ਜੈਨ ਧਿਆਨ ਅਤੇ ਪ੍ਰੇਖਿਆ ਧਿਆਨ ਸਾਧਨਾ ਉੱਤੇ ਦੋ ਰੋਜਾ ਨੈਸ਼ਨਲ ਸੈਮੀਨਾਰ ਸ਼ੁਰੂ
ਪਟਿਆਲਾ (ਮਧੂਸਾਰ ਬਿਊਰੋ)
ਗੁਰੂ ਗੋਬਿੰਦ ਸਿੰੰਘ ਧਰਮ ਅਧਿਐਨ ਵਿਭਾਗ ਵੱਲੋਂ ਜੈਨ ਧਿਆਨ ਅਤੇ ਪ੍ਰੇਖਿਆ ਧਿਆਨ ਸਾਧਨਾ ਉਤੇ ਦੋ ਰੋਜਾ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਿਤੀ 29ਨਵੰਬਰ 2016 ਨੂੰ ਕਰਵਾਇਆ ਗਿਆ।ਧਰਮ ਅਧਿਐਨ ਵਿਭਾਗ ਦੇ ਮੁਖੀ ਡਾ ਗੁਰਮੀਤ ਸਿੰਘ ਸਿੱਧੂ ਨੇ ਵਿਭਾਗ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਪ੍ਰੋਗਰਾਮ ਦਾ ਸੰਚਾਲਨ ਜੈਨ ਧਰਮ ਦੇ ਅਧਿਆਪਕ ਡਾ ਪ੍ਰਦੂਮਨ ਸ਼ਾਹ ਸਿੰਘ ਨੇ ਕੀਤਾ।ਉਦਘਾਟਨੀ ਭਾਸ਼ਣ ਪ੍ਰੋ ਕੁਲਦੀਪ ਚੰਦ ਅਗਨੀਹੋਤਰੀ, ਵਾਇਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ ਨੇ ਦਿੱਤਾ।ਪ੍ਰੋ ਅਭਿਰਾਜ ਰਜਿੰਦਰ ਮਿਸ਼ਰਾ, ਵਾਇਸ ਚਾਂਸਲਰ, ਸੰਪੂਰਣਨੰਦ ਸੰਸਕ੍ਰਿਤ ਯੂਨੀਵਰਸਿਟੀ ਵਾਰਾਣਸੀ ਨੇ ਵਿਸ਼ੇਸ਼ ਭਾਸ਼ਣ ਦਿੱਤਾ।ਜਿਸ ਵਿੱਚ ਉਹਨਾਂ ਨੇ ਗਿਆਨ, ਗੇਅ, ਗਿਆਤਾ ਬਾਰੇ ਵੱਖ ਵੱਖ ਉਦਾਹਰਣਾ ਦਿੱਤੀਆਂ।ਕੂੰਜੀਵਤ ਭਾਸ਼ਣ ਵਿਚ ਡਾ ਸੰਮਨੀ ਸੰਗੀਤ ਪ੍ਰਜਨਾ, ਮੁਖੀ ਜੈਨ ਆਗਮ ਸੰਸਕ੍ਰਿਤ ਤੇ ਪ੍ਰਾਕ੍ਰਿਤਕ ਵਿਭਾਗ ਜੇ ਲਾਡਨੂੰ (ਰਾਜਸਥਾਨ) ਨੇ ਦੱਸਿਆ ਕਿ ਤਪੱਸਿਆ ਤੋਂ ਬਿਨਾਂ ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਉਹਨਾਂ ਨੇ ਪ੍ਰੇਖਿਆ ਧਿਆਨ ਸਾਧਨਾ ਬਾਰੇ ਵਿਸਤਾਰ ਪੂਰਵਕ ਦੱਸਿਆ। ਇਸ ਮੌਕੇ ਰਵਿੰਦਰ ਜੈਨ ਤੇ ਪਰਸ਼ੋਤਮ ਦੀ ਪੁਸਤਕ ”ਸੁਚਿੱਤਰ ਭਗਵਾਨ ਮਹਾਂਵੀਰ” ਤੇ ਪ੍ਰਦੂਮਨ ਸ਼ਾਹ ਸਿੰਘ ਦੀ ਪੁਸਤਕ ”ਜੈਨ ਧਰਮ” ਨੂੰ ਰਲੀਜ਼ ਕੀਤਾ ਗਿਆ। ਧਰਮ ਅਧਿਐਨ ਪੁਰਬ ਮੁਖੀ ਤੇ ਸੀਨੀਅਰ ਪ੍ਰੋਫੈਸਰ ਰਾਜਿੰਦਰ ਕੌਰ ਰੋਹੀ ਨੇ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ ਸਿੰਘ ਨੇ ਸੈਮੀਨਾਰ ਦੇ ਅੰਤ ਵਿਚ ਧੰਨਵਾਦ ਕੀਤਾ।
ਦੁਪਿਹਰ ਬਾਅਦ ਪਹਿਲੇ ਅਕਾਦਮਿਕ ਸੈਸ਼ਨ ਦਾ ਆਯੋਜਨ ਕੀਤਾ ਗਿਆ।ਇਸ ਸੈਸ਼ਨ ਦੀ ਪ੍ਰਧਾਨਗੀ ਡਾ ਚੰਦ ਰਾਜਪਾਲ ਤੇ ਸੰਚਾਲਨ ਡਾ ਕੌਰ ਧਾਲੀਵਾਲ ਨੇ ਕੀਤਾ। ਇਸ ਸੈਸ਼ਨ ਵਿਚ ਡਾ ਸ਼ਾਹ ਸਿੰਘ, ਪ੍ਰੋ ਸੂਦ ਜੈ ਨੂੰ ਏਕਤਾ ਜੈਨ, ਡਾ ਕੌਰ, ਡਾ ਮਿੱਤਲ, ਸੰਮਨੀ ਸੁਲਬ ਪ੍ਰਗਿਆ ਤੇ ਸੰਦੀਪ ਧਰਮਪਾਲ ਵਰਮਾ ਨੇ ਆਪਣੇ ਪੇਪਰ ਪ੍ਰਸਤੁਤ ਕੀਤੇ।

