ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ: ਗਰੋਵਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਯੂਥ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਕੁਆਰਡੀਨੇਟਰ ਸਤਿੰਦਰ ਸਿੰਘ ਸ਼ੱਕੂ ਗਰੋਵਰ ਨੇ ਸਥਾਨਕ ਲਕੱੜ ਮੰਡੀ ਪਟਿਆਲਾ ਵਿਖੇ ਯੂਥ ਵਰਕਰਾਂ ਦੀ ਮੀਟਿੰਗ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ।
ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਹੁਣ ਪੰਜਾਬ ਵਿੱਚ ਚੌਣਾਂ ਨਜ਼ਦੀਕ ਆਉਂਦਿਆ ਵੇਖ ਹੁਣ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਵੱਡੇ-ਵੱਡੇ ਐਲਾਨਾ ਨਾਲ ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਕਾਂਗਰਸ ਦੇ ਇਕ ਏਜੰਟ ਵਜੋਂ ਕੰੰਮ ਕਰ ਰਿਹਾ ਹੈ ਅਤੇ ਰੋਜਾਨਾ ਹੀ ਨਵੇਂ ਡਰਾਮੇ ਕਰ ਕੇ ਕਦੇ ਨੌਜਵਾਨ ਵਰਗ, ਵਪਾਰੀ ਵਰਗ, ਕਿਸਾਨ ਵਰਗ ਤੇ ਹੁਣ ਦਲਿਤ ਵਰਗ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਪੰਜਾਬੀਅਤ ਦਾ ਨੁਕਸਾਨ ਕਰਨਾ ਚਾਹੁੰਦਾ ਹੈ। ਯੂਥ ਨੇਤਾ ਗਰੋਵਰ ਨੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨਾਲ ਲਿਪਟੀ ਹੋਈ ਹੈ ਤੇ ਇਸ ਪਾਰਟੀ ਦੇ ਬਾਹਰਲੇ ਸੂਬਿਆਂ ਤੋਂ ਥਾਪੇ ਗਏ ਆਗੂਆਂ ਤੇ ਪਾਰਟੀ ਟਿਕਟ ਦੇ ਬਦਲੇ ਉਮੀਦਵਾਰਾਂ ਤੋਂ ਕਰੋੜਾਂ ਰੁਪਏ ਦੀ ਮੰਗ ਕਰਨ ਨਾਲ ਇਸ ਪਾਰਟੀ ਦਾ ਅਸਲ ਚਹਿਰਾ ਨੰਗਾ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਦਾਲ ਨਹੀਂ ਗਲਣ ਵਾਲੀ ਤੇ ਆਉਂਦਿਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਗਾਉਣਾ ਅਤੇ ਇਹ ਪਾਰਟੀ ਸਿਰਫ ਤੇ ਸਿਰਫ ਦੂਸਰੀ ਪਾਰਟੀਆਂ ਤੋਂ ਨਕਾਰੇ ਹੋਏ ਲੀਡਰਾਂ ਤੇ ਹਾਸ ਕਲਾਕਾਰਾਂ ਦੀ ਪਾਰਟੀ ਹੈ ਤੇ ਅਜਿਹੇ ਆਗੂ ਆਪਣੇ ਸਵਾਰਥ ਤੇ ਰਾਜਨੀਤਿਕ ਭੱਵਿਖ ਲਈ ਪੰਜਾਬ ਦੇ ਲੋਕਾਂ ਦਾ ਕਦੇ ਭੱਲਾ ਨਹੀਂ ਕਰ ਸਕਦੇ। ਯੂਥ ਆਗੂ ਗਰੋਵਰ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਅਕਾਲੀ ਭਾਜਪਾ ਸਰਕਾਰ ਤੋਂ ਹਰ ਇਕ ਵਰਗ ਖੁੱਸ਼ ਹੈ ਤੇ ਰੋਜ਼ਾਨਾ ਹੀ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਅੱਜ ਅਕਾਲੀ ਭਾਜਪਾ ਦੀ ਮਜ਼ਬੂਤ ਸਾਕ ਤੋਂ ਡਰਦਿਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਕਾਫੀ ਫਿਕਰਮੰਦ ਹਨ। ਉਹਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਨਿਭਾਵੇਗਾ ਅਤੇ ਸੂਬੇ ਵਿੱਚ ਅਕਾਲੀ ਭਾਜਪਾ ਸ਼ਾਨ ਨਾਲ ਤੀਜੀ ਵਾਰ ਸਰਕਾਰ ਬਣਾਵੇਗੀ।
ਇਸ ਦੌਰਾਨ ਗੁਰਮੀਤ ਸਿੰਘ ਮੀਤਾ ਦੀ ਅਗਵਾਈ ਹੇਠ ਯੂਥ ਆਗੂ ਸਤਿੰਦਰ ਸਿੰਘ ਗਰੋਵਰ ਤੇ ਅਕਾਲੀ ਨੇਤਾ ਰਵਿੰਦਰ ਸਿੰਘ ਵਿੰਦਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਗਰੋਵਰ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ, ਜਸਪਾਲ ਸਿੰਘ ਪ੍ਰਿੰਸ, ਭਲਿੰਦਰ ਸਿੰਘ, ਗੁਰਜੀਤ ਸਿੰਘ, ਸੰਦੀਪ ਸਿੰਘ, ਜਸਕਿਰਤ ਸਿੰਘ, ਕਮਲਪ੍ਰੀਤ ਸਿੰਘ, ਗੁਰਇਕਬਾਲ ਸਿੰਘ, ਬੱਬਲੂ, ਮਨਪ੍ਰੀਤ ਸਿੰਘ ਬਿੰਦਰਾ ਆਦਿ ਤੋਂ ਇਲਾਵਾ ਅਣਗਿਣ ਯੂਥ ਵਰਕਰ ਹਾਜ਼ਰ ਸਨ।

