‘ਮਿਸਟਰ ਪੰਜਾਬ-2016’ ਬਣੇ ਗੁਰਲਾਲ ਸਿੰਘ ਸੰਧੂ ਨੂੰ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਕਰੇਗਾ ਸਨਮਾਨਤ
ਚੰਡੀਗੜ੍ਹ, 14 ਦਸੰਬਰ (ਮਧੂਸਾਰ ਬਿਊਰੋ)
ਬੀਤੇ ਦਿਨੀਂ ਪੀਟੀਸੀ ਪੰਜਾਬੀ ਅਵਾਰਡ 2016 ਮਿਸਟਰ ਪੰਜਾਬ ਬਣਨ ਵਾਲੇ ਸ.ਗੁਰਲਾਲ ਸਿੰਘ ਸੰਧੂ ਨੂੰ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਨੇ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਦਿੰਦਿਆਂ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਦੇ ਪ੍ਰਮੁੱਖ ਆਗੂਆਂ ਡਾ.ਕਾਰਜ ਸਿੰੰਘ ਧਰਮ ਸਿੰਘ ਵਾਲਾ ਅਤੇ ਗੁਰਮੁੱਖ ਸਿੰਘ ਸੰਧੂ, ਪ੍ਰਭਜੋਤ ਸਿੰਘ ਫਰੀਦਕੋਟ ਨੇ ਕਿਹਾ ਕਿ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਦੇ ਪ੍ਰਧਾਨ ਸ.ਕਰਨੈਲ ਸਿੰਘ ਪੀਰ ਮੁਹੰਮਦ ਦੇ ਆਪਣੇ ਪਿੰਡ ਪੀਰ ਮੁਹੰਮਦ ਦੇ ਹੋਣਹਾਰ ਨੌਜਵਾਨ ਗੁਰਲਾਲ ਸਿੰਘ ਸੰਧੂ ਸਪੁੱਤਰ ਬਲਵਿੰਦਰ ਸਿੰਘ ਸੰਧੂ ਵੱਲੋਂ ਮਿਆਰੀ ਕਿਤਾਬ ‘ਮਿਸਟਰ ਪੰਜਾਬ-2016’ ਜਿੱਤ ਕੇ ਪਿੰਡ ਪੀਰ ਮੁਹੰਮਦ ਅਤੇ ਆਪਣੇ ਮਾਪਿਆਂ ਦਾ ਨਾਂ ਉੱਚਾ ਕੀਤਾ ਹੈ। ਜਿਸ ਲਈ ਗੁਰਲਾਲ ਸਿੰਘ ਸੰਧੂ ਨੂੰ 350 ਸਾਲਾਂ ਪ੍ਰਕਾਸ਼ ਪੂਰਬ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮੌਕੇ ਸ੍ਰੋਮਣੀ ਸੰੰਤ ਖਾਲਸਾ ਇੰਟਰਨੈਸ਼ਨਲ ਫਾਊਡੇਸ਼ਨ (ਰਜਿ:) ਅਤੇ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਵੱਲੋਂ ਚੰਡੀਗੜ• ਵਿਖੇ ਦਸੰਬਰ ਦੇ ਆਖੀਰਲੇ ਹਫ਼ਤੇ ਸਨਮਾਨਤ ਕੀਤਾ ਜਾਵੇਗਾ ਜਦਕਿ ਪਿੰਡ ਪੀਰ ਮੁਹੰਮਦ ਵਿਖੇ ਵੀ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕਰਕੇ ਗੁਰਲਾਲ ਸਿੰਘ ਸੰਧੂ ਦਾ ਮਾਨ ਸਤਿਕਾਰ ਕੀਤਾ ਜਾਵੇਗਾ। ਉਕਤ ਆਗੂਆਂ ਨੇ ਪੀਟੀਸੀ ਮੈਨੇਜਿੰਗ ਕਮੇਟੀ ਦਾ ਧੰਨਵਾਦ ਵੀ ਕੀਤਾ।

