ਪੰਜਾਬ

ਸੁਰੇਸ਼ ਗੋਇਲ ਨੂੰ ਆਮ ਆਦਮੀ ਪਾਰਟੀ ਦੇ ਲੁਧਿਆਣਾ ਜੋਨ ਦਾ ਨਵਾਂ ਕੋਆਰਡੀਨੇਟਰ ਬਣਾਇਆ

ਅਨਿਲ ਅਹੁਜਾ ਆਪ ਆਦਮੀ ਪਾਰਟੀ ਦੇ ਨਵੇਂ ਸੈਕਟਰ ਕੋਆਰਡੀਨੇਟਰ ਨਿਯੁਕਤ
ਲੁਧਿਆਣਾ, 8 ਦਸੰਬਰ (੍ਰਮਧੂਸਾਰ ਬਿਊਰੋ)
ਪੰਜਾਬ ਵਿੱਚ ਚੋਣ ਪ੍ਰਚਾਰ ਨੂੰ ਹੋਰ ਤੇਜ ਕਰਨ ਲਈ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪਾਰਟੀ ਦੇ ਲੁਧਿਆਣਾ ਜੋਨ ਲਈ ਸੁਰੇਸ਼ ਗੋਇਲ ਸੀਏ ਨੂੰ ਨਵਾਂ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
ਇਸ ਤੋਂ ਪਹਿਲਾਂ ਸ਼੍ਰੀ ਗੋਇਲ ਪਾਰਟੀ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸੰਭਾਲ ਰਹੇ ਸਨ, ਜਿਨਾਂ ਵਿੱਚ ਪਾਰਟੀ ਦੇ ਵਿੱਤ, ਸੰਗਠਨਾਤਮਕ ਅਤੇ ਪ੍ਰਬੰਧਕੀ ਮਸਲੇ ਸ਼ਾਮਿਲ ਸਨ। ਇਸ ਸਭ ਵਧੀਆ ਕਾਰਗੁਜਾਰੀ ਨੂੰ ਵੇਖਦਿਆਂ ਉਨਾਂ ਨੂੰ ਮਹੱਤਵਪੂਰਣ ਜਿੰਮੇਵਾਰੀ ਸੌਂਪੀ ਗਈ ਹੈ।
ਇਸ ਦੇ ਨਾਲ ਹੀ ਵੜੈਚ ਨੇ ਅਨਿਲ ਅਹੁਜਾ ਨੂੰ ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਅਤੇ ਆਤਮਨਗਰ ਵਿਧਾਨ ਸਭਾ ਸੀਟਾਂ ਵਾਲੇ ਨਵਗਠਿਤ ਸੈਕਟਰ 2 ਦਾ ਸੈਕਟਰ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਮੌਜੂਦਾ ਸੈਕਟਰ ਇੰਚਾਰਜ ਸੁਖਦੇਵ ਬਾਵਾ ਹੁਣ ਲੁਧਿਆਣਾ ਉਤਰੀ, ਲੁਧਿਆਣਾ ਪੂਰਬੀ ਅਤੇ ਲੁਧਿਆਣਾ ਦੱਖਣੀ ਵਿਧਾਨਸਭਾ ਹਲਕਿਆਂ ਦੇ ਸੈਕਟਰ ਇੰਚਾਰਜ ਹੋਣਗੇ। ਵਿਧਾਨ ਸਭਾ ਹਲਕਾ ਗਿੱਲ, ਦਾਖਾ ਅਤੇ ਜਗਰਾਓਂ ਵਾਲੇ ਸੈਕਟਰ 3 ਦੇ ਕੋਆਰਡੀਨੇਟਰ ਜਗਜੀਵਨ ਡੱਲਾ ਹੋਣਗੇ।
ਲੁਧਿਆਣਾ ਜੋਨ ਦੇ ਅਬਜ਼ਰਬਰ ਦਰਸ਼ਨ ਸਿੰਘ ਸ਼ੰਕਰ, ਉਮੀਦਵਾਰ ਅਹਿਬਾਬ ਸਿੰਘ ਗਰੇਵਾਲ (ਲੁਧਿਆਣਾ ਪੱਛਮੀ), ਦਲਜੀਤ ਸਿੰਘ ਭੋਲਾ (ਲੁਧਿਆਣਾ ਪੂਰਬੀ), ਜੀਵਨ ਸਿੰਘ ਸੰਗੋਵਾਲ (ਗਿੱਲ) ਅਤੇ ਸਰਵਜੀਤ ਕੌਰ (ਜਗਰਾਓਂ) ਨੇ ਨਵੀਂਆਂ ਨਿਯੁਕਤੀਆਂ ਦਾ ਸਵਾਗਤ ਕੀਤਾ ਹੈ ਅਤੇ ਅਹਿਮ ਅਹੁਦਿਆਂ ਉਤੇ ਪਾਰਟੀ ਨੂੰ ਸਮਰਪਿਤ ਵਲੰਟੀਅਰਾਂ ਨੂੰ ਨਿਵਾਜਣ ਤੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦਾ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *