ਪਟਿਆਲਾ

ਪ੍ਰਨੀਤ ਕੌਰ ਨੇ ਸੁਣੀਆਂ ਵਾਰਡ ਨੰ 27 ਦੀਆਂ ਸਮੱਸਿਆਵਾਂ

ਸਮੱਸਆਿਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਦਾ ਦਿਵਾਇਆ ਭਰੋਸਾ
ਪਟਿਆਲਾ 26 ਨਵੰਬਰ (ਮਧੂਸਾਰ ਬਿਊਰੋ)
ਕਾਂਗਰਸ ਪਾਰਟੀ ਦੇ ਵਾਰਡ ਨੰ 27 ਮਥੁਰਾ ਕਲੋਨੀ ਤੋਂ ਸਾਬਕਾ ਕੌਂਸਲਰ ਹਰੀਸ਼ ਅਗਰਵਾਲ ਅਤੇ ਰੇਖਾ ਅਗਰਵਾਲ ਦੀ ਅਗਵਾਈ ਹੇਠ ਵਾਰਡ ਨਿਵਾਸੀਆਂ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ.ਕੇ ਸ਼ਰਮਾ,ਬਲਾਕ ਪ੍ਰਧਾਨ ਕੇ.ਕੇ ਮਲਹੋਤਰਾ ਅਤੇ ਜ੍ਹਿਲਾ ਕਾਂਗਰਸ ਦੇ ਮੀਡੀਆ ਇੰਚਾਰਜ ਜ਼ਸਵਿੰਦਰ ਜੁਲਕਾ ਵੀ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਮੀਟਿੰਗ ਵਿੱਚ ਭਾਗ ਲਿਆ।ਇਸ ਮੌਕੇ ਪ੍ਰਨੀਤ ਕੌਰ ਨੇ ਇਲਾਕੇ ਵਿੱਚ ਟੁੱਟੀਆ ਸੜਕਾਂ,ਸੀਵਰੇਜ਼ ਜਾਮ,ਟੁੱਟੀਆਂ ਹੋਈਆਂ ਸਟਰੀਟ ਲਾਈਟਾ ਅਤੇ ਕੂੜੇ ਆਦਿ ਦੀਆਂ ਅਨੇਕਾ ਸਮੱਸਿਆਵਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ।ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀਆਂ ਨੇ ਪਟਿਆਲਾ ਸ਼ਹਿਰ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ।ਪਟਿਆਲਾ ਸ਼ਹਿਰ ਦੇ ਹਰ ਵਾਰਡ ਵਿੱਚ ਸਮੱਸਿਆਵਾਂ ਦਾ ਅੰਬਾਰ ਲੱਗਿਆ ਹੋਇਆ ਹੈ,ਜਦੋਂ ਕਿ ਅਕਾਲੀ ਆਗੂ ਸਿਰਫ ਕਾਗਜਾਂ ਵਿੱਚ ਹੀ ਵਿਕਾਸ ਦਿਖਾ ਕੇ ਵਾਹ ਵਾਹ ਖੱਟ ਰਹੇ ਹਨ।ਉਹਨਾਂ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਵਾਰਡ ਨੰ 27 ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇਗਾ ਅਤੇ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਇਸ ਮੌਕੇ ਅਮਰਜੀਤ ਕੌਰ ਭੱਠਲ,ਸੁਰਿੰਦਰ ਸ਼ਰਮਾ,ਬੰਤ ਕੌਰ,ਰਾਜੇਸ਼ ਕੁਮਾਰ,ਸੁਰਿੰਦਰ ਸ਼ਰਮਾ,ਮੁਕੇਸ਼ ਕੁਮਾਰ,ਸਾਗਰ ਮਲਹੋਤਰਾ,ਸੁਨੀਲ ਜ਼ੌਸ਼ੀ,ਬਬਲੀ ਰਾਣੀ,ਦੀਪਕ ਕੁਮਾਰ,ਰਜਿੰਦਰ ਕੁਮਾਰ,ਨਰੇਸ਼ ਜਿੰਦਲ, ਰਮਨ ਚੌਹਾਨ,ਆਸ਼ਾ ਰਾਣੀ,ਗੁਰਦੇਵ ਕੌਰ,ਚਾਂਦ ਕਸ਼ਯਪ,ਕੇਸਰ ਸਿੰਘ,ਸਮਸ਼ੇਰ ਸਿੰਘ,ਜੀਤ ਸਿੰਘ,ਕਿਸ਼ਨ ਗੋਪਾਲ,ਕਸ਼ਮੀਰਾ ਸਿੰਘ ਅਤੇ ਮੀਡੀਆਂ ਇੰਚਾਰਜ ਜ਼ਸਵਿੰਦਰ ਜੁਲਕਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *