ਪਟਿਆਲਾ

ਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੰਦੇਸ਼ ਦੇਣ ਵਾਲੀ ਪ੍ਰਚਾਰ ਵੈਨ ਰਵਾਨਾ ਕੀਤੀ

ਪਟਿਆਲਾ, 3 ਨਵੰਬਰ (ਕੰਵਰ ਬੇਦੀ ) ਜ਼ਿਲ੍ਹੇ ‘ਚ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੰਦੇਸ਼ ਦੇਣ ਵਾਲੀ ਪ੍ਰਚਾਰ ਵੈਨ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਮਿੰਨੀ ਸਕਤਰੇਤ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਵੈਨ ਅਗਲੇ 20 ਦਿਨਾਂ ਤਕ, ਹਰ ਰੋਜ਼ 4 ਤੋਂ 5 ਪਿੰਡਾਂ ‘ਚ ਵੀਡੀਓ ਸੀ ਡੀ ਰਾਹੀਂ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਲੋਕਾਂ ‘ਚ ਵੰਡੇਗੀ।
ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਜ਼ਿਲ੍ਹਾ ਮਹਿਲਾ ਅਤੇ ਬਾਲ ਸੁਰਖਿਆ ਵਿਭਾਗ ਨੇ ਇਸ ਵੈਨ ਐੱਨ ਲਈ 40 ਮਿੰਟ ਦਾ ਪ੍ਰੋਗਰਾਮ ਤਿਆਰ ਕੀਤਾ ਹੈ। ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਦੇ ਸੰਦੇਸ਼ ਤੋਂ ਇਲਾਵਾ ਗੀਤ ਅਤੇ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਨਾਟਕ ”ਮੈਂ ਜਜ ਬਣਾਗੀ” ਰਿਕਾਰਡ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਮਵੀਰ ਸਿੰਘ ਨੇ ਕਿਹਾ ਕਿ ਇਸ ਪ੍ਰਚਾਰ ਵੈਨ ਦਾ ਮੁੱਖ ਉਦੇਸ਼ ਲੋਕਾਂ ‘ਚ ਬੱਚੀ ਦੇ ਜਨਮ ਦੀ ਖ਼ੁਸ਼ੀ ਮਨਾਉਣ ਅਤੇ ਉਸ ਦੀ ਸਿੱਖਿਆ ਦਾ ਉਚਿੱਤ ਪ੍ਰਬੰਧ ਕਰਨ ਦਾ ਸੰਦੇਸ਼ ਦੇਣਾ ਹੈ। ਨਾਲ ਹੀ ਲੋਕਾਂ ਨੂੰ ਅਲਟ੍ਰਾਸੋਨੋਰਗਾਫੀ ਦੁਆਰਾ ਗਰਭ ਕਾਲ ਦੌਰਾਨ ਲਿੰਗ ਦਾ ਪਤਾ ਲਗਾ ਕੇ ਕੰਨਿਆ ਭਰੂਣ ਹਤਿਆ ਨੂੰ ਰੋਕਣਾ, ਲੜਕੀਆਂ ਦੀ ਹੋਂਦ, ਸਿੱਖਿਆ ਅਤੇ ਸੁਰੱਖਿਆ ਨੂੰ ਸੁਨਿਸ਼ਚਿਤ ਕਰਨਾ ਹੈ।
ਸ੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਇਹ ਵੈਨ ਸੰਦੇਸ਼ ਦੇਵੇਗੀ ਕਿ ਲੜਕੀਆਂ ਦੇ ਪਾਲਣ ਪੋਸ਼ਣ ਤੇ ਵਿਕਾਸ ਲਈ ਸਕਾਰਾਤਮਕ ਵਾਤਾਵਰਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਬਰਾਬਰ ਦਾ ਦਰਜਾ ਦਿਵਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਮਾਪੇ ਲੜਕੀਆਂ ਨੂੰ ਬੋਝ ਨਾ ਸਮਝਣ।
ਉਨ੍ਹਾਂ ਕਿਹਾ ਕਿ ਭਾਵੇਂ 0 ਤੋਂ 6 ਸਾਲ ਤੱਕ ਦੀ ਉਮਰ ਦੇ ਬਚਿਆਂ ਦੇ ਅਨੁਪਾਤ ‘ਚ ਪਟਿਆਲਾ ਜ਼ਿਲ੍ਹੇ ਨੇ ਕਾਫ਼ੀ ਤਰੱਕੀ ਕੀਤੀ ਹੈ, ਪਰ ਅਜੇ ਵੀ ਕਾਫ਼ੀ ਕੁਝ ਕਰਨ ਦੀ ਲੋੜ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀ ਮੋਹਿੰਦਰ ਪਾਲ, ਸਹਾਇਕ ਕਮਿਸਨਰ ਡਾ. ਸਿਮਰਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਸ੍ਰੀਮਤੀ ਅਨੀਤਾ ਪ੍ਰੀਤ ਕੌਰ, ਬਾਲ ਸੁਰਖਿਆ ਅਧਿਕਾਰੀ ਸ੍ਰੀਮਤੀ ਸਾਇਨਾ ਕਪੂਰ ਵੀ ਮੌਜੂਦ ਸਨ।

Leave a Reply

Your email address will not be published. Required fields are marked *