ਜਸਵਿੰਦਰ ਜੁਲਕਾ ਬਣੇ ਪੰਜਾਬ ਕਾਂਗਰਸ ਸ਼ੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾ ਪ੍ਰਨੀਤ ਕੌਰ ਦੀ ਸਿਫ਼ਾਰਿਸ਼ ‘ਤੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਵਿਚ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਾਜ ਦੇ ਅਹੁਦਿਆਂ ‘ਤੇ ਬਾਖੂਬੀ ਭੂਮਿਕਾ ਨਿਭਾ ਰਹੇ ਮਿਹਨਤੀ ਅਤੇ ਇਮਾਨਦਾਰ ਆਗੂ ਜਸਵਿੰਦਰ ਜੁਲਕਾ ਨੂੰ ਪੰਜਾਬ ਕਾਂਗਰਸ ਦੇ ਸ਼ੋਸ਼ਲ ਮੀਡੀਆ ਸੈੱਲ ਜ਼ਿਲ੍ਹਾ ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਵਿਧਾਇਕ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ, ਜ਼ਿਲ੍ਹਾ ਪ੍ਰਧਾਨ ਪੀ. ਕੇ. ਪੂਰੀ ਅਤੇ ਬਲਾਕ ਪ੍ਰਧਾਨ ਅਤੇ ਕੌਂਸਲਰ ਕੇ. ਕੇ. ਮਲਹੋਤਰਾ ਨੇ ਸਾਂਝੇ ਤੌਰ ‘ਤੇ ਅਦਾ ਕੀਤੀ। ਇਸ ਮੌਕੇ ਜਸਵਿੰਦਰ ਜੁਲਕਾ ਨੇ ਕੈਪਟਨ ਅਮਰਿੰਦਰ ਸਿੰਘ, ਵਿਧਾਇਕਾ ਪ੍ਰਨੀਤ ਕੌਰ, ਕੇ. ਕੇ. ਸ਼ਰਮਾ, ਕੇ. ਕੇ. ਮਲਹੋਤਰਾ ਅਤੇ ਕਾਂਗਰਸ ਸ਼ੋਸ਼ਲ ਮੀਡੀਆ ਸੈੱਲ ਪੰਜਾਬ ਦੇ ਚੇਅਰਮੈਨ ਡਾ. ਹਰਜੋਤ ਕਮਲ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜ਼ਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣਾ ਕਾਂਗਰਸ ਪਾਰਟੀ ਦੀ ਜਿੱਤ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ। ਇਸ ਮੌਕੇ ਵਿਜੈ ਕੁਮਾਰ ਕੂਕਾ, ਐਸ. ਐਸ. ਵਾਲੀਆ, ਹਨੀ ਸੇਖੋਂ ਓ. ਐਸ. ਡੀ., ਐਸ. ਕੇ. ਸ਼ਰਮਾ, ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਜਸਪਾਲ ਰਾਜ ਜਿੰਦਲ, ਗੋਪੀ ਰੰਗੀਲਾ, ਮੋਹਨ ਸ਼ਰਮਾ, ਕੁਲਦੀਪ ਸ਼ਰਮਾ ਆਦਿ ਕਾਂਗਰਸੀ ਅਹੁਦੇਦਾਰ ਮੌਕੇ ‘ਤੇ ਹਾਜ਼ਰ ਸਨ।

