ਅਮਰਿੰਦਰ ਸਿੰਘ ਹਾਰੀ ਹੋਈ ਕਾਂਗਰਸ ਦਾ ਕਪਤਾਨ : ਮਨਜਿੰਦਰ ਸਿੰਘ ਸਿਰਸਾ
2017 ‘ਚ ਕਾਂਗਰਸ ਲੜੇਗੀ ਅੰਤਿਮ ਚੋਣ
ਪੰਜਾਬੀ ਅਕਾਲੀ-ਭਾਜਪਾ ਗੱਠਜੋੜ ਨੂੰ ਤੀਸਰੀ ਵਾਰ ਸੌਂਪਣਗੇ ਸੱਤਾ
ਚੰਡੀਗੜ•, 2 ਦਸੰਬਰ (ਮਧੂਸਾਰ ਬਿਊਰੋ)
ਕਾਂਗਰਸ ਨੂੰ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ‘ਚ ਹਰਾ ਕੇ ਪੰਜਾਬੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਮੁਕਤ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ ਹੁਣ ਕੇਵਲ 2017 ਵਿੱਚ ਕਾਂਗਰਸ ਦੀ ਰਹਿੰਦ-ਖੂਹੰਦ ਨੂੰ ਦਫਨਾਉਣਾ ਬਾਕੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਤੀਸਰੀ ਵਾਰ ਵਿਕਾਸ ਏਜੰਡੇ ਨੂੰ ਵੋਟ ਪਾ ਕੇ 2017 ਵਿੱਚ ਅਕਾਲੀ-ਭਾਜਪਾ ਗੱਠਜੋੜ ਨੂੰ ਸੱਤਾ ਸੌਂਪ ਕੇ ਨਵਾਂ ਇਤਿਹਾਸ ਸਿਰਜਣਗੇ। ਉਨ•ਾਂ ਕਿਹਾ ਕਿ ਅਮਰਿੰਦਰ ਸਿੰਘ ਉਸ ਹਾਰੀ ਹੋਈ ਕਾਂਗਰਸ ਦਾ ਕਪਤਾਨ ਹੈ ਜੋ ਪਹਿਲਾਂ ਹੀ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਰੇ ਰਾਜਾਂ ਦੀਆਂ ਚੋਣਾਂ ਵਿੱਚ ਹਾਰ ਚੁੱਕੀ ਹੈ।
ਪੰਜਾਬ ਦੇ ਜੁਝਾਰੂ ਤੇ ਸੂਝਵਾਨ ਵੋਟਰਾਂ ਨੇ ਪਹਿਲਾਂ ਹੀ ਕਾਂਗਰਸ ਨੂੰ 2007 ਅਤੇ 2012 ਦੀਆਂ ਚੋਣਾਂ ਵਿੱਚ ਹਰਾ ਕੇ ਮੈਦਾਨੋਂ ਬਾਹਰ ਕਰਕੇ ਪੰਜਾਬੀਆਂ ਨਾਲ ਕੀਤੇ ਗਏ ਧੱਕੇ ਦੀ ਸਜ਼ਾ ਦੇ ਰੱਖੀ ਹੈ। ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਪੰਜਾਬੀਆਂ ਨੇ ਅੰਗ੍ਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਲਈ ਮੋਹਰੀ ਭੂਮਿਕਾ ਨਿਭਾਈ ਅਤੇ ਹੁਣ ਭ੍ਰਿਸ਼ਟ ਜਮਾਤ ਕਾਂਗਰਸ ਤੋਂ ਦੇਸ਼ ਨੂੰ ਮੁਕੰਮਲ ਮੁਕਤੀ ਦਵਾਉਣ ਲਈ ਅਕਾਲੀ-ਭਾਜਪਾ ਗੱਠਜੋੜ ਦੀ ਅਗਵਾਈ ਵਿੱਚ ਗੱਠਜੋੜ ਮੁੜ ਚੋਣ ਜਿੱਤੇਗਾ। ਕਾਂਗਰਸ ਨੂੰ ਪੰਜਾਬ ਵਿੱਚ ਲਗਾਤਾਰ ਮਿਲਣ ਵਾਲੀਆਂ ਹਾਰਾਂ ਸਦਕਾ ਪੰਜਾਬੀ ਉਸ ਤਰ•ਾਂ ਹੀ ਯਾਦ ਕਰਕੇ ਮਾਣ ਮਹਿਸੂਸ ਕਰਿਆ ਕਰਨਗੇ ਜਿਵੇਂ ਅੱਜ ਅਫ਼ਗਾਨਾਂ ਤੇ ਅੰਗ੍ਰੇਜ਼ਾਂ ਨੂੰ ਦਿੱਤੀਆਂ ਇਤਿਹਾਸਕ ਹਾਰਾਂ ਅਤੇ ਸਿੱਖਾਂ ਦੀਆਂ ਜਿੱਤਾਂ ‘ਤੇ ਮਾਣ ਕੀਤਾ ਜਾਂਦਾ ਹੈ।
ਸ. ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਭਾਵੇਂ ਆਜ਼ਾਦੀ ਤੋਂ ਬਾਅਦ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨਾਲ ਧੱਕੇਸ਼ਾਹੀਆਂ ਕੀਤੀਆਂ ਅਤੇ ਜੂਨ-ਨਵੰਬਰ 1984 ਵਰਗੇ ਭਿਆਨਕ ਸਾਕਿਆਂ ਨੂੰ ਜਨਮ ਦਿੱਤਾ ਪਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਜ਼ਬਰ ਅੱਗੇ ਗੋਡੇ ਨਹੀਂ ਟੇਕੇ। ਕਾਂਗਰਸ ਦੇ ਜ਼ੁਲਮਾਂ ਵਿਰੁੱਧ ਪੰਜਾਬੀਆਂ ਨੇ ਲਗਾਤਾਰ 60 65 ਸਾਲ ਤੋਂ ਜੋ ਲੜਾਈ ਆਰੰਭੀ ਹੋਈ ਹੈ, 2017 ਦੀ ਚੋਣ, ਉਸ ਸੰਘਰਸ਼ ਦੀ ਅੰਤਿਮ ਲੜਾਈ ਹੋਵੇਗੀ। ਇਨ•ਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਤੱਕ ਨਹੀਂ ਬਚਾ ਸਕਣਗੇ। ਅਕਾਲੀ ਨੇਤਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀਆਂ ਗਲਤ ਨੀਤੀਆਂ ਕਰਕੇ ਜਿੱਥੇ ਆਰਥਿਕ ਖੇਤਰ ਵਿੱਚ ਪੱਛੜਿਆ ਰਿਹਾ ਹੈ ਉੱਥੇ ਹੀ ਆਪਸੀ ਭਾਈਚਾਰਕ ਸਾਂਝ ਤੋੜਨ ਲਈ ਕਾਂਗਰਸ ਲੀਡਰਸ਼ਿਪ ਦੀ ਵਾਰ-ਵਾਰ ਭੂਮਿਕਾ ਸਾਹਮਣੇ ਆਈ। ਪੰਜਾਬੀ ਹੁਣ ਕਾਂਗਰਸ ਦੀਆਂ ਸਾਜ਼ਿਸ਼ਾਂ ਅਤੇ ਪੰਜਾਬ ਵਿਰੋਧੀ ਨੀਤੀਆਂ ਨੂੰ ਸਮਝ ਚੁੱਕੇ ਹਨ ਜਿਸ ਕਰਕੇ ਕਾਂਗਰਸ ਨੂੰ ਵਾਰ-ਵਾਰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਆ ਰਿਹਾ ਹੈ। ਇਹੀ ਇਤਿਹਾਸ ਪੰਜਾਬੀਆਂ ਵੱਲੋਂ ਇੱਕ ਵਾਰ ਫਿਰ ਦੁਹਰਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਜਾਵੇਗਾ।

