ਪੰਜਾਬਪਟਿਆਲਾ

ਕੈਪਟਨ ਦਾ ਹਰ ਘਰ ਪੱਕੀ ਨੌਕਰੀ ਦੇਣ ਦਾ ਕਦਮ ਬਹੁਤ ਹੀ ਸ਼ਲਾਘਾਯੋਗ : ਬ੍ਰਹਮ ਮਹਿੰਦਰਾ

ਨਵੇਂ ਬਣੇ ਬਲਾਕ ਆਲੋਵਾਲ ਸਮੇਂ ਰੱਖੀ ਗਈ ਰੈਲੀ ‘ਚ ਲੋਕਾਂ ਦਾ ਹਜੂਮ ਉਮੜਿਆ
ਪਟਿਆਲਾ 2 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਵਲੋਂ ਪਟਿਆਲਾ ਦਿਹਾਤੀ ਦੇ ਵਿਚ ਪੈਂਦੇ ਸ਼ਹਿਰੀ ਅਤੇ ਪਿੰਡ ਦੇ ਵੋਟਰਾਂ ਵਿਚ ਸਹੀ ਤਾਲਮੇਲ ਬਣਾਈ ਰੱਖਣ ਲਈ ਨਵੇਂ ਬਲਾਕ ਆਲੋਵਾਲ ਦੀ ਸਥਾਪਨਾ ਕੀਤੀ ਗਈ ਹੈ। ਇਸ ਮੌਕੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਪਿੰਡ ਆਲੋਵਾਲ ਵਿਖੇ ਰੱਖੀ ਗਈ ਰੈਲੀ ਵਿਚ 54 ਪਿੰਡਾਂ ਦੇ ਹਜ਼ਾਰਾਂ ਲੋਕਾਂ ਦਾ ਹਜੂਮ ਉਮੜ ਪਿਆ।

ਇਸ ਮੌਕੇ ਵਿਧਾਇਕ ਮਹਿੰਦਰਾ ਨੇ ਬੋਲਦਿਆਂ ਕਿਹਾ ਕਿ ਕੈ. ਅਮਰਿੰਦਰ ਸਿੰਘ ਵਲੋਂ ਹਰ ਘਰ ਇਕ ਪੱਕੀ ਨੌਕਰੀ ਦੇਣ ਦਾ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਪਿਛਲੇ 5-6 ਮਹੀਨਿਆਂ ਦੌਰਾਨ ਕਾਂਗਰਸ ਪਾਰਟੀ ਵਲੋਂ 4 ਕੰਪੇਨ ਪੂਰੀਆਂ ਕੀਤੀਆਂ ਗਈਆਂ ਹਨ, ਜਿਵੇਂ ਕਿ ਕਾਫੀ ਵਿਦ ਕੈਪਟਨ, ਹਲਕੇ ਵਿਚ ਕੈਪਟਨ, ਕਿਸਾਨ ਯਾਤਰਾ, ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਅਤੇ ਸਮਾਰਟ ਫੋਨ ਕਨੈਕਟ ਸਕੀਮ ਜਿਸ ਵਿਚ 50 ਲੱਖ ਦੇ ਲਗਭਗ ਨੌਜਵਾਨਾਂ ਨੇ ਆਪਣੇ ਆਪ ਨੂੰ ਫੋਨ ਲੈਣ ਲਈ ਸਿੱਧੇ ਤੌਰ ‘ਤੇ ਰਜਿਸਟਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਰਾਹੀਂ ਪੰਜਾਬ ਦੇ ਲੋਕਾਂ ਵਿਚ ਕਾਂਗਰਸ ਪਾਰਟੀ ਅਤੇ ਕੈ. ਅਮਰਿੰਦਰ ਸਿੰਘ ਪ੍ਰਤੀ ਇਕ ਵਿਸ਼ਵਾਸ਼ ਪੈਦਾ ਕੀਤਾ ਹੈ ਅਤੇ ਲੋਕਾਂ ਵਿਚ ਇਨ੍ਹਾਂ ਸਕੀਮਾਂ ਦੇ ਤਹਿਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਵੀ ਲੋਕ 2002 ਤੋਂ 2007 ਤੱਕ ਬਣੀ ਕੈ. ਅਮਰਿੰਦਰ ਸਿੰਘ ਦੀ ਸਰਕਾਰ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ ਅਤੇ ਇਸ ਨਵੀਂ ਲਹਿਰ ਨਾਲ ਵੀ ਲੋਕਾਂ ਨੂੰ ਪੰਜਾਬ ਵਿਚ ਮੁੜ ਤੋਂ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਨ ਦੀ ਆਸ ਬੱਝੀ ਹੈ ਅਤੇ ਇਸ ਪ੍ਰਤੀ ਲੋਕਾਂ ਵਿਚ ਦਿਲੋਂ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ।
ਬ੍ਰਹਮ ਮਹਿੰਦਰਾ ਨੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਅਕਾਲੀ ਭਾਜਪਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਪੀ. ਕੇ. ਪੁਰੀ, ਬਲਾਕ ਪ੍ਰਧਾਨ ਕੇ. ਕੇ. ਮਲਹੋਤਰਾ, ਨੰਦ ਲਾਲ ਗੁਰਾਬਾ, ਪੰਜਾਬ
ਕਾਂਗਰਸ ਦੇ ਸਕੱਤਰ ਸੰਤ ਬਾਂਗਾ, ਅਨਿਲ ਮੌਦਗਿਲ, ਤਜਿੰਦਰ ਢੀਂਡਸਾ, ਰਤਨਜੀਤ ਜਾਹਲਾਂ, ਐਡ. ਹਰਵਿੰਦਰ ਸ਼ੁਕਲਾ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਤਾਰਾ ਦੱਤ, ਲੋਕ ਸਭਾ ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ, ਅਸੈਂਬਲੀ ਮੀਤ ਪ੍ਰਧਾਨ ਅਮਨਦੀਪ ਅਮਨੀ, ਸ਼ੇਰ ਸਿੰਘ ਲੋਹਟ, ਰਘਵੀਰ ਸਿੰਘ ਖੱਟੜਾ, ਗੁਰਕਿਰਪਾਲ ਸਰਪੰਚ ਅਤੇ ਰਣਧੀਰ ਸਿੰਘ ਖਲੀਫਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਕਾਂਗਰਸੀ ਅਹੁਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *