ਪੰਜਾਬਪਟਿਆਲਾ

ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦਾ ਮਾਣ ਅਤੇ ਸਨਮਾਨ ਵਧਾਇਆ- ਨਰਿੰਦਰ ਬਾਂਸਲ

ਪਟਿਆਲਾ, 14 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਜਪਾ ਦੀ ਸੂਬਾ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਅਤੇ ਜਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ 132ਵੀਂ ਜਯੰਤੀ ਭਾਜਪਾ ਦੇ ਸੀਨਅਰ ਆਗੂ ਅਤੇ ਲਹਿਰ ਮੰਡਲ ਦੇ ਪ੍ਰਧਾਨ ਨਰਿੰਦਰ ਬਾਂਸਲ ਜੀ ਦੀ ਅਗਵਾਈ ਹੇਠ ਬਾਬਾ ਸਾਹਿਬ ਦੀ ਫੋਟੋ ਤੇ ਫੁੱਲ ਮਾਲਾਵਾਂ ਪਾਕੇ ਮਨਾਈ ਗਈ।

ਇਸ ਮੌਕੇ ਮਹਿਲਾਵਾਂ ਅਤੇ ਹੋਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਇਕ ਦੂਜੇ ਦਾ ਲੱਡੂਆਂ ਨਾਲ ਮੁੱਠਾਂ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਬਾਂਸਲ ਨੇ ਕਿਹਾ ਕਿ ਬਾਬਾ ਸਾਹਿਬ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦਾ ਮਾਣ ਅਤੇ ਸਨਮਾਨ ਪੂਰੇ ਵਿਸ਼ਵ ਵਧਾਇਆ ਅਤੇ ਅੱਜ ਭਾਰਤ ਦੇਸ਼ ਬਾਬਾ ਸਾਹਿਬ ਦੇ ਉਪਦੇਸ਼ਾਂ ਉਪਰ ਚਲਦੇ ਹੋਏ ਦਿਨ ਰਾਤ ਤਰੱਕੀ ਕਰ ਰਿਹਾ ਹੈ।ਇਸ ਮੌਕੇ ਰਾਮ ਜੱਸ, ਦੀਪ ਕੁਮਾਰ, ਨਿਸ਼ਾ ਬਾਂਸਲ, ਲਾਲ ਚੰਦ ਲਾਲੀ, ਕਾਮਨੀ ਕਸਯਪ, ਦਰਸ਼ਨਾਂ ਕੌਰ, ਵੀਰ ਸੈਨ ਅਤੇ ਪ੍ਰੇਮ ਸਿੰਘ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *