ਪਟਿਆਲਾ

ਮਹਿਲਾਵਾਂ ਨੇ ਵੱਡੇ ਪੱਧਰ ਤੇ ਮਘਾਈ ਅਜੀਤਪਾਲ ਕੋਹਲੀ ਦੀ ਚੋਣ ਮੁਹਿੰਮ

ਔਰਤਾਂ ਦਾ ਹਰ ਖਿਤੇ ‘ਚ ਰਾਖਵਾਂਕਰਨ ਕੋਟਾ ਲਵਾਂਗੇ- ਸਿਮਰਤ ਕੋਹਲੀ

ਪਟਿਆਲਾ, 12 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇਥੇ ਪਟਿਆਲਾ ਸਹਿਰੀ ਇਲਾਕੇ ਦੇ ਵੱਖ ਵੱਖ ਥਾਵਾਂ ਤੇ ਘਰ ਘਰ ਪੁੱਜੇ ਆਪ ਉਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸਹਿਰੀ ਦੀ ਧਰਮਪਤਨੀ ਸ੍ਰੀਮਤੀ ਸਿਮਰਤ ਕੋਹਲੀ ਦੇ ਨਾਲ ਵੱਡੀ ਗਿਣਤੀ ਵਿਚ ਆਪ ਸਮਰਥਕ ਮਹਿਲਾਵਾਂ ਅਤੇ ਮਹਿਲਾ ਵਿੰਗ ਵਲੰਟੀਅਰਾਂ ਅਤੇ ਆਗੂਆਂ ਨੇ ਅਜੀਤਪਾਲ ਕੋਹਲੀ ਦੀ ਚੋਣ ਮੁਹਿੰਮ ਨੂੰ ਵੱਡੇ ਪੱਧਰ ਤੇ ਹੁੰਗਾਰਾ ਦਿੱਤਾ।

ਇਨਾ ਮਹਿਲਾਵਾਂ ਨੇ ਚੋਣ ਮੈਦਾਨ ਵਿਚ ਆ ਕੇ ਚੋਣ ਮੁਹਿੰਮ ਨੂੰ ਪਹਿਲਾਂ ਨਾਲੋ ਵੀ ਮਘਾ ਦਿੱਤਾ। ਇਨਾ ਹੀ ਨਹੀਂ ਡੋਰ ਟੂ ਡੋਰ ਜਾ ਕੇ ਮਹਿਲਾਵਾਂ ਅਤੇ ਲੜਕੀਆਂ ਨੂੰ ਜੋ ਵੀ ਆਪ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਦਿੱਤੀਆਂ ਗਰੰਟੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਉਨਾ ਨੂੰ ਅੱਗੋਂ ਵੱਡੀ ਪੱਧਰ ਤੇ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਘਰਾਂ ਵਿਚ ਬੈਠੀਆਂ ਮਹਿਲਾਵਾਂ ਵੀ ਦੂਜੀਆਂ ਪਾਰਟੀਆਂ ਨੂੰ ਕੋਸਦੀਆਂ ਨਜਰ ਆਉਦੀਆਂ ਹਨ, ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਮਹਿਲਾਵਾਂ ਨੂੰ ਉਨਾ ਦਾ ਬਣਦਾ ਪੂਰਾ ਹੱਕ ਨਹੀਂ ਦਿੱਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰ ਪਾਰਟੀ ਔਰਤਾਂ ਦਾ ਰਾਖਵਾਂ ਕਰਨ ਦੇਣ ਦੀ ਗਲ ਕਹਿ ਰਹੀ ਹੈ, ਪਰ ਸਰਕਾਰ ਬਣਨ ਤੋਂ ਬਾਅਦ ਸਭ ਕੁਝ ਬਿਆਨਾ ਤੱਕ ਹੀ ਸੀਮਿਤ ਰਹਿ ਜਾਦਾਂ ਹੈ। ਇਸ ਦੋਰਾਨ ਸ੍ਰੀਮਤੀ ਕੋਹਲੀ ਨੇ ਮਹਿਲਾਵਾਂ ਨੂੰ ਵਿਸਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਣ ਤੇ ਉਨਾ ਨੂੰ ਹਰ ਖਿੱਤੇ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ।

ਉਨਾ ਇਹ ਵੀ ਭਰੋਸਾ ਦਿੱਤਾ ਕਿ ਉਹ ਖੁਦ ਮਹਿਲਾਵਾਂ ਦੇ ਵਕੀਲ ਬਣ ਕਿ ਸਰਕਾਰ ਕੋਲ ਇਸ ਸਬੰਧੀ ਜਾਣਗੇ ਅਤੇ ਸਰਕਾਰ ਕੋਲੋਂ ਧੱਕੇ ਨਾਲ ਮਹਿਲਾਵਾਂ ਲਈ ਹਰ ਖਿੱਤੇ ਦਾ ਰਾਖਵਾਂਕਰਨ ਕੋਟਾਂ ਨਿਰਧਾਰਿਤ ਕਰਾਉਣਗੇ। ਜਿਲਾ ਮਹਿਲਾ ਵਿੰਗ ਪ੍ਰਧਾਨ ਸ੍ਰੀਮਤੀ ਵੀਰਪਾਲ ਕੌਰ ਚਹਿਲ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਵਲੰਟੀਅਰਾ ਨੇ ਜਾ ਕੇ ਮਹਿਲਾਵਾਂ ਅਤੇ ਲੜਕੀਆਂ ਨੂੰ ਦੰਸਿਆ ਕਿ ਦਿੱਲੀ ਵਿਚ ਆਪ ਦੀ ਸਰਕਾਰ ਵੱਲੋਂ ਕਿਵੇਂ ਮਹਿਲਾਵਾ ਅਤੇ ਲੜਕੀਆਂ ਨੂੰ ਸਹੂਲਤਾਂ ਅਸਲੀਅਤ ਵਿਚ ਦਿੱਤੀਆਂ ਜਾ ਰਹੀਆਂ ਹਨ। ਉਨਾ ਦੱਸਿਆ ਕਿ ਹੁਣ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਾਬ ਪ੍ਰਧਾਨ ਸ੍ਰੀ ਭਗਵੰਤ ਮਾਨ ਨੇ ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੇ 18 ਸਾਲ ਤੋਂ ਉਪਰ ਹਰ ਲੜਕੀ ਅਤੇ ਮਹਿਲਾ, ਬਜੁਰਗ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਣਾ ਹੈ। ਇਸ ਮੋਕੇ ਉਨਾ ਦੇ ਨਾਲ ਪਰਮਜੀਤ ਕੌਰ, ਡਿਪਲ ਬੱਤਾ, ਦੇਵਿਕਾ ਅਰੋੜਾ,ਵਿਜੇਤਾ, ਸੋਨੀਆ ਦਾਸ, ਸਿਮਰਨ ਕੌਰ ਮਿੱਡਾ, ਸਾਰਦਾ, ਰੂਬੀ ਭਾਟੀਆ, ਰਿਤਕਾ ਸਿੰਘ, ਮਿਨਾਕਸੀ,ਕੁਸਮ, ਸੋਨੀਆ ਸਰਮਾ, ਉਮਾ, ਕਿਰਨ, ਸੁਮਨ ਰਾਣੀ, ਸੁਨੀਤਾ ਰਾਵਤ, ਪ੍ਰੀਤੀ, ਕਿਰਨ, ਸੁਮਨ, ਸੋਨੂੰ ਦੇਵੀ ਰੇਨੂੰ ਸਮੇਤ ਹੋਰਨਾ ਮਹਿਲਾ ਵੀ ਮੌਜੂਦ ਸਨ।

Leave a Reply

Your email address will not be published. Required fields are marked *