇ ਵਿਚ ਬਗਾਵਤੀ ਸੁਰ ਸ਼ੁਰੂ ਹੋ ਗਏ ਹਨ ਅਤੇ ਆਮ ਆਦਮੀ ਪਾਰਟੀ ਨਾਲ ਜੁੜਿਆ ਹਰ ਵਿਅਕਤੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਪੰਜਾਬ ਦੇ ਪਾਣੀਆਂ ਉਪਰ ਰੌਲਾ ਪਾਉਣ ਵਾਲੇ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਿੱਧੇ ਤੌਰ ‘ਤੇ ਚੁੱਪੀ ਧਾਰ ਲਈ ਹੈ ਜੋ ਕਿ ਉੁਹਨਾਂ ਦੀ ਦੋਗਲੀ ਰਾਜਨੀਤੀ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਾਸੀ ਆਉਣ ਵਾਲੀਆਂ ਚੋਣਾਂ ਵਿਚ ਕੇਜਰੀਵਾਲ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ ਅਤੇ ਆਪ ਪਾਰਟੀ ਨੂੰ ਮੂੰਹ ਨਹੀਂ ਲਗਾਉੁਣਗੇ। ਆਉੁਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਪੱਸ਼ਟ ਬਹੁਮਤ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਪੰਜਾਬ ਵਾਸੀ ਮੁੜ ਤੋਂ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰਨਗੇ। ਇਸ ਮੌਕੇ ਅਨਿਲ ਮੌਦਗਿਲ, ਤਾਰਾ ਦੱਤ, ਸੰਦੀਪ ਮਲਹੋਤਰਾ, ਅਮਨਦੀਪ ਸਿੰਘ ਅਮਨੀ, ਮਨੂੰ ਬੁੱਟਰ ਸੈਪ, ਗੁੱਗੀ ਜੈ ਸਿੰਘ ਪੁਰ, ਪਰਮਿੰਦਰ ਨੱਸੂਪੁਰ, ਮਨਮੋਹਨ ਬੀਬੀਪੁਰ, ਰਿੰਕੂ ਡਕਾਲਾ, ਸੁੱਚਾ ਸਿੰਘ, ਵਿੱਕੀ ਸੰਧੂ, ਨਵਜੋਤ ਨੱਸੂਪੁਰ ਅਤੇ ਪਲਵਿੰਦਰ ਆਦਿ ਯੂਥ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *