ਪਟਿਆਲਾ

ਮਨਦੀਪ ਕੌਰ ਚੱਢਾ ਬਣੀ ਕਾਂਗਰਸ ਸੋਸ਼ਲ ਮੀਡੀਆ ਸੈਲ ਦੀ ਕੋਅ-ਚੇਅਰਮੈਨ

ਪਟਿਆਲਾ 16 ਦਸੰਬਰ (ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਮਿਹਨਤ ਅਤੇ ਲਗਨ ਨਾਲ ਬਾਖੁਬੀ ਭੂਮਿਕਾ ਨਿਭਾ ਰਹੀ ਮਿਹਨਤੀ ਅਤੇ ਇਮਾਨਦਾਰ ਮਨਦੀਪ ਕੌਰ ਚੱਢਾ ਨੂੰ ਕਾਂਗਰਸ ਸ਼ੌਸ਼ਲ ਮੀਡੀਆ ਸੈਲ ਪਟਿਆਲਾ ਦਾ ਕੋਅ ਚੇਅਰਮੈਨ ਨਿਯੁਕਤ ਕੀਤਾ ਹੈ।
Âਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਵਿਧਾਇਕਾ ਪ੍ਰਨੀਤ ਕੌਰ ਅਤੇ ਪੰਜਾਬ ਕਾਂਗਰਸ ਸ਼ੋਸ਼ਲ ਮੀਡੀਆ ਸੈਲ ਜਿਲ੍ਹਾ ਪਟਿਆਲਾ ਦੇ ਚੇਅਰਮੈਨ ਜਸਵਿੰਦਰ ਜੁਲਕਾ ਅਤੇ ਜਨਰਲ ਸਕੱਤਰ ਸ਼ਵਿੰਦਰ ਸਿੰਘ ਚੱਢਾ ਨੇ ਸਾਂਝੇ ਤੌਰ ਤੇ ਅਦਾ ਕੀਤੀ।
ਇਸ ਮੌਕੇ ਮਨਦੀਪ ਚੱਢਾ ਨੇ ਵਿਧਾਇਕਾ ਪ੍ਰਨੀਤ ਕੌਰ ਅਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਰੋਲ ਬਾਖੁਬੀ ਨਿਭਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਹੱਥ ਹੋਰ ਮਜਬੂਤ ਕਰਨਗੇ।ਇਸ ਮੌਕੇ ਰਵਿੰਦਰ ਕੌਰ ਚੱਢਾ,ਡੀ.ਸੀ ਸ਼ਰਮਾ,ਹਰਜੀਤ ਸ਼ੇਰੂ,ਗੁਰਕਿਰਪਾਲ ਸਿੰਘ,ਇੰਦਰਜੀਤ ਸਿੰਘ ਬੋਪਾਰਾਏ,ਮਦਨਜੀਤ ਸਰਪੰਚ,ਪਵਨਜੀਤ ਸ਼ਰਮਾ,ਸੋਢੀ ਜੀ,ਹਨੀ ਸੇਖੋਂ ਓ.ਐਸ.ਡੀ.,ਨਿਖਲ ਕਾਕਾ ਅਤੇ ਹੋਰ ਕਾਂਗਰਸੀ ਆਗੂ ਮੋਕੇ ਤੇ ਹਾਜਰ ਸਨ।।।

Leave a Reply

Your email address will not be published. Required fields are marked *