ਅਖ਼ਬਾਰ ‘ਚ ਖਾਣਾ ਲਪੇਟਣ ਨਾਲ ਹੋ ਸਕਦੀ ਹੈ ਗੰਭੀਰ ਬਿਮਾਰੀ
ਨਵੀਂ ਦਿੱਲੀ, 12 ਦਸੰਬਰ (ਆਈਏਐਨਐਸ)
ਅਕਸਰ ਅਸੀਂ ਖਾਣ ਵਾਲੀਆਂ ਚੀਜਾਂ ਨੂੰ ਅਖ਼ਬਾਰ ‘ਚ ਲਪੇਟ ਲੈਂਦੇ ਹਾਂ ਪਰ ਅਜਿਹਾ ਕਰਨਾ ਸਾਡੀ ਸਿਹਤ ਲਈ ਬੇਹੱਦ ਹਾਨੀਕਾਰਕ ਹੈ । ਫੂਡ ਸੇਫਟੀ ਐਾਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫਐਸਐਸਏਆਈ) ਵੱਲੋਂ ਦੱਸਿਆ ਗਿਆ ਹੈ ਕਿ ਅਖ਼ਬਾਰ ਨੂੰ ਜਿਸ ਸਿਆਹੀ ਨਾਲ ਛਾਪਿਆ ਜਾਂਦਾ ਹੈ, ਉਸ ‘ਚ ਕਈ ਤਰ੍ਹਾ ਦੇ ਕੈਮੀਕਲ ਹੁੰਦੇ ਹਨ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ ।
ਅਥਾਰਟੀ ਨੇ ਦੱਸਿਆ ਹੈ ਕਿ ਅਖ਼ਬਾਰ ‘ਚ ਖਾਣਾ ਲਪੇਟਣ ਨਾਲ ਖਾਣੇ ਦੀ ਪੌਸ਼ਿਟਕਤਾ ਖ਼ਤਮ ਹੋਣ ਦੇ ਨਾਲ-ਨਾਲ ਅਖ਼ਬਾਰ ਦੀ ਸਿਆਹੀ ‘ਚ ਮੌਜੂਦ ਰਸਾਇਣ (ਪਿਗਮੇਂਟ ਤੇ ਬਿੰਡਰਜ਼) ਖਾਣੇ ਦੇ ਤੇਲ ਨੂੰ ਸੋਖ ਲੈਂਦੇ ਹਨ ਤੇ ਉਹੀ ਖਾਣਾ ਖਾਣ ਨਾਲ ਹਾਨੀਕਾਰਕ ਕੈਮੀਕਲ ਸਾਡੇ ਪੇਟ ਅੰਦਰ ਚਲੇ ਜਾਂਦੇ ਹਨ । ਅਕਸਰ ਤਲੀਆਂ ਚੀਜਾਂ ਨੂੰ ਜਦੋਂ ਅਸੀਂ ਅਖ਼ਬਾਰ ਜਾਂ ਮੈਗਜੀਨ ਆਦਿ ਦੇ ਪੇਪਰ ‘ਤੇ ਰੱਖਦੇ ਤਾਂ ਉਨ੍ਹਾਂ ਦੀ ਸਿਆਹੀ ਤਾਂ ਖਾਣੇ ‘ਤੇ ਸਾਫ ਨਜ਼ਰ ਆਉਣ ਲੱਗਦੀ ਹੈ ਭਾਵੇਂ ਕਿ ਕਈ ਵਾਰ ਇਹ ਨਜ਼ਰ ਨਹੀਂ ਆਉਂਦੀ ਪਰ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ । ਸਿਹਤ ਮੰਤਰੀ ਜੇ ਪੀ ਨੱਡਾ ਨੇ ਵੀ ਅਖ਼ਬਾਰ ਵਿਚ ਖਾਣਾ ਲਪੇਟਣ ਨੂੰ ਗਲਤ ਦੱਸਦਿਆ ਸਾਮਾਨ ਵੇਚਣ ਵਾਲਿਆਂ (ਵੈਂਡਰਜ਼) ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ।

