ਅਕਾਲੀ ਭਾਜਪਾ ਸਰਕਾਰ ਖਿਲਾਫ ਲੋਕਾਂ ਵਿੱਚ ਭਾਰੀ ਰੋਸ-ਕੈਪਟਨ ਅਮਰਿੰਦਰ
ਓ.ਬੀ.ਸੀ ਸੈਲ ਕਾਂਗਰਸ ਪਾਰਟੀ ਦਾ ਅਹਿਮ ਹਿੱਸਾ-ਕੈਪਟਨ ਅਮਰਿੰਦਰ
ਪਟਿਆਲਾ (ਮਧੂਸਾਰ ਬਿਊਰੋ)
ਓ.ਬੀ.ਸੀ ਡਿਪਾਰਟਮੈਂਟ ਪਟਿਆਲਾ ਦਿਹਾਤੀ ਦੇ ਚੇਅਰਮੈਨ ਗੁਰਭਜਨ ਸਿੰਘ ਲਚਕਾਣੀ ਦੀ ਅਗਵਾਈ ਹੇਠ ਇੱਕ ਵਫਦ ਨੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਮੌਕੇ ਲਚਕਾਣੀ ਨੇ ਓ.ਬੀ.ਸੀ ਡਿਪਾਰਟਮੈਂਟ ਦੇ ਤਹਿਤ ਇਲਾਕੇ ਵਿੱਚ ਕਾਂਗਰਸ ਪਾਰਟੀ ਲਈ ਕੀਤੀਆ ਜਾ ਰਹੀਆ ਗਤੀਵਿਧੀਆਂ ਅਤੇ ਕੰਮਾ ਤੋਂ ਕੈਪਟਨ ਨੂੰ ਜਾਣੂ ਕਰਵਾਇਆ।ਇਸ ਮੌਕੇ ਕੈਪਟਨ ਅਮਰਿੰਦਰ ਨੇ ਬੋਲਦਿਆ ਕਿਹਾ ਕਿ ਓ.ਬੀ.ਸੀ ਡਿਪਾਰਟਮੈਂਟ/ਸੈਲ ਕਾਂਗਰਸ ਪਾਰਟੀ ਦਾ ਇੱਕ ਅਹਿਮ ਹਿੱਸਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਇੱਕ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ ਕਿਉਂਕਿ ਮੌਜੂਦਾ ਸਮੇਂ ਵਿੱਚ ਅਕਾਲੀ ਭਾਜਪਾ ਸਰਕਾਰ ਖਿਲਾਫ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦਾ ਫਾਇਦਾ ਕਾਂਗਰਸ ਨੂੰ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਵੱਡੇ ਪੱਧਰ ਤੇ ਮਿਲੇਗਾ।ਇਸ ਮੌਕੇ ਗੁਰਭਜਨ ਲਚਕਾਣੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਕੀਨ ਦਿਵਾਇਆ ਕਿ ਉਹਨਾਂ ਅਤੇ ਵੱਲੋਂ ਓ.ਬੀ.ਸੀ ਸੈਲ ਵੱਲੋਂ ਇੱਕ-ਇੱਕ ਵੋਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਪੁਆ ਕੇ 2017 ਵਿੱਚ ਬਣਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਜਾਵੇਗਾ।ਇਸ ਮੌਕੇ ਅਮਰੀਕ ਸਿੰਘ ਧਨੋਰਾ ਬਲਾਕ ਚੇਅਰਮੈਨ,ਕੁਲਵੰਤ ਸਿੰਘ ਲਚਕਾਣੀ ਵਾਈਸ ਚੇਅਰਮੈਨ,ਗੁਰਸਿਮਰਨ ਦੀਪ ਸਿੰਘ ਮੀਤ ਪ੍ਰਧਾਨ,ਪਰਮਿੰਦਰ ਸਿੰਘ ਜਨਰਲ ਸਕੱਤਰ,ਜ਼ਸਬੀਰ ਸਿੰਘ ਪੰਚ,ਹਾਕਮ ਸਿੰਘ ਸਕੱਤਰ ਅਤੇ ਟਹਿਲ ਸਿੰਘ ਆਦਿ ਮੌਕੇ ਤੇ ਹਾਜਰ ਸਨ।

