ਆਪ ਸਰਕਾਰ ਹਰ ਪੱਖ ਤੋਂ ਬੁਰੀ ਤਰ੍ਹਾਂ ਫੇਲ੍ਹ:– ਰਾਜੂ ਖੰਨਾ।
ਅਮਲੋਹ ਸ਼ਹਿਰ ਦੀਆਂ ਸਮੱਸਿਆਂਵਾਂ ਨੂੰ ਲੈਕੇ ਆਗੂਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ।
20 ਮਾਰਚ ਦੇ ਧਰਨੇ ਵਿੱਚ ਵੱਡੀ ਗਿਣਤੀ ਹਲਕਾ ਵਾਸੀਆਂ ਨੂੰ ਪੁੱਜਣ ਦੀ ਕੀਤੀ ਅਪੀਲ।
ਅਮਲੋਹ,14 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਗਵੰਤ ਮਾਨ ਦੀ ਆਪ ਸਰਕਾਰ ਹਰ ਪੱਖ ਤੋਂ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਜਿਸ ਲਈ ਸਰਕਾਰ ਤੋਂ ਖ਼ਫ਼ਾ ਹਰ ਵਰਗ ਸਰਕਾਰ ਤੇ ਆਪ ਆਗੂਆਂ ਨੂੰ ਸਬਕ਼ ਸਿਖਾਉਣ ਲਈ ਤਿਆਰ ਬਰ ਤਿਆਰ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੀਆਂ ਸਮੱਸਿਆਂਵਾਂ ਨੂੰ ਲੈਕੇ ਪਾਰਟੀ ਦਫ਼ਤਰ ਅਮਲੋਹ ਵਿਖੇ ਸ਼ਹਿਰ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਨਗਰ ਕੌਂਸਲ ਅਮਲੋਹ,ਆਪ ਸਰਕਾਰ ਤੇ ਪ੍ਰਸ਼ਾਸਨ ਸ਼ਹਿਰ ਦੀਆਂ ਸਮੱਸਿਆਂਵਾਂ ਹੱਲ ਕਰਨ ਵਿੱਚ ਬੇਬੱਸ ਦਿਖਾਈ ਦੇ ਰਹੇ ਹਨ। ਕਿਉਂਕਿ ਸ਼ਹਿਰ ਵਾਸੀ ਵਾਰ ਵਾਰ ਆਪਣੀਆਂ ਸਮੱਸਿਆਂਵਾਂ ਨਗਰ ਕੌਂਸਲ ਅਧਿਕਾਰੀਆਂ ਤੇ ਹਲਕਾ ਵਿਧਾਇਕ ਪਾਸ ਲੈਕੇ ਜਾ ਰਹੇ ਹਨ ਪਰ ਉਹਨਾਂ ਦੀ ਕਿਸੇ ਵੀ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਤਹਿਤ ਆਪ ਸਰਕਾਰ ਦੀਆਂ ਨਕਾਮੀਆ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈਕੇ 12 ਵਜੇ ਤੱਕ ਐਸ ਡੀ ਐਮ ਦਫਤਰ ਅਮਲੋਹ ਅੱਗੇ ਵਿਸ਼ਾਲ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸਨ ਕਰਦੇਂ ਹੋਏ
ਐਸ ਡੀ ਐਮ ਅਮਲੋਹ ਨੂੰ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ। ਰਾਜੂ ਖੰਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਹਤਾਂ ਪ੍ਰਦਾਨ ਕਰਨ ਦੀ ਥਾਂ ਪਿਛਲੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਵਿੱਚ ਕਟੌਤੀਆਂ ਕਰਕੇ ਗਰੀਬ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਹਿਣ ਨਹੀਂ ਕਰੇਗਾ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਤੁਰੰਤ ਲਾਗੂ ਕਰਵਾਉਣ ਲਈ 20 ਮਾਰਚ ਦੇ ਰੋਸ ਧਰਨੇ ਵਿੱਚ ਹੁੰਮ ਹੁਮਾ ਕੇ ਪੁੱਜੋ ਤਾ ਦੋ ਭਗਵੰਤ ਮਾਨ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।ਇਸ ਮੌਕੇ ਤੇ ਨਗਰ ਕੌਂਸਲ ਅਮਲੋਹ ਦੀਆਂ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸਾਬਕਾ ਪ੍ਰਧਾਨ ਨਗਰ ਕੌਂਸਲ ਵਿੱਕੀ ਮਿੱਤਲ,ਸੀਨੀਅਰ ਯੂਥ ਆਗੂ ਕਮਲਜੀਤ ਸਿੰਘ ਗਿੱਲ, ਹਲਕਾ ਪ੍ਰਧਾਨ ਡਾ ਅਰੁਜਨ ਸਿੰਘ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਕੌਂਸਲਰ ਬਲਤੇਜ ਸਿੰਘ, ਸਾਬਕਾ ਪ੍ਰਧਾਨ ਜਰਨੈਲ ਸਿੰਘ ਜੈਲਾ, ਯੂਥ ਆਗੂ ਅਜੀਤਪਾਲ ਸਿੰਘ, ਸਾਬਕਾ ਕੌਂਸਲਰ ਜਗਤਾਰ ਸਿੰਘ ਜੱਗਾਂ, ਰਣਜੀਤ ਸਿੰਘ ਘੋਲਾ, ਜਥੇਦਾਰ ਕਾਹਲਾ ਸਿੰਘ ਬੈਣੀ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਪਰਮਿੰਦਰ ਸਿੰਘ ਨੀਟਾ ਸੰਧੂ,ਰੂਪ ਸਿੰਘ ਅਮਲੋਹ, ਐਡਵੋਕੇਟ ਸੀਤਲ ਸ਼ਰਮਾ, ਬਲਵੰਤ ਸਿੰਘ ਮਾਨ,ਮਹਾਂ ਸਿੰਘ ਅਮਲੋਹ, ਸੁਰਿੰਦਰ ਸਿੰਘ ਜੇ ਈ,ਪੰਕਜ ਅਰੌੜਾ, ਬਹਾਦਰ ਸਿੰਘ ਅਮਲੋਹ, ਚਰਨਜੀਤ ਸਿੰਘ ਗੋਲਡੀ,ਗੁਰਮੇਲ ਸਿੰਘ ਅਮਲੋਹ, ਗੁਰਪ੍ਰੀਤ ਸਿੰਘ ਗੁਰੀ,ਰਾਜਨ ਅਰੌੜਾ, ਦਰਸ਼ਨ ਸਿੰਘ ਔਲਖ,ਬੀਬੀ ਸਤਵਿੰਦਰ ਕੌਰ ਗਿੱਲ,ਬੀਬੀ ਗੁਰਮੀਤ ਕੌਰ ਵਿਰਕ, ਦਰਬਾਰਾ ਸਿੰਘ ਸਲਾਣਾ,ਗੁਰਦੀਪ ਸਿੰਘ ਮੰਡੋਫਲ,ਯੂਥ ਆਗੂ ਕਾਲਾ ਗੋਸਲ,ਮਿੱਟੂ ਅਰੌੜਾ, ਬਿੱਟੂ ਕੈਂਥ,ਬਾਬਾ ਗੁਰਦਿਆਲ ਸਿੰਘ, ਮਾਸਟਰ ਦਰਸ਼ਨ ਸਿੰਘ, ਤਰਸੇਮ ਸਿੰਘ ਅਮਲੋਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਆਗੂ ਤੇ ਵਰਕਰ ਹਾਜ਼ਰ ਸਨ।

