ਡਰਾਫਟਸਮੈਨਾਂ ਸਰਕਾਰ ਵਿਰੁੱਧ ਕੱਢੀ ਭੜਾਸ
ਪਟਿਆਲਾ 13 ਦਸੰਬਰ (ਮਧੂਸਾਰ ਬਿਊਰੋ)
ਵੱਖ-ਵੱਖ ਵਿਭਾਗਾਂ ਦੇ ਡਰਾਫਟਸਮੈਨਾਂ ਨੇ ਗੇਟ ਰੈਲੀ ਕਰਦੇ ਹੋਏ ਸਰਕਾਰ ਵਿਰੁੱਧ ਤੀਖੇ ਸ਼ਬਦਾਂ ਰਾਹੀਂ ਆਪਣੀਆਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਭੜਾਸ ਕੱਢੀ।
ਅਮਰੀਕ ਸਿੰਘ ਬੰਗੜ ਸੂਬਾ ਜਨਰਲ ਸਕੱਤਰ ਬੀ.ਐਂਡ.ਆਰ, ਜਗਜੀਤ ਸਿੰਘ ਪ੍ਰਧਾਨ ਜਲ ਸਪਲਾਈ ਸੈਨੀਟੇਸ਼ਨ, ਰਾਜੇਸ਼ ਸ਼ਰਮਾ ਪ੍ਰੈਸ ਸਕੱਤਰ ਅਤੇ ਮਨਜੀਤ ਸਿੰਘ ਕਾਠਮੱਠੀ, ਪ੍ਰਧਾਨ ਸਿੰਚਾਈ ਵਿਭਾਗ ਨੇ ਬੋਲਦੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਡਰਾਫਟਸਮੈਨਾਂ ਦੇ ਪੇ ਸਕੇਲਾਂ ਵਿੱਚ ਸੋਧ ਨਾ ਕਰਕੇ ਸਰਕਾਰ ਜਾਣ ਬੁੱਝ ਕੇ ਡਰਾਫਟਸਮੈਨਾਂ ਨਾਲ ਧੱਕਾ ਕਰ ਰਹੀ ਹੈ। ਜਿਸ ਦਾ ਪੰਜਾਬ ਦੇ ਸਮੁੱਚੇ ਡਰਾਫਟਸਮੈਂਟ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ।
ਰਘਬੀਰ ਸਿੰਘ ਸੱਗੂ, ਵਿਸ਼ੇਸਰ ਪ੍ਰਸ਼ਾਦ ਅਤੇ ਗੁਰਪ੍ਰੀਤ ਸਿੰਘ ਸੋਢੀ ਨੇ ਵੀ ਬੋਲਦੇ ਆਖਿਆ ਕਿ ਡਰਾਫਟਸਮੈਨਾਂ ਅਤੇ ਜੇ.ਈ. ਦੇ ਸਕੇਲਾਂ ਦੀ ਪੈਰੀਟੀ ਜੋ ਕਿ ਲੰਮੇ ਸਮੇਂ ਤੋਂ ਚਲੀ ਆ ਰਹੀ ਸੀ ਸਰਕਾਰ ਨੇ ਤੋੜ ਕੇ ਆਪਣੀ ਭਰਿਸ਼ਟ ਨੀਤੀਆਂ ਅਤੇ ਆਪਣੇ ਚਹੇਤਿਆਂ ਨੂੰ ਸਿੱਧੇ ਅਤੇ ਅਸਿੱਧੇ ਤੋਰ ਤੇ ਲਾਪਣ ਦੇਣ ਦੀ ਮਿਸਾਲ ਪੇਸ਼ ਕੀਤੀ ਹੈ। ਜਿਸਦਾ ਡਰਾਇੰਗ ਕੇਡਰ ਸਖਤ ਵਿਰੋਧ ਕਰਦਾ ਹੈ ਅਤੇ ਜੇ.ਈ. ਅਤੇ ਡਰਾਫਟਸਮੈਨ ਦੇ ਸਕੇਲਾਂ ਦੀ ਪੈਰੀਟੀ ਬਹਾਲ ਕਰਨ ਦੀ ਮੰਗ ਕਰਦਾ ਹੈ ਅਤੇ ਜਦੋਂ ਤੱਕ ਜੇ.ਡੀ.ਐਮ ਨੂੰ 4600 ਡਰਾਫਟਸਮੈਨ 4800 ਹੈੱਡ ਡਰਾਫਟਸਮੈਨ 5400 ਸਰਕਲ ਹੈੱਡ ਡਰਾਫਟਸਮੈਨ 6600 ਅਤੇ ਚੀਡ ਡਰਾਫਟਸਮੈਨ ਨੂੰ 7000 ਦਾ ਗ੍ਰੇਡ ਪੇ ਅਤੇ ਡਰਾਫਟਸਮੈਨਾਂ ਦਾ ਬਣਦਾ ਐਸ.ਡੀ.ਓ. ਦਾ ਕੋਟਾ ਬਹਾਲ ਨਹੀਂ ਦਿੱਤਾ ਜਾਂਦਾ ਅਤੇ ਉਦੋਂ ਤੱਕ ਕਲਮ ਛੋੜ ਹੜਤਾਲ ਜਾਰੀ ਰੱਖਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਰੈਲੀ ਵਿੱਚ ਦਰਸ਼ਨ ਸਿੰਘ ਘਾਰੂ, ਜਗਜੀਤ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ ਤੇਜਾ, ਨਰਿੰਦਰ ਗੋਇਲ, ਰਮੇਸ਼ ਸ਼ਰਮਾ, ਗੁਰਦੇਵ ਸਿੰਘ ਨਾਗਰਾ, ਪਵਨਦੀਪ ਖੱਤਰੀ, ਸੁਖਰਾਮ ਸਿੰਘ ਅਤੇ ਤਪਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

