ਅਕਾਲੀ ਭਾਜਪਾ ਸਰਕਾਰ ਹੀ ਗਰੀਬਾਂ ਦੀ ਸੱਚੀ ਹਮਦਰਦ : ਬੀਬੀ ਚੰਦੂਮਾਜਰਾ
ਪਟਿਆਲਾ, 13 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਮਾਤਾ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਨੇ ਅੱਜ ਸੈਂਕੜੇ ਲਾਭਪਾਤਰੀਆਂ ਨੂੰ ਨੀਲੇ ਤੇ ਹੋਰ ਕਾਰਡ ਵੰਡੇ।
ਇਸ ਮੌਕੇ ਪਿੰਡ ਕੌਲੀ ਵਿਖੇ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਹੋਏ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹੀ ਗਰੀਬਾਂ ਦੀ ਸੱਚੀ ਹਮਦਰਦ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਸਹੂਲਤਾਂ ਆਮ ਲੋਕਾਂ ਨੂੰ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦਿੱਤੀਆਂ ਗਈਆਂ, ਉਹ ਆਪਣੇ ਆਪ ਵਿਚ ਇਕ ਰਿਕਾਰਡ ਹੈ ਅਤੇ ਜਿਥੋਂ ਤੱਕ ਹਲਕਾ ਸਨੌਰ ਦਾ ਸਬੰਧ ਹੈ, ਹਲਕਾ ਸਨੌਰ ਵਿਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿਛਲੇ 3 ਮਹੀਨਿਆਂ ਵਿਚ ਵਿਕਾਸ ਦੇ ਕੰਮਾਂ ਦੀ ਝੜੀ ਲਾ ਦਿੱਤੀ ਹੈ। ਜਿਹੜੇ ਕੰਮ ਵੱਡੇ ਵੱਡੇ ਆਗੂ ਪਿਛਲੇ 69 ਸਾਲਾਂ ਵਿਚ ਨਹੀਂ ਕਰ ਸਕੇ, ਉਹ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਿਰਫ ਤਿੰਨ ਮਹੀਨੇ ਵਿਚ ਕਰ ਦਿਖਾਏ। ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਪੰਜਾਬ ਦੁਨੀਆ ਭਰ ਵਿਚ ਲੋਕਾਂ ਨੂੰ ਸਹੂਲਤਾਂ ਦੇਣ ਵਾਲਾ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲੀ ਕਲਿਆਣਕਾਰੀ ਰਾਜ ਦੀ ਉਦਾਹਰਣ ਅਕਾਲੀ ਭਾਜਪਾਸਰਕਾਰ ਨੇ ਪੇਸ਼ ਕੀਤੀ। ਇਸ ਮੌਕੇ ਤਰਸੇਮ ਕੋਲੀ ਸਰਕਲ ਪ੍ਰਧਾਨ,ਜਗਜੀਤ ਸਿੰਘ ਕੋਲੀ, ਇੰਦਰਜੀਤ ਸਿੰਘ ਕੋਲੀ, ਕੁਲਦੀਪ ਸਿੰਘ ਸਰਪੰਚ ਪੀਰ ਕਲੋਨੀ, ਹਰਬੰਸ ਸਿੰਘ ਸਰਪੰਚ ਪਿੰਡ ਬੀੜ ਕੋਲੀ, ਹਰਭਜਨ ਸਿੰਘ ਮੁਹੱਬਤਪੁਰ, ਜਤਿੰਦਰ ਸਿੰਘ ਮੁਹੱਬਤਪੁਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

