ਪਟਿਆਲਾ

ਛੇਵੇਂ ਤਨਖ਼ਾਹ ਕਮਿਸ਼ਨ ‘ਚ ਸੋਧ ਨੂੰ ਲੈ ਕੇ ਮੁਲਾਜ਼ਮਾਂ ਨੇ ਕੀਤੀ ਵਿਸ਼ਾਲ ਰੈਲੀ

ਪਟਿਆਲਾ 7 ਦਸੰਬਰ (ਮਧੂਸਾਰ ਬਿਊਰੋ)
ਵੱਖ-ਵੱਖ ਜਥੇਬੰਦੀਆਂ ਤੇ ਅਧਾਰਤ ਮੁਲਾਜਮ ਸੰਘਰਸ਼ ਮੋਰਚੇ ਵਲੋਂ ਪੰਜਾਬ ਦੇ ਸੱਦੇ ਤੇ ਇਥੇ ਮਿੰਨੀ ਸਕੱਤਰੇਤ ਵਿਖੇ ਵਿਸ਼ਾਲ ਰੈਲੀ ਕਰਕੇ ਸੰਕੇਤਕ ਤੌਰ ਤੇ ਆਵਾ-ਜਾਈ ਵੀ ਠੱਪ ਕੀਤੀ, ਮੁਲਾਜਮ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਹਵਾਲਾ ਸ਼ਰਤਾਂ ਵਿੱਚ ਸੋਧ ਕੀਤੀ ਜਾਵੇ, ਕਿਉਂ ਜੋ ਇਹ ਸ਼ਰਤਾਂ ਪੰਜਾਬ ਪੰਜਵੇਂ ਵੇਤਨ ਕਮਿਸ਼ਨ ਨਾਲ ਮੇਲ ਨਹੀਂ ਖਾਂਦੀਆਂ, ਇਸ ਤਰ੍ਹਾਂ ਮੰਗ ਕੀਤੀ ਕਿ ਕੁਲ ਮਹਿੰਗਾਈ ਭੱਤੇ ਦਾ 50 ਫੀਸਦੀ ਤਨਖਾਹਾਂ ਵਿੱਚ ਮਰਜ ਕਰਕੇ 20 ਫੀਸਦੀ ਅੰਤਰਮ ਰਾਹਤ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਦਿੱਤੀ ਜਾਵੇ।
ਸਾਲ 2014, 2015 ਅਤੇ 2016 ਦੇ ਮਹਿੰਗਾਈ ਭੱਤੇ ਦੇ 33 ਮਹੀਨਿਆਂ ਬਕਾਏ ਦਾ ਨਗਦ ਭੁਗਤਾਨ ਕੀਤਾ ਜਾਵੇ। ਪੰਜਾਬ ਪੰਜਵੇਂ ਵੇਤਨ ਕਮਿਸ਼ਨ ਦੀਆਂ ਘਾਟਾ ਜੋ ਮੁਲਾਜਮਾਂ ਦੀਆਂ ਵੱਖ-ਵੱਖ ਕੇਟਾਗਰੀਜ਼ ਨਾਲ ਸਬੰਧਤ ਹਨ ਪਹਿਲਾਂ ਦੂਰ ਕੀਤੀਆਂ ਜਾਣ, ਅਮਲਾ ਦਰਜਾ ਤਿੰਨ ਅਤੇ ਦਰਜਾ ਚਾਰ ਦੀ ਨਵੀਂ ਰੈਗੁਲਰ ਭਰਤੀ ਪੁਰੇ ਤਨਖਾਹ ਸਕੇਲਾਂ ਵਿੱਚ ਕੀਤੀ ਜਾਵੇ, ਇਸ ਤਰ੍ਹਾਂ ਮੰਗ ਕੀਤੀ ਗਈ ਕਿ 2004 ਤੋਂ ਬਾਅਦ ਨਿਯੁਕਤ ਹੋਏ ਕਰਮਚਾਰੀਆਂ ਤੇ ਪੁਰਾਣੀ ਪੈਨਸ਼ਨ ਸਕੀਮ ਅਤੇ ਜੀ.ਪੀ. ਫੰਡਜ਼ ਸਕੀਮ ਸਮੇਤ ਸਾਰੀਆਂ ਸਹੂਲਤਾ ਲਾਗੂ ਕੀਤੀਆਂ ਜਾਣ, ਦਿਹਾੜੀਦਾਰ, ਠੇਕਾ ਅਧਾਰ, ਆਊਟ ਸੋਰਸ, ਪਾਰਟ ਟਾਇਮ, ਵਰਕਚਾਰਜ, ਡੀ.ਸੀ. ਰੇਟਾਂ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਿਤ ਕੀਤੀਆਂ ਜਾਣ, ਤਿੰਨ ਸਾਲ ਦੇ ਪਰਖ ਸਮੇਂ ਦੀ ਪਾਬੰਦੀ ਸਮਾਪਤ ਕੀਤੀ ਜਾਵੇ।

Leave a Reply

Your email address will not be published. Required fields are marked *