ਪੰਚਾਇਤਾ ਗ੍ਰਾਂਟਾ ਨੂੰ ਮਨਰੇਗਾ ਸਕੀਮ ਨਾਲ ਜੋੜਕੇ ਦੁੱੱਗਣਾਂ ਵਿਕਾਸ ਕਰ ਸਕਦੀਆਂ ਹਨ: ਚੇਅਰਮੈਨ ਭੁੱਟਾ
ਫਤਹਿਗੜ੍ਹ ਸਾਹਿਬ 2 ਦਸੰਬਰ (ਮਧੂਸਾਰ ਬਿਊਰੋ)
ਪਿੰਡ ਬਲਾੜ੍ਹੀ ਕਲਾਂ ਵਿਖੇ ਗਲੀਆਂ-ਨਾਲੀਆਂ ਬਣਾਉਣ ਦੇ ਕੰਮ ਸ਼ੁਰੂ ਕਰਵਾਉਣ ਮੌਕੇ ਉਚੇਚੇ ਤੌਰ ਤੇ ਬਲਜੀਤ ਸਿੰਘ ਭੂੱੱਟਾ ਚੇਅਰਮੈਨ ਜਿਲ੍ਹਾ ਪਰਿਸ਼ਦ ਫਤਹਿਗੜ੍ਹ ਸਾਹਿਬ ਪਹੁੰਚੇ।
ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਪਿੰਡਾ ਵਿੱਚ ਵੱਡੇ ਪੱਧਰ ਤੇ ਵਿਕਾਸ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਮਨਰੇਗਾ ਸਕੀਮ ਨੂੰ ਗ੍ਰਾਂਟ ਨਾਲ ਜੋੜਕੇ ਦੁੱਗਣਾ ਵਿਕਾਸ ਕਰ ਸਕਦੀਆਂ ਹਨ, ਜਿਸ ਨਾਲ ਗ੍ਰਾਂਟ ਵਿੱਚ ਲੱਗਣ ਵਾਲੀ ਲੇਬਰ ਦੀ ਸਿੱਧੇ ਤੌਰ ਤੇ ਬੱਚਤ ਹੋਵੇਗੀ ਅਤੇ ਪਿੰਡਾਂ ਦੇ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਮਿਲਣ ਨਾਲ ਆਰਥਿੱਕ ਤੌਰ ਤੇ ਮਜਬੂਤ ਹੋ ਕੇ ਖੁਸ਼ਹਾਲ ਹੋ ਸਕਦੇ ਹਨ।ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹਾ ਪਰਿਸ਼ਦ ਵੱਲੋਂ ਚੌਦਵੇਂ ਵਿੱਤ ਕਮਿਸ਼ਨ ਦੀ ਤਿੰਨ ਕਿਸ਼ਤਾ ਰਾਹੀਂ 5 ਲੱਖ 38 ਹਜ਼ਾਰ ਗ੍ਰਾਂਟ ਦਿੱਤੀ ਗਈ।ਇਸ ਮੌਕੇ ਨਾਜਰ ਸਿੰਘ ਬਲਾੜ੍ਹੀ, ਹਰਪ੍ਰੀਤ ਸਿੰਘ ਲਾਲੀ, ਤਰਸੇਮ ਸਿੰਘ, ਜਸਵੰਤ ਸਿੰਘ, ਜਗਜੀਤ ਸਿੰਘ, ਮੀਤ ਪ੍ਰਧਾਨ ਜੱਥੇ.ਗੁਰਬਚਨ ਸਿੰਘ,ਨਿਰਮਲਜੀਤ ਸਿੰਘ, ਧਰਮਿੰਦਰ ਸਿੰਘ, ਬਲਵੰਤ ਸਿੰਘ,ਜਸਵੰਤ ਸਿੰਘ(ਪ੍ਰਧਾਨ ਕੋਪਰੇਟਿਵ ਸੁਸਾਇਟੀ ਬਲਾੜ੍ਹੀ),ਗੁਰਚਰਨ ਸਿੰਘ, ਲੱਖਾ ਸਿੰੰਘ,ਸੁਖਦੀਪ ਸਿੰਘ,ਪਿੰਦਰ ਸਿੰਘ ਬਲਾੜ੍ਹਾ, ਤੇਜਿੰਦਰ ਸਿੰਘ ਸਿੰਦੜਾਂ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ

