ਪਟਿਆਲਾ

ਨੌਜਵਾਨਾਂ ਵੱਲੋਂ ਕਰਵਾਇਆ ਖੇਡ ਮੇਲਾ ਸ਼ਲਾਘਾਯੋਗ ਉਪਰਾਲਾ- ਬੀਬੀ ਸੰਧੂ

ਬੀਬੀ ਅਨੁਪਿੰਦਰ ਕੌਰ ਸੰਧੂ ਵਲੋਂ ਨੌਜਵਾਨ ਸਭਾ ਪਿੰਡ ਸੀਲ ਨੂੰ ਗਿਆਰਾਂ ਹਜ਼ਾਰ ਰੁਪਏ ਮਾਲੀ ਸਹਾਇਤਾ ਭੇਂਟ
ਘਨੌਰ/ਪਟਿਆਲਾ 1 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿੰਡ ਸੀਲ ਵਿਖੇ ਨੌਜਵਾਨ ਸਭਾ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਕਰਵਾਏ ਗਏ ਦੂਸਰੇ ਓਪਨ ਕਬੱਡੀ ਕੱਪ ਦੌਰਾਨ ਹਲਕਾ ਘਨੌਰ ਤੋਂ ਆਜ਼ਾਦ ਉਮੀਦਵਾਰ ਵਜੋਂ ਐਲਾਨ ਕਰ ਚੁੱਕੇ ਬੀਬੀ ਅਨੁਪਿੰਦਰ ਕੌਰ ਸੰਧੂ ਉਚੇਚੇ ਤੌਰ ‘ਤੇ ਪੁੱਜੇ ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਐਸ. ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਵੀ ਹਾਜ਼ਰ ਸਨ।

ਸ਼੍ਰੀਮਤੀ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਨੌਜਵਾਨਾਂ ਵਲੋਂ ਕਰਵਾਇਆ ਗਿਆ ਇਹ ਖੇਡ ਮੇਲਾ ਸ਼ਲਾਘਾਯੋਗ ਉਪਰਾਲਾ ਹੈ ਤੇ ਅਜਿਹੇ ਖੇਡ ਮੇਲੇ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ‘ਚ ਵੱਡਾ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਬੇਰੁਜਗਾਰੀ ਵੱਧਣ ਨਾਲ ਅਨੇਕਾਂ ਨੌਜਵਾਨ ਭਟਕ ਕੇ ਕੁਰਾਹੇ ਪੈ ਚੁੱਕੇ ਹਨ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਪਿੰਡ ਸੀਲ ਦੇ ਨੌਜਵਾਨ ਵਰਗ ਵਲੋਂ ਇਹ ਖੇਡ ਮੇਲਾ ਕਰਵਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਖੁਦ ਤਾਂ ਸਮਾਜਿਕ ਅਲਾਮਤਾਂ ਤੋਂ ਦੂਰ ਹਨ ਅਤੇ ਨਾਲ-ਨਾਲ ਆਪਣੇ ਹੋਰਨਾਂ ਨੌਜਵਾਨ ਸਾਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਉਪਰਾਲੇ ਕਰ ਰਹੇ ਹਨ।ਇਸ ਮੌਕੇ ਬੀਬੀ ਸੰਧੂ ਨੇ ਨੌਜਵਾਨ ਸਭਾ ਨੂੰ ਗਿਆਰਾਂ ਹਜ਼ਾਰ ਰੁਪਏ ਨਕਦ ਮਾਲੀ ਸਹਾਇਤਾ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਤੇ ਆਖਿਆ ਕਿ ਹਲਕਾ ਘਨੌਰ ਦੇ ਲੋਕਾਂ ਵਲੋਂ ਮਿਲ ਰਹੇ ਪਿਆਰ ਤੋਂ ਸਪੱਸ਼ਟ ਹੈ ਕਿ ਆਗਾਮੀਂ ਵਿਧਾਨ ਸਭਾ ਚੋਣਾਂ ‘ਚ ਉਹ ਬਹੁਮਤ ਨਾਲ ਜਿੱਤ ਦਰਜ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸੁਰਜਨ ਸਿੰਘ ਸੀਲ, ਦਰਸ਼ਨ ਸਿੰਘ ਦੋਵੇਂ ਸਾਬਕਾ ਸਰਪੰਚ, ਪ੍ਰੇਮ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਭੀਮ ਪ੍ਰਧਾਨ ਅਤੇ ਗੁਰਭੇਜ ਸਿੰਘ ਜਨਰਲ ਸਕੱਤਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *