ਪਟਿਆਲਾ

ਆਰਮਡ ਫੋਰਸ ਲੈਗ ਦਿਵਸ ਮਨਾਕੇ ਜੰਗੀ ਵਿਧਵਾਵਾਂ ਤੇ ਜੰਗੀ ਪੀੜਤਾਂ ਲਈ ਰਾਸ਼ੀ ਇਕੱਠੀ ਕੀਤੀ

ਪਟਿਆਲਾ 14 ਦਸੰਬਰ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਬਿਤੇ ਦਿਨੀ ਆਰਮਡ ਫੋਰਸ ਫਲੈਗ ਦਿਵਸ ਮਨਾਇਆ ਗਿਆ। ਕਾਲਜ ਐਨ.ਸੀ.ਸੀ ਦੇ ਨੇਵੀ,ਏਅਰ ਅਤੇ ਆਰਮੀ ਵਿੰਗ ਦੇ ਲਗਭਗ ਵੀਹ ਕੈਡਿਟਾਂ ਨੇ ਕਾਲਜ ਦੇ ਮੇਨ ਗੇਟ ਤੇ ਸਟਾਲ ਲਗਾ ਕੇ ਜੰਗੀ ਵਿਧਵਾਵਾ ਅਤੇ ਜੰਗੀ ਪੀੜਤ ਪਰਿਵਾਰਾ ਲਈ ਰਾਸ਼ੀ ਇਕਤਰ ਕੀਤੀ।

ਇਸ ਮੌਕੇ ਕਾਲਜ ਐਨ.ਸੀ.ਸੀ. ਕੈਡਿਟਾ ਵਲੋਂ ਲਗਭਗ 9000/- ਦੀ ਰਾਸ਼ੀ ਇਕਤਰ ਕੀਤੀ ਗਈ। ਐਨ.ਸੀ.ਸੀ. ਨੇਵੀ ਵਿੰਗ ਦੇ ਲੈਫਟੀਨੈਂਟ ਡਾ. ਜਰਨੈਲ ਸਿੰਘ ਨੇ ਦਸਿਆਂ ਕਿ ਇਸ ਮਹੀਨੇ ਵਿਸ਼ੇਸ਼ ਕੈਂਪ ਲਗਾ ਕੇ ਉਪਰੋਕਤ ਕਾਲਜ ਲਈ ਹੋਰ ਰਾਸ਼ੀ ਇਕਤਰ ਕੀਤੀ ਜਾਵੇਗੀ ਅਤੇ ਇਕਠੀ ਕੀਤੀ ਰਾਸ਼ੀ ਦਾ ਡਰਾਫਟ ਜਿਲ੍ਹਾ ਸੈਨਿਕ ਵੈਲਫੇਅਰ ਅਫਸਰ,ਪਟਿਆਲਾ ਨੂੰ ਭੇਜ਼ ਦਿੱਤਾ ਜਾਵੇਗਾ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਦਸਿਆ ਕਿ ਹਰ ਸਾਲ ਕਾਲਜ਼ ਦੇ ਐਨ.ਸੀ.ਸੀ. ਕੈਡਿਟਾ ਵਲੋਂ ਉਪਰੋਕਤ ਕਾਰਜ ਕਰਕੇ ਆਰਮੀ ਵੈਲਫੇਅਰ ਫੰਡ ਵਿਚ ਯੌਗਦਾਨ ਪਾਇਆ ਜਾਦਾ ਹੈ।

Leave a Reply

Your email address will not be published. Required fields are marked *